Fri, Apr 26, 2024
Whatsapp

ਪੰਜਾਬ ਕੈਬਨਿਟ ਨੇ ਸੂਬੇ ਭਰ ਦੀਆਂ ਅਦਾਲਤਾਂ ਵਿੱਚ ਕੋਰਟ ਮੈਨੇਜਰਾਂ ਦੀਆਂ 24 ਅਸਾਮੀਆਂ ਸਿਰਜਣ ਦੀ ਦਿੱਤੀ ਪ੍ਰਵਾਨਗੀ

Written by  Shanker Badra -- September 10th 2019 07:28 PM
ਪੰਜਾਬ ਕੈਬਨਿਟ ਨੇ ਸੂਬੇ ਭਰ ਦੀਆਂ ਅਦਾਲਤਾਂ ਵਿੱਚ ਕੋਰਟ ਮੈਨੇਜਰਾਂ ਦੀਆਂ 24 ਅਸਾਮੀਆਂ ਸਿਰਜਣ ਦੀ ਦਿੱਤੀ ਪ੍ਰਵਾਨਗੀ

ਪੰਜਾਬ ਕੈਬਨਿਟ ਨੇ ਸੂਬੇ ਭਰ ਦੀਆਂ ਅਦਾਲਤਾਂ ਵਿੱਚ ਕੋਰਟ ਮੈਨੇਜਰਾਂ ਦੀਆਂ 24 ਅਸਾਮੀਆਂ ਸਿਰਜਣ ਦੀ ਦਿੱਤੀ ਪ੍ਰਵਾਨਗੀ

ਪੰਜਾਬ ਕੈਬਨਿਟ ਨੇ ਸੂਬੇ ਭਰ ਦੀਆਂ ਅਦਾਲਤਾਂ ਵਿੱਚ ਕੋਰਟ ਮੈਨੇਜਰਾਂ ਦੀਆਂ 24 ਅਸਾਮੀਆਂ ਸਿਰਜਣ ਦੀ ਦਿੱਤੀ ਪ੍ਰਵਾਨਗੀ:ਸੁਲਤਾਨਪੁਰ ਲੋਧੀ : ਸੂਬੇ ਦੀ ਨਿਆਂ ਪ੍ਰਣਾਲੀ ਵੱਲੋਂ ਨਿਆਂ ਦੇਣ ਵਿੱਚ ਹੋਰ ਵਧੇਰੇ ਕੁਸ਼ਲਤਾ ਤੇ ਤੇਜ਼ੀ ਲਿਆਉਣ ਦੇ ਮਕਸਦ ਨਾਲ ਮੰਤਰੀ ਮੰਡਲ ਨੇ ਅੱਜ ਸੂਬੇ ਭਰ ਦੀਆਂ ਅਧੀਨ ਅਦਾਲਤਾਂ ਵਿੱਚ ਕੋਰਟ ਮੈਨੇਜਰ ਗ੍ਰੇਡ-2 ਦੀਆਂ 24 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ। [caption id="attachment_338613" align="aligncenter" width="300"]PUNJAB CABINET OKAYS CREATION OF 24 POSTS OF COURT MANAGER GRADE-II IN SUBORDINATE COURTS ਪੰਜਾਬ ਕੈਬਨਿਟ ਨੇ ਸੂਬੇ ਭਰ ਦੀਆਂ ਅਦਾਲਤਾਂ ਵਿੱਚ ਕੋਰਟ ਮੈਨੇਜਰਾਂ ਦੀਆਂ 24 ਅਸਾਮੀਆਂ ਸਿਰਜਣ ਦੀ ਦਿੱਤੀ ਪ੍ਰਵਾਨਗੀ[/caption] ਇਹ ਫੈਸਲਾ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਅਤੇ ਹਾਈ ਕੋਰਟ ਦੇ ਰਜਿਸਟਰਾਰ ਪਾਸੋਂ ਪ੍ਰਾਪਤ ਤਜਵੀਜ਼ ਦੇ ਸੰਦਰਭ ਵਿੱਚ ਲਿਆ ਗਿਆ ਹੈ। ਇਸ ਤਜਵੀਜ਼ ਵਿੱਚ 10300-34800+4800 ਦੇ ਪੇਅ ਸਕੇਲ ’ਤੇ ਕੋਰਟ ਮੈਨੇਜਰਾਂ ਦੀਆਂ 24 ਅਸਾਮੀਆਂ ਸਿਰਜਣ ਦੀ ਮੰਗ ਕੀਤੀ ਗਈ ਸੀ। [caption id="attachment_338614" align="aligncenter" width="300"]PUNJAB CABINET OKAYS CREATION OF 24 POSTS OF COURT MANAGER GRADE-II IN SUBORDINATE COURTS ਪੰਜਾਬ ਕੈਬਨਿਟ ਨੇ ਸੂਬੇ ਭਰ ਦੀਆਂ ਅਦਾਲਤਾਂ ਵਿੱਚ ਕੋਰਟ ਮੈਨੇਜਰਾਂ ਦੀਆਂ 24 ਅਸਾਮੀਆਂ ਸਿਰਜਣ ਦੀ ਦਿੱਤੀ ਪ੍ਰਵਾਨਗੀ[/caption] ਇਨਾਂ ਅਸਾਮੀਆਂ ਵਿੱਚੋਂ 22 ਅਸਾਮੀਆਂ ਸੈਸ਼ਨ ਡਵੀਜ਼ਨਾਂ ਲਈ ਹੋਣਗੀਆਂ ਜਦਕਿ ਇੱਕ-ਇੱਕ ਅਸਾਮੀ ਚੰਡੀਗੜ ਅਤੇ ਹਾਈ ਕੋਰਟ ਲਈ ਹੋਵੇਗੀ। ਇਨਾਂ ਅਸਾਮੀਆਂ ਲਈ ਯੋਗਤਾ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਮਨੁੱਖੀ ਵਸੀਲਿਆਂ ਵਿੱਚ ਐਮ.ਬੀ.ਏ. ਜਾਂ ਕੋਰਟ ਮੈਨੇਜਮੈਂਟ ਵਿੱਚ ਐਮ.ਬੀ.ਏ. ਹੋਵੇਗੀ।ਉਮੀਦਵਾਰ ਨੂੰ ਕੰਪਿਊਟਰ/ਸੂਚਨਾ ਤਕਨਾਲੋਜੀ ਦਾ ਗਿਆਨ ਹੋਣਾ ਚਾਹੀਦਾ ਹੈ ਅਤੇ ਲਾਅ ਦਾ ਡਿਗਰੀ ਕਰਨ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ। -PTCNews


Top News view more...

Latest News view more...