Wed, Apr 24, 2024
Whatsapp

ਚੰਨੀ ਸਰਕਾਰ ਦਾ ਹੁਕਮ, ਸਵੇਰੇ 9:00 ਵਜੇ ਤੱਕ ਦਫਤਰਾਂ 'ਚ ਹਾਜ਼ਰ ਹੋਣੇ ਚਾਹੀਦੇ ਸਰਕਾਰੀ ਮੁਲਾਜ਼ਮ

Written by  Riya Bawa -- September 20th 2021 10:30 PM -- Updated: September 20th 2021 10:36 PM
ਚੰਨੀ ਸਰਕਾਰ ਦਾ ਹੁਕਮ, ਸਵੇਰੇ 9:00 ਵਜੇ ਤੱਕ ਦਫਤਰਾਂ 'ਚ ਹਾਜ਼ਰ ਹੋਣੇ ਚਾਹੀਦੇ ਸਰਕਾਰੀ ਮੁਲਾਜ਼ਮ

ਚੰਨੀ ਸਰਕਾਰ ਦਾ ਹੁਕਮ, ਸਵੇਰੇ 9:00 ਵਜੇ ਤੱਕ ਦਫਤਰਾਂ 'ਚ ਹਾਜ਼ਰ ਹੋਣੇ ਚਾਹੀਦੇ ਸਰਕਾਰੀ ਮੁਲਾਜ਼ਮ

ਚੰਡੀਗੜ੍ਹ: ਪੰਜਾਬ 'ਚ ਵੱਡੇ ਤਖ਼ਤਾਪਲਟ ਮਗਰੋਂ ਚਰਨਜੀਤ ਸਿੰਘ ਚੰਨੀ ਨੇ ਅੱਜ ਸਵੇਰੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਮੁੱਖ ਮੰਤਰੀ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਸਵੇਰੇ 9:00 ਵਜੇ ਅਧਿਕਾਰੀਆਂ ਨੂੰ ਆਪਣੀ ਹਾਜ਼ਰੀ ਯਕੀਨੀ ਬਣਾਉਣੀ ਹੋਵੇਗੀ। ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਦਾ ਸਵੇਰੇ ਸਮੇਂ ਸਿਰ ਆਉਣਾ ਤੇ ਸ਼ਾਮ ਨੁੰ ਡਿਊਟੀ ਪੂਰੀ ਕਰ ਕੇ ਸਮੇਂ ਸਿਰ ਜਾਣਾ ਯਕੀਨੀ ਬਣਾਉਣ ਵਾਸਤੇ ਹੁਕਮ ਜਾਰੀ ਕੀਤੇ ਹਨ। ਰਾਜ ਦੇ ਪ੍ਰਸੋਨਲ ਵਿਭਾਗ ਵਲੋਂ ਸਮੂਹ ਡਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਤੇ ਐਸ. ਡੀ.ਐਮਜ਼. ਨੁੰ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਪੰਜਾਬ ਦੇ ਸਮੂਹ ਕਰਮਚਾਰੀਆਂ ਤੇ ਅਧਿਕਾਰੀਆਂ ਦਾ ਸਵੇਰੇ 9.00 ਵਜੇ ਹਾਜ਼ਰ ਹੋਣਾ ਯਕੀਨੀ ਬਣਾਉਣ ਤੇ ਸ਼ਾਮ ਵੇਲੇ ਦਫਤਰੀ ਸਮੇਂ ਤੱਕ ਦਫਤਰ ਵਿਚ ਹਾਜ਼ਰ ਹੋਣਾ ਯਕੀਨੀ ਬਣਾਉਣ ਲਈ ਸਮੂਹ ਪ੍ਰਬੰਧਕੀ ਸਕੱਤਰ ਤੇ ਵਿਭਾਗਾਂ ਦੇ ਮੁਖੀਆਂ ਨੂੰ ਆਪਣੇ ਅਧੀਨ ਕੰਮ ਕਰਦੇ ਕਰਮਚਾਰੀਆਂ ਦੀ ਹਾਜ਼ਰੀ ਹਫਤੇ ਵਿਚ ਘੱਟ ਤੋਂ ਘੱਟ ਦੋ ਵਾਰ ਚੈਕ ਕਰਨੀ ਯਕੀਨੀ ਬਣਾਉਣ ਵਾਸਤੇ ਕਿਹਾ ਗਿਆ ਹੈ। -PTC News


Top News view more...

Latest News view more...