ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਕਿਸਾਨ ਆਗੂਆਂ ਨੂੰ ਮੀਟਿੰਗ ਦੌਰਾਨ ਯਾਤਰੀ ਟਰੇਨਾਂ ਚੱਲਣ ਦੇਣ ਦੀ ਕੀਤੀ ਅਪੀਲ
ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਕਿਸਾਨ ਆਗੂਆਂ ਨੂੰ ਮੀਟਿੰਗ ਦੌਰਾਨ ਯਾਤਰੀ ਟਰੇਨਾਂ ਚੱਲਣ ਦੇਣ ਦੀ ਕੀਤੀ ਅਪੀਲ:ਚੰਡੀਗੜ੍ਹ : ਪੰਜਾਬ ਸਰਕਾਰ ਦੇ ਤਿੰਨ ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁੱਖ ਸਰਕਾਰੀਆ ਦੀ ਅੱਜ ਕਿਸਾਨ ਭਵਨ ਵਿਖੇ ਕਿਸਾਨ ਆਗੂਆਂ ਨਾਲ ਮੀਟਿੰਗ ਹੋਈ ਹੈ। [caption id="attachment_450288" align="aligncenter" width="700"] ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਕਿਸਾਨ ਆਗੂਆਂ ਨੂੰ ਮੀਟਿੰਗ ਦੌਰਾਨ ਯਾਤਰੀ ਟਰੇਨਾਂ ਚੱਲਣ ਦੇਣ ਦੀ ਕੀਤੀ ਅਪੀਲ[/caption] ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਦੀਵਾਲੀ ਪੂਜਾ ਬੰਪਰ -2020 ਦੀ ਖਰੀਦੀ ਹੈ ਟਿਕਟ ਤਾਂ ਹੁਣੇ ਪੜ੍ਹੋ ਇਹ ਵੱਡੀ ਖ਼ਬਰ ਮਿਲੀ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਕਿਸਾਨਾਂ ਨੂੰ ਪੰਜਾਬ 'ਚ ਯਾਤਰੀ ਟਰੇਨਾਂ ਨੂੰ ਚੱਲਣ ਦੇਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਗਈ। ਇਸ 'ਤੇ ਆਗੂਆਂ ਵਲੋਂ ਕੋਈ ਵੀ ਫ਼ੈਸਲਾ ਕਿਸਾਨ ਆਗੂਆਂ ਦੀ ਹੋਣ ਵਾਲੀ ਬੈਠਕ 'ਚ ਕਰਨ ਬਾਰੇ ਕਿਹਾ ਗਿਆ ਹੈ। [caption id="attachment_450287" align="aligncenter" width="700"] ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਕਿਸਾਨ ਆਗੂਆਂ ਨੂੰ ਮੀਟਿੰਗ ਦੌਰਾਨ ਯਾਤਰੀ ਟਰੇਨਾਂ ਚੱਲਣ ਦੇਣ ਦੀ ਕੀਤੀ ਅਪੀਲ[/caption] ਇਸ ਮੀਟਿੰਗ ਵਿਚ ਰੇਲ ਗੱਡੀਆਂ ਚਲਾਉਣ ਦੇ ਮੁੱਦੇ ਉਪਰ ਚਰਚਾ ਹੋਈ ਹੈ। ਇਸ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਮੰਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮਾਲ ਗੱਡੀਆਂ ਦੇ ਨਾਲ-ਨਾਲ ਯਾਤਰੀ ਟਰੇਨਾਂ ਨੂੰ ਜਾਣ ਦੀਆਂ ਆਗਿਆ ਦਿੱਤੀ ਜਾਵੇ। [caption id="attachment_450289" align="aligncenter" width="700"] ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਕਿਸਾਨ ਆਗੂਆਂ ਨੂੰ ਮੀਟਿੰਗ ਦੌਰਾਨ ਯਾਤਰੀ ਟਰੇਨਾਂ ਚੱਲਣ ਦੇਣ ਦੀ ਕੀਤੀ ਅਪੀਲ[/caption] ਇਸ ਦੇ ਇਲਾਵਾ ਮੰਤਰੀਆਂ ਨੇ ਦੱਸਿਆ ਕਿਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਯਾਤਰੀਆਂ ਗੱਡੀਆਂ ਨੂੰ ਮਾਲ ਗੱਡੀਆਂ ਨਾਲ ਚਲਾਉਣ ਦੀ ਜ਼ਿੱਦ ਫੜ ਕੇ ਬੈਠੀ ਹੈ, ਜੋ ਕਿ ਸਹੀ ਨਹੀਂ ਹੈ।ਕਿਸਾਨ ਜਥੇਬੰਦੀਆਂ 26 ਤੇ 27 ਨਵੰਬਰ ਨੂੰ ਦਿੱਲੀ ਚੱਲੋ ਦੇ ਪ੍ਰੋਗਰਾਮ ਨੂੰ ਵੀ ਅੰਤਿਮ ਰੂਪਦੇ ਰਹੀਆਂ ਹਨ। -PTCNews