ਪੰਜਾਬ ਕਾਂਗਰਸ ਦੇ ਕਈ ਵਿਧਾਇਕ ਪਹੁੰਚੇ ਦਿੱਲੀ, ਹਾਈ ਕਮਾਂਡ ਵੱਲੋਂ ਬਣਾਏ ਪੈਨਲ ਨਾਲ ਕਰ ਰਹੇ ਨੇ ਮੀਟਿੰਗ   

By Shanker Badra - May 31, 2021 2:05 pm

v

ਨਵੀਂ ਦਿੱਲੀ : ਕੋਰੋਨਾ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਵਿੱਚ ਇਸ ਸਮੇਂ ਇੱਕ ਰਾਜਨੀਤਿਕ ਸੰਕਟ ਵੀ ਖੜ੍ਹਾ ਹੋ ਗਿਆ ਹੈ। ਰਾਜ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਵਿਚ ਫੁੱਟ ਪੈਣ ਦੀ ਸਥਿਤੀ ਬਣੀ ਹੋਈ ਹੈ। ਅਜਿਹੀ ਸਥਿਤੀ ਵਿੱਚ ਹੁਣ ਕੇਂਦਰੀ ਹਾਈਕਮਾਂਡ ਨੇ ਸਥਿਤੀ ਨੂੰ ਸੰਭਾਲਣ ਲਈ ਦਖਲ ਦਿੱਤਾ ਹੈ।

Punjab Congress Crisis : 3-member Congress panel to meet Punjab MLAs today ਪੰਜਾਬ ਕਾਂਗਰਸ ਦੇ ਕਈ ਵਿਧਾਇਕ ਪਹੁੰਚੇ ਦਿੱਲੀ, ਹਾਈਕਮਾਂਡ ਵੱਲੋਂ ਬਣਾਏ ਪੈਨਲ ਨਾਲ ਕਰ ਰਹੇ ਨੇ ਮੀਟਿੰਗ

ਪੜ੍ਹੋ ਹੋਰ ਖ਼ਬਰਾਂ : ਦਿੱਲੀ 'ਚ ਅੱਜ ਤੋਂ ਅਨਲਾਕ ਪ੍ਰਕਿਰਿਆ ਸ਼ੁਰੂ , ਜਾਣੋਂ ਕੀ -ਕੀ ਖੁੱਲ੍ਹੇਗਾ , ਕੀ ਰਹੇਗਾ ਬੰਦ ?

ਕਾਂਗਰਸ ਹਾਈਕਮਾਂਡ ਵੱਲੋਂ ਪਾਰਟੀ ਦੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਦਿੱਲੀ ਬੁਲਾਇਆ ਗਿਆ ਹੈ। ਇੱਥੇ ਸਾਰੇ ਵਿਧਾਇਕ, ਮੰਤਰੀ ਤਿੰਨ ਮੈਂਬਰਾਂ ਦੇ ਇੱਕ ਪੈਨਲ ਨੂੰ ਮਿਲ ਰਹੇ ਹਨ, ਜਿਥੇ ਉਹ ਆਪਣੀਆਂ ਸਮੱਸਿਆਵਾਂ ਰੱਖਣਗੇ। ਕੇਂਦਰੀ ਹਾਈਕਮਾਂਡ ਵੱਲੋਂ ਬਣਾਈ ਤਿੰਨ ਮੈਂਬਰੀ ਪੈਨਲ ਦੀ ਅਗਵਾਈ ਹਰੀਸ਼ ਰਾਵਤ ਕਰ ਰਹੇ ਹਨ। ਉਨ੍ਹਾਂ ਤੋਂ ਇਲਾਵਾ ਮੱਲੀਕਾਰਜੁਨ ਖੜਗੇ ਅਤੇ ਜੇਪੀ ਅਗਰਵਾਲ ਵੀ ਇਸ ਵਿੱਚ ਹਨ। ਪੰਜਾਬ ਕਾਂਗਰਸ ਦੇ ਵਿਧਾਇਕਾਂ, ਮੰਤਰੀਆਂ ਨੂੰ ਮਿਲਣ ਦੀ ਪ੍ਰਕਿਰਿਆ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ।

Punjab Congress Crisis : 3-member Congress panel to meet Punjab MLAs today ਪੰਜਾਬ ਕਾਂਗਰਸ ਦੇ ਕਈ ਵਿਧਾਇਕ ਪਹੁੰਚੇ ਦਿੱਲੀ, ਹਾਈਕਮਾਂਡ ਵੱਲੋਂ ਬਣਾਏ ਪੈਨਲ ਨਾਲ ਕਰ ਰਹੇ ਨੇ ਮੀਟਿੰਗ

ਕਾਂਗਰਸ ਦੇ ਕਰੀਬ 2 ਦਰਜਨ ਵਿਧਾਇਕ ਜਿਸ ਵਿੱਚ ਸੂਬਾ ਪ੍ਰਧਾਨ ਸੁਨੀਲ ਜਾਖੜ, ਮੰਤਰੀ ਚਰਨਜੀਤ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਵੀ ਸ਼ਾਮਿਲ ਹੈ , ਇਹ ਸਾਰੇ ਕਾਂਗਰਸੀ ਵਿਧਾਇਕ ਦਿੱਲੀ ਪਹੁੰਚ ਗਏ ਹਨ। ਚੋਣਾਂ ਵਿਚ ਕਾਂਗਰਸ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ਾਂ ਤੋਂ ਬਾਅਦ ਵਿਧਾਇਕਾਂ ਨੇ ਆਪਣੀ ਸਰਕਾਰ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਇਹ ਦੋ ਦਰਜਨ ਵਿਧਾਇਕ ਲਗਾਤਾਰ ਕੈਪਟਨ ਅਮਰਿੰਦਰ ਸਿੰਘ 'ਤੇ ਸਵਾਲ ਉਠਾ ਰਹੇ ਹਨ।

Punjab Congress Crisis : 3-member Congress panel to meet Punjab MLAs today ਪੰਜਾਬ ਕਾਂਗਰਸ ਦੇ ਕਈ ਵਿਧਾਇਕ ਪਹੁੰਚੇ ਦਿੱਲੀ, ਹਾਈਕਮਾਂਡ ਵੱਲੋਂ ਬਣਾਏ ਪੈਨਲ ਨਾਲ ਕਰ ਰਹੇ ਨੇ ਮੀਟਿੰਗ

ਸੋਮਵਾਰ ਦੀ ਮੀਟਿੰਗ ਵਿੱਚ 2 ਦਰਜਨ ਵਿਧਾਇਕਾਂ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ,ਸੁਖਜਿੰਦਰ ਸਿੰਘ ਰੰਧਾਵਾ ਵੀ ਪੈਨਲ ਨੂੰ ਮਿਲਣਗੇ। ਫਿਰ ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ ਪੈਨਲ ਨੂੰ ਮਿਲਣਗੇ। ਕੈਪਟਨ ਅਮਰਿੰਦਰ ਕੈਂਪ ਦੇ ਮੰਨੇ ਜਾਂਦੇ ਮਨਪ੍ਰੀਤ ਬਾਦਲ, ਸਾਧੂ ਸਿੰਘ ਵੀ ਦਿੱਲੀ ਵਿੱਚ ਹਨ ਅਤੇ ਪੈਨਲ ਨੂੰ ਮਿਲਣਗੇ। ਇਸ ਹਫ਼ਤੇ ਦੇ ਅੰਤ ਵਿੱਚ ਸ਼ੁੱਕਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਪੈਨਲ ਨੂੰ ਮਿਲਣ ਲਈ ਦਿੱਲੀ ਆ ਸਕਦੇ ਹਨ।

Punjab Congress Crisis : 3-member Congress panel to meet Punjab MLAs today ਪੰਜਾਬ ਕਾਂਗਰਸ ਦੇ ਕਈ ਵਿਧਾਇਕ ਪਹੁੰਚੇ ਦਿੱਲੀ, ਹਾਈਕਮਾਂਡ ਵੱਲੋਂ ਬਣਾਏ ਪੈਨਲ ਨਾਲ ਕਰ ਰਹੇ ਨੇ ਮੀਟਿੰਗ

ਪੜ੍ਹੋ ਹੋਰ ਖ਼ਬਰਾਂ : ਅਦਾਕਾਰਾ ਕੰਗਨਾ ਰਨੌਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ   

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਤੋਂ ਹੀ ਪੰਜਾਬ ਕਾਂਗਰਸ ਵਿਚ ਫੁੱਟ ਦੀਆਂ ਖ਼ਬਰਾਂ  ਸਾਹਮਣੇ ਆ ਰਹੀਆਂ ਹਨ। ਨਵਜੋਤ ਸਿੰਘ ਸਿੱਧੂ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹ ਰਹੇ ਹਨ, ਜਦੋਂਕਿ ਪਾਰਟੀ ਦੇ ਕਈ ਨੇਤਾਵਾਂ ਨੇ ਵੀ ਕੈਪਟਨ ਸਰਕਾਰ 'ਤੇ ਸਵਾਲ ਖੜੇ ਕੀਤੇ ਹਨ। ਅਜਿਹੀ ਸਥਿਤੀ ਵਿੱਚ ਜਦੋਂ ਅਗਲੇ ਸਾਲ ਰਾਜ ਵਿੱਚ ਚੋਣਾਂ ਹੋਣੀਆਂ ਹਨ, ਉਸ ਤੋਂ ਪਹਿਲਾਂ ਕਾਂਗਰਸ ਹਾਈਕਮਾਂਡ ਬਗਾਵਤ ਨੂੰ ਕੋਟਰੋਲ ਕਰਨ ਲੱਗੀ ਹੋਈ ਹੈ।
-PTCNews

adv-img
adv-img