Thu, Apr 25, 2024
Whatsapp

ਪੰਜਾਬ ਦੇ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ ਆਏ ਕਰੋੜਾਂ ਰੁਪਏ, ਜਾਣੋਂ ਕਿੰਨੇ ਰੁਪਏ ਕੀਤੇ ਗਏ ਖ਼ਰਚ

Written by  Shanker Badra -- July 23rd 2020 01:33 PM
ਪੰਜਾਬ ਦੇ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ ਆਏ ਕਰੋੜਾਂ ਰੁਪਏ, ਜਾਣੋਂ ਕਿੰਨੇ ਰੁਪਏ ਕੀਤੇ ਗਏ ਖ਼ਰਚ

ਪੰਜਾਬ ਦੇ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ ਆਏ ਕਰੋੜਾਂ ਰੁਪਏ, ਜਾਣੋਂ ਕਿੰਨੇ ਰੁਪਏ ਕੀਤੇ ਗਏ ਖ਼ਰਚ

ਪੰਜਾਬ ਦੇ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ ਆਏ ਕਰੋੜਾਂ ਰੁਪਏ, ਜਾਣੋਂ ਕਿੰਨੇ ਰੁਪਏ ਕੀਤੇ ਗਏ ਖ਼ਰਚ:ਚੰਡੀਗੜ੍ਹ : ਪੰਜਾਬ ਦੀ ਕੈਪਟਨ ਸਰਕਾਰ ਮੁੱਖ ਮੰਤਰੀ ਰਾਹਤ ਫ਼ੰਡ ਨੂੰ ਲੈ ਕੇ ਹੁਣ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ ਆਏ ਕਰੋੜਾਂ ਰੁਪਇਆ ਨੂੰ ਲੈ ਕੇ ਹੁਣ ਕਈ ਤਰ੍ਹਾਂ ਦੇ ਸਵਾਲ ਉੱਠ  ਹਨ,ਜਿਸ ਨਾਲ ਪੰਜਾਬ ਸਰਕਾਰ ਦੇ ਆਮ ਲੋਕਾਂ ਦੀ ਮਦਦ ਕਰਨ ਦੇ ਦਾਅਵੇ ਤੋਂ ਪਰਦਾ ਉੱਠ ਗਿਆ ਹੈ।ਇਸੇ ਲੜੀ ਤਹਿਤ ਹੁਣ ਤੱਕ ਕਰੋੜਾਂ ਰੁਪਏਮੁੱਖ ਮੰਤਰੀ ਰਾਹਤ ਫੰਡ 'ਚ ਇਕੱਠੇ ਹੋਏ ਸਨ ਪਰ ਇਨ੍ਹਾਂ ਪੈਸਿਆਂ ਦਾ ਸਹੀ ਇਸਤੇਮਾਲ ਨਹੀਂ ਕੀਤਾ। [caption id="attachment_419831" align="aligncenter" width="300"] ਪੰਜਾਬ ਦੇ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ ਆਏ ਕਰੋੜਾਂ ਰੁਪਏ, ਜਾਣੋਂ ਕਿੰਨੇ ਰੁਪਏ ਕੀਤੇ ਗਏ ਖ਼ਰਚ[/caption] ਪੰਜਾਬ 'ਚ ਪਿਛਲੇ ਚਾਰ ਮਹੀਨਿਆਂ ਤੋਂ ਕੋਰੋਨਾ ਮਹਾਂਮਾਰੀ ਫੈਲੀ ਹੋਈ ਹੈ ਤੇ ਹਰ ਕੋਈ ਆਪਣੀ ਹੈਸੀਅਤ ਮੁਤਾਬਕ ਇਸ ਲੜਾਈ 'ਚ ਆਪਣਾ ਯੋਗਦਾਨ ਪਾ ਰਿਹਾ ਹੈ। ਆਰ.ਟੀ.ਆਈ ਰਾਹੀਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਰਾਹਤ ਫ਼ੰਡ 'ਚ ਹੁਣ ਤੱਕ 67 ਕਰੋੜ ਜਮਾਂ ਹੋਏ ਹਨ। ਜਿਸ ਵਿੱਚੋਂ ਸਰਕਾਰ ਨੇ ਸਿਰਫ਼ 2 ਕਰੋੜ 38 ਲੱਖ ਰੁਪਏ ਖ਼ਰਚੇ ਹਨ ਤੇ ਬਾਕੀ ਪੈਸਾ ਪ੍ਰਾਈਵੇਟ ਬੈਂਕ 'ਚ ਜਮ੍ਹਾ ਪਿਆ ਹੈ। [caption id="attachment_419830" align="aligncenter" width="300"] ਪੰਜਾਬ ਦੇ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ ਆਏ ਕਰੋੜਾਂ ਰੁਪਏ, ਜਾਣੋਂ ਕਿੰਨੇ ਰੁਪਏ ਕੀਤੇ ਗਏ ਖ਼ਰਚ[/caption] ਮਿਲੀ ਜਾਣਕਾਰੀ ਅਨੁਸਾਰ ਨਾਂਦੇੜ ਸਾਹਿਬ, ਕੋਟਾ ਤੇ ਤਾਮਿਲਨਾਡੂ 'ਚ ਫਸੇ ਵਿਅਕਤੀਆਂ ਨੂੰ ਪੰਜਾਬ ਵਾਪਸ ਲਿਆਉਣ ਲਈ ਕੋਰੋਨਾ ਰਿਲੀਫ ਫ਼ੰਡ 'ਚੋਂ 1 ਕਰੋੜ 93 ਲੱਖ ਰੁਪਏ ਖ਼ਰਚੇ ਗਏ ਹਨ ਜਦਕਿ ਇਸੇ ਫ਼ੰਡ ਵਿਚੋਂ 35 ਲੱਖ ਰੁਪਏ ਦੀ ਆਰਥਿਕ ਸਹਾਇਤਾ ਮਰਹੂਮ ਏ.ਸੀ.ਪੀ ਅਨਿਲ ਕੋਹਲੀ ਦੇ ਪਰਵਾਰ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਾਕੀ ਸਾਰਾ ਪੈਸਾ ਨਿੱਜੀ ਬੈਂਕ ਦੇ ਖਾਤੇ 'ਚ ਹੀ ਪਿਆ ਹੋਇਆ ਹੈ। [caption id="attachment_419832" align="aligncenter" width="300"] ਪੰਜਾਬ ਦੇ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ ਆਏ ਕਰੋੜਾਂ ਰੁਪਏ, ਜਾਣੋਂ ਕਿੰਨੇ ਰੁਪਏ ਕੀਤੇ ਗਏ ਖ਼ਰਚ[/caption] ਜ਼ਿਕਰਯੋਗ ਹੈ ਕਿ ਕੋਰੋਨਾ ਦੇ ਸ਼ੁਰੂਆਤੀ ਦਿਨਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਇਹ ਯੋਗਦਾਨ ਕੋਵਿਡ-19 ਕਾਰਨ ਪੈਦਾ ਹੋਈਆਂ ਮੁਸ਼ਕਲ ਸਥਿਤੀਆਂ ਵਿੱਚ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਦੇ ਕੰਮ ਆਵੇਗਾ। ਜਿਸ ਤੋਂ ਬਾਅਦ ਕਈ ਲੋਕਾਂ ਵੱਲੋਂ ਰਿਲੀਫ ਫ਼ੰਡ 'ਚ ਪੈਸਾ ਦਿੱਤਾ ਗਿਆ ਪਰ ਇਹ ਪੈਸਾ ਨਾ ਤਾਂ ਮੁਫ਼ਤ ਦਵਾਈਆਂ ਵੰਡਣ ਅਤੇ ਨਾਂ ਹੀ ਕਿਸੇ ਗਰੀਬਾਂ ਦੀ ਭਲਾਈ ਲਈ ਵਰਤਿਆ ਗਿਆ ,ਸਗੋਂ ਇੱਕ ਨਿੱਜੀ ਬੈਂਕ 'ਚ ਜਮਾਂ ਪਿਆ ਹੈ -PTCNews


Top News view more...

Latest News view more...