Thu, Apr 25, 2024
Whatsapp

ਹੁਣ ਪੰਜਾਬ 'ਚ 1 ਮਈ ਤੋਂ 18 ਤੋਂ 45 ਸਾਲ ਵਾਲੇ ਲੋਕਾਂ ਨੂੰ ਵੀ ਲੱਗੇਗਾ ਮੁਫ਼ਤ ਟੀਕਾ 

Written by  Shanker Badra -- April 23rd 2021 12:49 PM
ਹੁਣ ਪੰਜਾਬ 'ਚ 1 ਮਈ ਤੋਂ 18 ਤੋਂ 45 ਸਾਲ ਵਾਲੇ ਲੋਕਾਂ ਨੂੰ ਵੀ ਲੱਗੇਗਾ ਮੁਫ਼ਤ ਟੀਕਾ 

ਹੁਣ ਪੰਜਾਬ 'ਚ 1 ਮਈ ਤੋਂ 18 ਤੋਂ 45 ਸਾਲ ਵਾਲੇ ਲੋਕਾਂ ਨੂੰ ਵੀ ਲੱਗੇਗਾ ਮੁਫ਼ਤ ਟੀਕਾ 

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬੇ ਭਰ ਵਿੱਚ ਪਹਿਲੀ ਮਈ ਤੋਂ 18 ਤੋਂ 45 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਵੀ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸੂਬੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀਕਿਆਂ ਦੀ ਸਪਲਾਈ ਮੁਫਤ ਕੀਤੀ ਜਾਵੇ। [caption id="attachment_491777" align="aligncenter" width="300"]Punjab CM announces vaccination for 18-45 years age group of 18-45 years from May 1 ਹੁਣ ਪੰਜਾਬ 'ਚ 1 ਮਈ ਤੋਂ 18 ਤੋਂ 45 ਸਾਲ ਵਾਲੇ ਲੋਕਾਂ ਨੂੰ ਵੀ ਲੱਗੇਗਾ ਮੁਫ਼ਤ ਟੀਕਾ[/caption] ਪੜ੍ਹੋ ਹੋਰ ਖ਼ਬਰਾਂ : ਕੈਨੇਡਾ ਸਰਕਾਰ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਕੀਤਾ ਇਹ ਵੱਡਾ ਐਲਾਨ ਵੈਕਸੀਨ ਦੀ ਸੀਮਤ ਸਪਲਾਈ ਦੇ ਚਲਦਿਆਂ ਮਾਹਰਾਂ ਦੀ ਟੀਮ ਬਣਾਈ ਗਈ ਹੈ। ਜੋ ਕਿ ਸਰਕਾਰ ਨੂੰ 18 ਤੋਂ 45 ਸਾਲ ਦੇ ਉਮਰ ਦੇ ਲੋਕਾਂ ਨੂੰ ਵੈਕਸੀਨ ਲਾਉਣ ਦੀ ਰਣਨੀਤੀ ਤਿਆਰ ਕਰੇਗੀ। ਪੰਜਾਬ ਵਿਚ 45 ਤੋਂ ਉਪਰ ਵਾਲਿਆਂ ਨੂੰ ਪਹਿਲਾਂ ਹੀ ਟੀਕਾ ਮੁਫ਼ਤ ਹੈ। ਇਸ ਟੀਮ ਵਿਚ ਡਾ. ਗਗਨਦੀਪ ਕੰਗ, ਡਾ. ਜੈਕਬ ਜੋਹਨ ਅਤੇ ਡਾ. ਰਾਜੇਸ਼ ਕੁਮਾਰ ਨੂੰ ਸ਼ਾਮਲ ਕੀਤਾ ਗਿਆ ਹੈ। ਸੂਬੇ ਵਿਚ ਇਸ ਉਮਰ ਵਰਗ ਦੇ 1.11 ਕਰੋੜ ਤੋਂ ਜ਼ਿਆਦਾ ਲੋਕ ਹਨ। [caption id="attachment_491776" align="aligncenter" width="275"]Punjab CM announces vaccination for 18-45 years age group of 18-45 years from May 1 ਹੁਣ ਪੰਜਾਬ 'ਚ 1 ਮਈ ਤੋਂ 18 ਤੋਂ 45 ਸਾਲ ਵਾਲੇ ਲੋਕਾਂ ਨੂੰ ਵੀ ਲੱਗੇਗਾ ਮੁਫ਼ਤ ਟੀਕਾ[/caption] ਸੂਬੇ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨ ਲਈ ਸੱਦੀ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਮਾਹਿਰਾਂ ਦੇ ਗਰੁੱਪ ਨੂੰ ਟੀਕਾਕਰਨ ਸਬੰਧੀ ਰਣਨੀਤੀ ਉਲੀਕਣ ਅਤੇ ਸੂਬੇ ਵਿੱਚ ਕੋਵਿਡ ਮਹਾਂਮਾਰੀ ਦੇ ਅਣਕਿਆਸੇ ਸੰਕਟ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਟਾਕਰੇ ਲਈ ਇਕ ਵਿਸਥਾਰਤ ਯੋਜਨਾ ਸੂਬਾ ਸਰਕਾਰ ਨੂੰ ਇਕ ਹਫਤੇ ਵਿੱਚ ਸੌਂਪਣ ਲਈ ਕਿਹਾ। [caption id="attachment_491774" align="aligncenter" width="293"]Punjab CM announces vaccination for 18-45 years age group of 18-45 years from May 1 ਹੁਣ ਪੰਜਾਬ 'ਚ 1 ਮਈ ਤੋਂ 18 ਤੋਂ 45 ਸਾਲ ਵਾਲੇ ਲੋਕਾਂ ਨੂੰ ਵੀ ਲੱਗੇਗਾ ਮੁਫ਼ਤ ਟੀਕਾ[/caption] ਪੜ੍ਹੋ ਹੋਰ ਖ਼ਬਰਾਂ : ਮਹਾਰਾਸ਼ਟਰ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ਵਾਰਡ 'ਚ ਲੱਗੀ ਅੱਗ ,13 ਮਰੀਜ਼ਾਂ ਦੀ ਮੌਤ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਅੱਜ ਪੰਜਾਬ ਨੂੰ ਕੋਵੀਸ਼ੀਲਡ ਦੀਆਂ 4 ਲੱਖ ਖੁਰਾਕਾਂ ਕੇਂਦਰ ਸਰਕਾਰ ਤੋਂ ਪ੍ਰਾਪਤ ਹੋ ਚੁੱਕੀਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਟੀਕਾਕਰਨ ਮੁਹਿੰਮ ਦੀ ਗਤੀ ਨੂੰ ਦੇਖਦਿਆਂ ਇਹ ਦਵਾਈਆਂ ਵੀ ਮਹਿਜ਼ ਤਿੰਨ ਜਾਂ ਚਾਰ ਦਿਨਾਂ ਤੱਕ ਹੀ ਚੱਲਣਗੀਆਂ, ਇਸ ਲਈ ਉਨ੍ਹਾਂ ਸਿਹਤ ਵਿਭਾਗ ਨੂੰ ਕੋਵੈਕਸੀਨ ਦੀਆਂ ਭਰਪੂਰ ਮਾਤਰਾ ਵਿੱਚ ਲੋੜੀਂਦੀਆਂ ਖੁਰਾਕਾਂ ਦਾ ਮੁੱਦਾ ਪ੍ਰਭਾਵਸ਼ਾਲੀ ਢੰਗ ਨਾਲ ਕੇਂਦਰ ਸਰਕਾਰ ਕੋਲ ਚੁੱਕਣ ਲਈ ਕਿਹਾ। -PTCNews


Top News view more...

Latest News view more...