Thu, Apr 25, 2024
Whatsapp

ਸਿੱਖਾਂ ਦੀ ਸੁਰੱਖਿਆ ਨੂੰ ਲਗਾਤਾਰ ਦਰਪੇਸ਼ ਚੁਣੌਤੀ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਸ਼ਿਲੌਾਗ ਜਾਣ ਲਈ 4 ਮੈਂਬਰੀ ਟੀਮ ਤਾਇਨਾਤ

Written by  Joshi -- June 03rd 2018 07:15 PM -- Updated: June 03rd 2018 07:21 PM
ਸਿੱਖਾਂ ਦੀ ਸੁਰੱਖਿਆ ਨੂੰ ਲਗਾਤਾਰ ਦਰਪੇਸ਼ ਚੁਣੌਤੀ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਸ਼ਿਲੌਾਗ ਜਾਣ ਲਈ 4 ਮੈਂਬਰੀ ਟੀਮ ਤਾਇਨਾਤ

ਸਿੱਖਾਂ ਦੀ ਸੁਰੱਖਿਆ ਨੂੰ ਲਗਾਤਾਰ ਦਰਪੇਸ਼ ਚੁਣੌਤੀ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਸ਼ਿਲੌਾਗ ਜਾਣ ਲਈ 4 ਮੈਂਬਰੀ ਟੀਮ ਤਾਇਨਾਤ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਿੱਖਾਂ ਦੀ ਸੁਰੱਖਿਆ ਨੂੰ ਲਗਾਤਾਰ ਦਰਪੇਸ਼ ਚੁਣੌਤੀ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਸ਼ਿਲੌਾਗ ਜਾਣ ਲਈ 4 ਮੈਂਬਰੀ ਟੀਮ ਤਾਇਨਾਤ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਸਥਿਤੀ ਦਾ ਜਾਇਜ਼ਾ ਲੈਣ ਲਈ ਸੋਮਵਾਰ ਸਵੇਰੇ ਮੇਘਾਲਿਆ ਜਾਣਗੇ ਚੰਡੀਗੜ੍ਹ, 3 ਜੂਨ: ਸ਼ਿਲੌਾਗ ਵਿਚ ਦਲਿਤ ਸਿੱਖਾਂ ਨੂੰ ਸੁਰੱਖਿਆ ਦੀ ਦਰਪੇਸ਼ ਚੁਣੌਤੀ ਦੀਆਂ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ 4 ਮੈਂਬਰੀ ਟੀਮ ਮੇਘਾਲਿਆ ਦੀ ਰਾਜਧਾਨੀ ਵਿਖੇ ਭੇਜਣ ਦਾ ਫੈਸਲਾ ਕੀਤਾ ਹੈ | ਅੱਜ ਇੱਥੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਟੀਮ ਸ਼ਿਲੌਾਗ ਦੇ ਗੜਬੜ ਗ੍ਰਸਤ ਇਲਾਕਿਆਂ ਦੀ ਸਥਿਤੀ ਦਾ ਉੱਥੇ ਜਾ ਕੇ ਅਨੁਮਾਨ ਲਾਵੇਗੀ ਅਤੇ ਸਿੱਖ ਭਾਈਚਾਰੇ ਦੀ ਹਰ ਸੰਭਵੀ ਮਦਦ ਦੇਵੇਗੀ | ਮੁੱਖ ਮੰਤਰੀ ਨੇ ਸੰਸਦ ਮੈਂਬਰ ਗੁਰਜੀਤ ਔਜਲਾ ਅਤੇ ਰਵਨੀਤ ਬਿੱਟੂ ਅਤੇ ਵਿਧਾਇਕ ਕੁਲਦੀਪ ਸਿੰਘ ਵੈਦ ਅਧਾਰਤ ਮੈਂਬਰਾਂ ਦੀ ਇਸ ਟੀਮ ਨੂੰ ਸੋਮਵਾਰ ਸਵੇਰੇ ਸ਼ਿਲੌਾਗ ਨੂੰ ਚਾਲੇ ਪਾਉਣ ਵਾਸਤੇ ਆਖਿਆ ਹੈ | ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਟੀਮ ਦੇ ਦੌਰੇ ਵਾਸਤੇ ਸੁਵਿਧਾ ਮੁਹੱਈਆ ਕਰਵਾਉਣ ਲਈ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਦੇ ਸਹਿਯੋਗ ਦੀ ਮੰਗ ਕੀਤੀ ਹੈ ਤਾਂ ਜੋ ਉਹ ਗੜਬੜ ਵਾਲੇ ਖੇਤਰਾਂ ਦਾ ਦੌਰਾ ਕਰ ਸਕਣ | ਬੁਲਾਰੇ ਅਨੁਸਾਰ ਤਨਾਅ ਦੀਆਂ ਰਿਪੋਰਟਾਂ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਸੂਬੇ ਵਿੱਚ ਸਿੱਖ ਭਾਈਚਾਰੇ ਅਤੇ ਸਿੱਖ ਸੰਸਥਾਵਾਂ ਦੀ ਸੁਰੱਖਿਆ ਯਕੀਨੀ ਬਨਾਉਣ ਲਈ ਸੰਗਮਾ ਨੂੰ ਅਪੀਲ ਵੀ ਕੀਤੀ ਹੈ | punjab cm deputes 4 member team to visit Shillongਬੁਲਾਰੇ ਅਨੁਸਾਰ ਆ ਰਹੀਆਂ ਰਿਪੋਰਟਾਂ ਦੇ ਕਾਰਨ ਮੁੱਖ ਮੰਤਰੀ ਨੇ ਇਹ ਟੀਮ ਸ਼ਿਲੌਾਗ ਭੇਜਣ ਦਾ ਫੈਸਲਾ ਕੀਤਾ ਹੈ ਹਾਲਾਂਕਿ ਮੇਘਾਲਿਆ ਦੇ ਮੁੱਖ ਮੰਤਰੀ ਨੇ ਸਿੱਖਾਂ ਦੀ ਸੁਰੱਖਿਆ ਸਬੰਧ ਵਿਚ ਉਨ੍ਹਾਂ ਨੂੰ ਨਿੱਜੀ ਭਰੋਸਾ ਦਿਵਾਇਆ ਸੀ | ਬੁਲਾਰੇ ਅਨੁਸਾਰੇ ਸਥਿਤੀ ਅਜੇ ਵੀ ਕਾਬੂ ਹੇਠ ਨਹੀਂ ਹੈ ਅਤੇ ਇਸ ਦੇ ਹੋਰ ਤਨਾਅਪੂਰਨ ਹੋਣ ਦੀ ਸੰਭਾਵਨਾ ਹੈ | ਕੈਪਟਨ ਅਮਰਿੰਦਰ ਸਿੰਘ ਨੇ ਦਲਿਤ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਮੇਘਾਲਿਆ ਸਰਕਾਰ ਨੂੰ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ ਜਿਨ੍ਹਾਂ ਦੇ ਵੱਡੇਵਡੇਰੇ ਬਿ੍ਟਿਸ਼ ਸਾਸ਼ਨ ਦੌਰਾਨ ਹੀ ਸ਼ਿਲੌਾਗ ਵਿਚ ਵਸ ਗਏ ਸਨ | ਮੁੱਖ ਮੰਤਰੀ ਨੇ ਕਿਹਾ ਕਿ ਜੇ ਜ਼ਰੂਰਤ ਹੋਈ ਤਾਂ ਇਹ ਫਿਰਕੂ ਤਨਾਅ ਘਟਾਉਣ ਲਈ ਕੇਂਦਰ ਦਖਲ ਦੇਵੇਗਾ ਜਿਸ ਦੇ ਵਿਚ ਸਿੱਖ ਫਸੇ ਹੋਏ ਹਨ | —PTC News


Top News view more...

Latest News view more...