ਪੰਜਾਬ ਦੇ 3 ਜ਼ਿਲਿਆਂ ‘ਚ ਅੱਜ ਰਾਤ ਤੋਂ ਲੱਗੇਗਾ ਸਖ਼ਤ ਨਾਈਟ ਕਰਫ਼ਿਊ , ਕੈਪਟਨ ਨੇ ਸੂਬੇ ‘ਚ ਕੀਤੀ ਸਖ਼ਤੀ

ਪੰਜਾਬ ਦੇ 3 ਜ਼ਿਲਿਆਂ 'ਚ ਅੱਜ ਰਾਤ ਤੋਂ ਲੱਗੇਗਾ ਸਖ਼ਤ ਨਾਈਟ ਕਰਫ਼ਿਊ , ਕੈਪਟਨ ਨੇ ਸੂਬੇ 'ਚ ਕੀਤੀ ਸਖ਼ਤੀ   

ਪੰਜਾਬ ਦੇ 3 ਜ਼ਿਲਿਆਂ ‘ਚ ਅੱਜ ਰਾਤ ਤੋਂ ਲੱਗੇਗਾ ਸਖ਼ਤ ਨਾਈਟ ਕਰਫ਼ਿਊ , ਕੈਪਟਨ ਨੇ ਸੂਬੇ ‘ਚ ਕੀਤੀ ਸਖ਼ਤੀ: ਚੰਡੀਗੜ੍ਹ : ਪੰਜਾਬ ‘ਚ ਦਿਨੋਂ ਦਿਨ ਵੱਧ ਰਹੇ ਕੋਰੋਨਾ ਦੇ ਮਾਮਲਿਆਂ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਸਖ਼ਤੀ ਕਰ ਦਿੱਤੀ ਹੈ। ਜਿਸ ਕਰਕੇ ਹੁਣ ਹੋਟਲ-ਰੈਸਟੋਰੈਂਟਾਂ ਦੇ ਖੁੱਲ੍ਹਣ ਦੇ ਸਮੇਂ ‘ਚ ਵੀ ਤਬਦੀਲੀ ਕੀਤੀ ਗਈ ਹੈ।

ਪੰਜਾਬ ਦੇ 3 ਜ਼ਿਲਿਆਂ ‘ਚ ਅੱਜ ਰਾਤ ਤੋਂ ਲੱਗੇਗਾ ਸਖ਼ਤ ਨਾਈਟ ਕਰਫ਼ਿਊ , ਕੈਪਟਨ ਨੇ ਸੂਬੇ ‘ਚ ਕੀਤੀ ਸਖ਼ਤੀ

ਪੰਜਾਬ ਸਕਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਅਨੁਸਾਰ ਸੂਬੇ ਵਿੱਚ ਦੁਕਾਨਾਂ ਅਤੇ ਸਾਪਿੰਗ ਮਾਲ ਰਾਤ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਦੇ ਇਲਾਵਾ ਹੋਟਲ-ਰੈਸਟੋਰੈਂਟ ਰਾਤ 9 ਵਜੇ ਤੱਕ ਖੁੱਲ੍ਹ ਸਕਦੇ ਹਨ ਅਤੇ ਸ਼ਰਾਬ ਦੀਆਂ ਦੁਕਾਨਾਂ ਰਾਤ 9 ਵਜੇ ਤੱਕ ਖੁੱਲ੍ਹ ਸਕਦੀਆਂ ਹਨ।

ਓਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਹਾਂਮਾਰੀ ਤੋਂ ਵਧੇਰੇ ਪ੍ਰਭਾਵਿਤ ਸ਼ਹਿਰਾਂ ਲੁਧਿਆਣਾ, ਜਲੰਧਰ ਤੇ ਪਟਿਆਲਾ ‘ਚ ਅੱਜ ਸਨਿੱਚਰਵਾਰ ਤੋਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਉਣ ਦੇ ਹੁਕਮ ਦਿੱਤੇ ਹਨ। ਕੈਪਟਨ ਵੱਲੋਂ ਦਿੱਤੇ ਗਏ ਇਹ ਹੁਕਮ ਅੱਜ ਰਾਤ 9 ਵਜੇ ਤੋਂ ਲਾਗੂ ਹੋਣਗੇ।

ਪੰਜਾਬ ਦੇ 3 ਜ਼ਿਲਿਆਂ ‘ਚ ਅੱਜ ਰਾਤ ਤੋਂ ਲੱਗੇਗਾ ਸਖ਼ਤ ਨਾਈਟ ਕਰਫ਼ਿਊ , ਕੈਪਟਨ ਨੇ ਸੂਬੇ ‘ਚ ਕੀਤੀ ਸਖ਼ਤੀ

ਦੱਸ ਦਈਏ ਕਿ ਰਾਤ ਦੇ ਕਰਫਿਊ ਦਾ ਸਮਾਂ ਪਹਿਲਾਂ ਰਾਤ ਦੇ 10 ਵਜੇ ਤੋਂ 5 ਵਜੇ ਤੱਕ ਦਾ ਸੀ, ਜਿਸ ‘ਚ ਕੋਰੋਨਾ ਵਾਇਰਸ ਦੇ ਵੱਧ ਰਹੇ ਖਤਰੇ ਦੇ ਮੱਦੇਨਜ਼ਰ ਬਦਲਾਅ ਕੀਤਾ ਗਿਆ ਹੈ। ਉਥੇ ਹੀ ਐਤਵਾਰ ਨੂੰ ਹਰ ਵਾਰ ਦੀ ਤਰ੍ਹਾਂ ਤਾਲਾਬੰਦੀ ਰਹੇਗੀ ਅਤੇ ਸਿਰਫ ਲੋੜਵੰਦ ਦੁਕਾਨਾਂ ਹੀ ਖੁੱਲ੍ਹ ਸਕਦੀਆਂ ਹਨ ਜਦਕਿ ਆਵਾਜਾਈ ‘ਤੇ ਕੋਈ ਰੋਕ ਨਹੀਂ ਹੈ।
-PTCNews