ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਕਿਸਾਨ ਆਗੂਆਂ ਨੂੰ ਮੀਟਿੰਗ ਦੌਰਾਨ ਯਾਤਰੀ ਟਰੇਨਾਂ ਚੱਲਣ ਦੇਣ ਦੀ ਕੀਤੀ ਅਪੀਲ

By Shanker Badra - November 18, 2020 2:11 pm

ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਕਿਸਾਨ ਆਗੂਆਂ ਨੂੰ ਮੀਟਿੰਗ ਦੌਰਾਨ ਯਾਤਰੀ ਟਰੇਨਾਂ ਚੱਲਣ ਦੇਣ ਦੀ ਕੀਤੀ ਅਪੀਲ:ਚੰਡੀਗੜ੍ਹ : ਪੰਜਾਬ ਸਰਕਾਰ ਦੇ ਤਿੰਨ ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁੱਖ ਸਰਕਾਰੀਆ ਦੀ ਅੱਜ ਕਿਸਾਨ ਭਵਨ ਵਿਖੇ ਕਿਸਾਨ ਆਗੂਆਂ ਨਾਲ ਮੀਟਿੰਗ ਹੋਈ ਹੈ।

Punjab Cabinet Ministers appeal to the farmers leaders to allow passenger trains to run during the meeting ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਕਿਸਾਨ ਆਗੂਆਂ ਨੂੰ ਮੀਟਿੰਗ ਦੌਰਾਨ ਯਾਤਰੀ ਟਰੇਨਾਂ ਚੱਲਣ ਦੇਣ ਦੀ ਕੀਤੀ ਅਪੀਲ

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਦੀਵਾਲੀ ਪੂਜਾ ਬੰਪਰ -2020 ਦੀ ਖਰੀਦੀ ਹੈ ਟਿਕਟ ਤਾਂ ਹੁਣੇ ਪੜ੍ਹੋ ਇਹ ਵੱਡੀ ਖ਼ਬਰ

ਮਿਲੀ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਕਿਸਾਨਾਂ ਨੂੰ ਪੰਜਾਬ 'ਚ ਯਾਤਰੀ ਟਰੇਨਾਂ ਨੂੰ ਚੱਲਣ ਦੇਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਗਈ। ਇਸ 'ਤੇ ਆਗੂਆਂ ਵਲੋਂ ਕੋਈ ਵੀ ਫ਼ੈਸਲਾ ਕਿਸਾਨ ਆਗੂਆਂ ਦੀ ਹੋਣ ਵਾਲੀ ਬੈਠਕ 'ਚ ਕਰਨ ਬਾਰੇ ਕਿਹਾ ਗਿਆ ਹੈ।

Punjab Cabinet Ministers appeal to the farmers leaders to allow passenger trains to run during the meeting ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਕਿਸਾਨ ਆਗੂਆਂ ਨੂੰ ਮੀਟਿੰਗ ਦੌਰਾਨ ਯਾਤਰੀ ਟਰੇਨਾਂ ਚੱਲਣ ਦੇਣ ਦੀ ਕੀਤੀ ਅਪੀਲ

ਇਸ ਮੀਟਿੰਗ ਵਿਚ ਰੇਲ ਗੱਡੀਆਂ ਚਲਾਉਣ ਦੇ ਮੁੱਦੇ ਉਪਰ ਚਰਚਾ ਹੋਈ ਹੈ। ਇਸ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਮੰਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮਾਲ ਗੱਡੀਆਂ ਦੇ ਨਾਲ-ਨਾਲ ਯਾਤਰੀ ਟਰੇਨਾਂ ਨੂੰ ਜਾਣ ਦੀਆਂ ਆਗਿਆ ਦਿੱਤੀ ਜਾਵੇ।

Punjab Cabinet Ministers appeal to the farmers leaders to allow passenger trains to run during the meeting ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਕਿਸਾਨ ਆਗੂਆਂ ਨੂੰ ਮੀਟਿੰਗ ਦੌਰਾਨ ਯਾਤਰੀ ਟਰੇਨਾਂ ਚੱਲਣ ਦੇਣ ਦੀ ਕੀਤੀ ਅਪੀਲ

ਇਸ ਦੇ ਇਲਾਵਾ ਮੰਤਰੀਆਂ ਨੇ ਦੱਸਿਆ ਕਿਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਯਾਤਰੀਆਂ ਗੱਡੀਆਂ ਨੂੰ ਮਾਲ ਗੱਡੀਆਂ ਨਾਲ ਚਲਾਉਣ ਦੀ ਜ਼ਿੱਦ ਫੜ ਕੇ ਬੈਠੀ ਹੈ, ਜੋ ਕਿ ਸਹੀ ਨਹੀਂ ਹੈ।ਕਿਸਾਨ ਜਥੇਬੰਦੀਆਂ 26 ਤੇ 27 ਨਵੰਬਰ ਨੂੰ ਦਿੱਲੀ ਚੱਲੋ ਦੇ ਪ੍ਰੋਗਰਾਮ ਨੂੰ ਵੀ ਅੰਤਿਮ ਰੂਪਦੇ ਰਹੀਆਂ ਹਨ।
-PTCNews

adv-img
adv-img