Thu, Apr 18, 2024
Whatsapp

ਪੋਲ ਖੋਲ ਰੈਲੀ : ਸੁਨੀਲ ਜਾਖੜ ਨੇ ਸਥਾਪਿਤ ਕੀਤਾ ਗੁੰਡਾ ਰਾਜ - ਸੁਖਬੀਰ ਸਿੰਘ ਬਾਦਲ

Written by  Joshi -- February 07th 2018 03:32 PM
ਪੋਲ ਖੋਲ ਰੈਲੀ : ਸੁਨੀਲ ਜਾਖੜ ਨੇ ਸਥਾਪਿਤ ਕੀਤਾ ਗੁੰਡਾ ਰਾਜ - ਸੁਖਬੀਰ ਸਿੰਘ ਬਾਦਲ

ਪੋਲ ਖੋਲ ਰੈਲੀ : ਸੁਨੀਲ ਜਾਖੜ ਨੇ ਸਥਾਪਿਤ ਕੀਤਾ ਗੁੰਡਾ ਰਾਜ - ਸੁਖਬੀਰ ਸਿੰਘ ਬਾਦਲ

Punjab Congress and Sunil Jakhar has established ‘Gunda Raaj’ - Sukhbir Badal in Pol Khol Rally: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੁੱਧਵਾਰ ਨੂੰ ਫਾਜ਼ਿਲਕਾ ਵਿਖੇ 'ਪੋਲ ਖੋਲ' ਰੈਲੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ 'ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਸੁਨੀਲ਼ ਜਾਖੜ ਅਤੇ ਉਹਨਾਂ ਦੀ ਸਰਕਾਰ ਵੱਲੋਂ ਮਿਲ ਕੇ ਸੂਬੇ'ਚ ਗੁੰਡਾ ਰਾਜ ਸਥਾਪਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਦੀ ਸਰਕਾਰ ਵੱਲੋਂ ਨਿਰਦੋਸ਼ ਲੋਕਾਂ 'ਤੇ ਸਭ ਤੋਂ ਵੱਧ ਝੂਠੇ ਕੇਸ ਕੀਤੇ ਗਏ ਹਨ। ਉਹਨਾਂ ਮੌਜੂਦਾ ਸਰਕਾਰ 'ਤੇ ਮਾਵਾਂ, ਭੈਣਾਂ, ਬਜ਼ੁਰਗਾਂ ਤੋਂ ਘਰਾਂ ਦੀ ਛੱਤਾਂ ਖੋਹਣ ਦਾ ਇਲਜ਼ਾਮ ਵੀ ਲਾਇਆ। Punjab Congress and Sunil Jakhar has established ‘Gunda Raaj’ - Sukhbir Badal in Pol Khol Rally: ਉਨ੍ਹਾਂ ਕਿਹਾ ਕਿ "ਪੰਜਾਬੀਆਂ ਦੇ ਦਿਲ ਪਿਆਰ ਨਾਲ ਜਿੱਤੇ ਜਾ ਸਕਦੇ ਹਨ, ਉਨ੍ਹਾਂ ਨੂੰ ਕਦੀ ਦਬਾਇਆ ਨਹੀਂ ਜਾ ਸਕਦਾ"। "ਜੇ ਹਿੰਮਤ ਹੈ ਤਾਂ ਅਗਲੀ ਵਾਰ ਦੇ ਚੋਣਾਂ ਫਿਰੋਜ਼ਪੁਰ ਤੋਂ ਲੜ੍ਹੋ", "ਜੇ ਤੁਹਾਨੂੰ ਲੱਗਦਾ ਹੈ ਕਿ ਝੂਠੇ ਕੇਸ ਦਰਜ਼ ਕਰਕੇ ਤੁਸੀ ਆਪਣੇ ਕਾਲੇ ਕਾਰਨਾਮਾਂ 'ਤੇ ਪਰਦਾ ਪਾ ਸਕਦੇ ਹੋ ਤਾਂ ਇਹ ਸਰਾਸਰ ਗਲਤ ਹੈ"।

ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਮੁਤਾਬਕ, ਉਹਨਾਂ ਵੱਲੋਂ ਕਾਂਗਰਸ ਸਰਕਾਰ ਦੀ ਧੱਕੇਸ਼ਾਹੀ ਨੂੰ ਜਗ ਜਾਹਿਰ ਲਈ ਹਲਕਾ ਵਾਈਜ਼ ਇਹ ਰੈਲੀਆਂ ਪੂਰੇ ਪੰਜਾਬ 'ਚ ਕੀਤੀਆਂ ਜਾਣੀਆਂ ਹਨ।
—PTC News

Top News view more...

Latest News view more...