Thu, Apr 25, 2024
Whatsapp

ਚੰਡੀਗੜ੍ਹ ਸਮੇਤ ਪੰਜਾਬ ਵਿੱਚ ਮਾਨਸੂਨ ਦੀ ਦਸਤਕ ਨਾਲ ਲੋਕਾਂ ਦੇ ਖਿੜੇ ਚਿਹਰੇ ,ਮੌਸਮ ਹੋਇਆ ਸੁਹਾਵਣਾ

Written by  Shanker Badra -- July 04th 2019 11:16 AM
ਚੰਡੀਗੜ੍ਹ ਸਮੇਤ ਪੰਜਾਬ ਵਿੱਚ ਮਾਨਸੂਨ ਦੀ ਦਸਤਕ ਨਾਲ ਲੋਕਾਂ ਦੇ ਖਿੜੇ ਚਿਹਰੇ ,ਮੌਸਮ ਹੋਇਆ ਸੁਹਾਵਣਾ

ਚੰਡੀਗੜ੍ਹ ਸਮੇਤ ਪੰਜਾਬ ਵਿੱਚ ਮਾਨਸੂਨ ਦੀ ਦਸਤਕ ਨਾਲ ਲੋਕਾਂ ਦੇ ਖਿੜੇ ਚਿਹਰੇ ,ਮੌਸਮ ਹੋਇਆ ਸੁਹਾਵਣਾ

ਚੰਡੀਗੜ੍ਹ ਸਮੇਤ ਪੰਜਾਬ ਵਿੱਚ ਮਾਨਸੂਨ ਦੀ ਦਸਤਕ ਨਾਲ ਲੋਕਾਂ ਦੇ ਖਿੜੇ ਚਿਹਰੇ ,ਮੌਸਮ ਹੋਇਆ ਸੁਹਾਵਣਾ:ਚੰਡੀਗੜ੍ਹ : ਚੰਡੀਗੜ੍ਹ ਸਮੇਤ ਪੂਰੇ ਪੰਜਾਬ ਵਿੱਚ ਮਾਨਸੂਨ ਨੇ ਅੱਜ ਦਸਤਕ ਦੇ ਦਿੱਤੀ ਹੈ। ਚੰਡੀਗੜ੍ਹ ਅਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਸਵੇਰੇ ਜ਼ਬਰਦਸਤ ਬਾਰਸ਼ ਹੋਈ ਹੈ। ਇਸ ਬਾਰਸ਼ ਤੋਂ ਬਾਅਦ ਤਾਪਮਾਨ ਵਿੱਚ ਵੀ ਕਮੀ ਆਈ ਹੈ। ਪੰਜਾਬ ਦੇ ਬਾਕੀ ਜ਼ਿਲਿਆਂ 'ਚ ਵੀ ਬੱਦਲ ਛਾ ਗਏ ਤੇ ਲੋਕਾਂ 'ਚ ਖ਼ੁਸ਼ੀ ਦੀ ਲਹਿਰ ਫੈਲ ਗਈ ਹੈ। ਬਾਰਸ਼ ਨਾਲ ਮੌਸਮ ਬਹੁਤ ਸੁਹਾਵਣਾ ਹੋ ਗਿਆ ਤੇ ਗਰਮੀ ਤੋਂ ਰਾਹਤ ਮਿਲੀ ਹੈ। [caption id="attachment_314858" align="aligncenter" width="300"]Punjab Chandigarh including Punjab Monsoon ,weather pleasant
ਚੰਡੀਗੜ੍ਹ ਸਮੇਤ ਪੰਜਾਬ ਵਿੱਚ ਮਾਨਸੂਨ ਦੀ ਦਸਤਕ ਨਾਲ ਲੋਕਾਂ ਦੇ ਖਿੜੇ ਚਿਹਰੇ , ਮੌਸਮ ਹੋਇਆ ਸੁਹਾਵਣਾ[/caption] ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਲੋਕ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਸਨ ਪਰ ਅੱਜ ਸਵੇਰੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ। ਇਸ ਨੂੰ ਮਾਨਸੂਨ ਦੀ ਦਸਤਕ ਆਖਿਆ ਜਾ ਰਿਹਾ ਹੈ।ਹਾਲਾਤ ਕੁਝ ਅਜਿਹੇ ਸਨ ਕਿ ਲੰਘੇ ਦਿਨ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਸਨ ਪਰ ਸਵੇਰੇ ਜਿਵੇਂ ਹੀ ਮੀਂਹ ਪੈਣਾ ਸ਼ੁਰੂ ਹੋਇਆ ਤਾਂ ਮੌਸਮ ਇਕਦਮ ਸੁਹਾਵਣਾ ਹੋ ਗਿਆ। [caption id="attachment_314854" align="aligncenter" width="300"]Punjab Chandigarh including Punjab Monsoon ,weather pleasant
ਚੰਡੀਗੜ੍ਹ ਸਮੇਤ ਪੰਜਾਬ ਵਿੱਚ ਮਾਨਸੂਨ ਦੀ ਦਸਤਕ ਨਾਲ ਲੋਕਾਂ ਦੇ ਖਿੜੇ ਚਿਹਰੇ , ਮੌਸਮ ਹੋਇਆ ਸੁਹਾਵਣਾ[/caption] ਮਾਨਸੂਨ ਅਗਲੇ ਦੋ-ਤਿੰਨ ਦਿਨਾਂ 'ਚ ਉੱਤਰ ਭਾਰਤ ਦੇ ਅੱਠ ਸੂਬਿਆਂ ਵੱਲ ਵੱਧ ਰਿਹਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਮੌਸਮ ਵਿਗਿਆਨੀ ਨਰੇਸ਼ ਅਨੁਸਾਰ ਉੱਤਰ-ਪੱਛਮ ਭਾਰਤ ਦੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਅਗਲੇ 72 ਘੰਟਿਆਂ 'ਚ ਮਾਨਸੂਨ ਦੀ ਬਾਰਸ਼ ਹੁੰਦੀ ਰਹੇਗੀ। [caption id="attachment_314856" align="aligncenter" width="300"]Punjab Chandigarh including Punjab Monsoon ,weather pleasant
ਚੰਡੀਗੜ੍ਹ ਸਮੇਤ ਪੰਜਾਬ ਵਿੱਚ ਮਾਨਸੂਨ ਦੀ ਦਸਤਕ ਨਾਲ ਲੋਕਾਂ ਦੇ ਖਿੜੇ ਚਿਹਰੇ , ਮੌਸਮ ਹੋਇਆ ਸੁਹਾਵਣਾ[/caption] ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼ ਸਮੇਤ ਇਹ ਮੀਂਹ ਸਮੁੱਚੇ ਉੱਤਰੀ ਭਾਰਤ ਵਿੱਚ ਹੀ ਪੈ ਰਿਹਾ ਹੈ।ਇਸ ਵਾਰ ਸੂਬਾ ਪ੍ਰਸ਼ਾਸਨ ਨੇ ਦਾਅਵੇ ਤਾਂ ਬਥੇਰੇ ਕੀਤੇ ਹਨ ਕਿ ਮਾਨਸੂਨ ਨਾਲ ਨਿਪਟਣ ਲਈ ਅਗਾਊਂ ਇੰਤਜ਼ਾਮ ਕੀਤੇ ਗਏ ਹਨ। ਇਹ ਇੰਤਜ਼ਾਮ ਕਿੰਨੇ ਕੁ ਕੀਤੇ ਗਏ ਹਨ, ਇਸ ਦਾ ਪਤਾ ਅਗਲੇ ਇੱਕ-ਦੋ ਦਿਨਾਂ ਵਿੱਚ ਲੱਗ ਹੀ ਜਾਵੇਗਾ। [caption id="attachment_314857" align="aligncenter" width="300"]Punjab Chandigarh including Punjab Monsoon ,weather pleasant
ਚੰਡੀਗੜ੍ਹ ਸਮੇਤ ਪੰਜਾਬ ਵਿੱਚ ਮਾਨਸੂਨ ਦੀ ਦਸਤਕ ਨਾਲ ਲੋਕਾਂ ਦੇ ਖਿੜੇ ਚਿਹਰੇ , ਮੌਸਮ ਹੋਇਆ ਸੁਹਾਵਣਾ[/caption] ਇਸ ਮੀਂਹ ਤੋਂ ਕਿਸਾਨ ਵੀ ਖ਼ੁਸ਼ ਹਨ ਕਿਉਂਕਿ ਝੋਨੇ ਦੀ ਫ਼ਸਲ ਲਈ ਇਹ ਮੀਂਹ ਲਾਹੇਵੰਦਾ ਹੈ। ਉਂਝ ਭਾਵੇਂ ਸਰਕਾਰ ਵੱਲੋਂ ਇਹ ਵੀ ਦਾਅਵੇ ਕੀਤੇ ਜਾ ਰਹੇ ਹਨ ਕਿ ਇਸ ਵਾਰ ਝੋਨੇ ਹੇਠਲਾ ਰਕਬਾ ਕੁਝ ਹੱਦ ਤੱਕ ਘਟਿਆ ਹੈ ਪਰ ਪੰਜਾਬ ਦੇ ਹਾਲੇ ਵੀ ਬਹੁ–ਗਿਣਤੀ ਕਿਸਾਨ ਝੋਨੇ ਤੇ ਕਣਕ ਉੱਤੇ ਹੀ ਆਪਣੀ ਟੇਕ ਤੇ ਨਿਰਭਰਤਾ ਰੱਖ ਰਹੇ ਹਨ। -PTCNews


Top News view more...

Latest News view more...