ਮੁੱਖ ਖਬਰਾਂ

ਮੁੱਖ ਮੰਤਰੀ ਨੇ ਪੁੱਛਿਆ ਪੀਟੀਸੀ ਪੱਤਰਕਾਰ ਰਾਕੇਸ਼ ਕੁਮਾਰ ਦਾ ਹਾਲਚਾਲ, ਲਈ ਹਮਲੇ ਦੀ ਪੂਰੀ ਜਾਣਕਾਰੀ

By Joshi -- August 27, 2017 3:08 pm -- Updated:Feb 15, 2021

ਸਿਰਸਾ 'ਚ ਪੀਟੀਸੀ ਦੇ ਪੱਤਰਕਾਰ 'ਤੇ ਹੋਏ ਹਮਲੇ ਦੇ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਿਪੋਰਟਰ ਰਾਕੇਸ਼ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਹਾਲਚਾਲ ਪੁੱਛਿਆ।

ਮੁੱਖ ਮੰਤਰੀ ਨੇ ਰਾਕੇਸ਼ ਕੁਮਾਰ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ।ਉਹਨਾਂ ਕਿਹਾ ਕਿ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਡੀਜੀਪੀ ਨੂੰ ਦਿੱਤੀ ਜਾਵੇ ਅਤੇ ਹੋਏ ਨੁਕਸਾਨ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਰਿਪੋਰਟ ਬਣਾ ਕੇ ਹੋਏ ਨੁਕਸਾਨ ਲਈ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਹਾਲਾਤਾਂ ਨੂੰ ਸਥਿਰ ਬਣਾਈ ਰੱਖਣ ਲਈ ਹਰ ਬਣਦੀ ਕੋਸ਼ਿਸ਼ ਕਰਨ ਦਾ ਵੀ ਭਰੋਸਾ ਦਵਾਇਆ।

—PTC News