ਪੰਜਾਬ ਕਾਂਗਰਸ ਕਲੇਸ਼ 'ਤੇ ਮਨੀਸ਼ ਤਿਵਾੜੀ ਨੇ ਕਹੀ ਇਹ ਗੱਲ

By Riya Bawa - September 29, 2021 2:09 pm

ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਕਲੇਸ਼ ਲਗਾਤਰ ਵਧਦਾ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸ ਬਿਆਨ ਤਹਿਤ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸੰਸਦ ਮੈਂਬਰ ਹੋਣ ਦੇ ਨਾਤੇ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਉਹ ਬਹੁਤ ਦੁਖੀ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਸ਼ਾਂਤੀ ਬੜੀ ਮੁਸ਼ਕਲ ਨਾਲ ਜਿੱਤੀ ਗਈ ਸੀ। ਅੱਤਵਾਦ ਨਾਲ ਲੜਨ ਤੋਂ ਬਾਅਦ ਪੰਜਾਬ ਵਿੱਚ ਸ਼ਾਂਤੀ ਲਿਆਉਣ ਲਈ 25000 ਲੋਕਾਂ ਨੇ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕਾਂਗਰਸੀ ਸਨ, ਉਨ੍ਹਾਂ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸੀ।

Manish Tewari wins from Anandpur Sahib | Deccan Herald

ਇਸ ਦੌਰਾਨ ਮਨੀਸ਼ ਤਿਵਾੜੀ ਨੇ ਨਵਜੋਤ ਸਿੰਘ ਸਿੱਧੂ ਨੂੰ ਇਸ਼ਾਰਿਆਂ 'ਚ ਹੀ ਨਿਸ਼ਾਨਾ ਸਾਧਿਆ ਹੈ। ਤਿਵਾੜੀ ਨੇ ਕਿਹਾ ਹੈ ਕਿ ਪਾਕਿਸਤਾਨ ਪੰਜਾਬ ਵਿੱਚ ਵਿਵਾਦ ਨਾਲ ਸਭ ਤੋਂ ਵੱਧ ਖੁਸ਼ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਚਨ ਸੱਚ ਸਾਬਤ ਹੋ ਰਹੇ ਹਨ।

Those happy with what's going on in Punjab is deep state of Pakistan: Congress's Manish Tewari - India News

ਸਿੱਧੂ 'ਤੇ ਨਿਸ਼ਾਨਾ ਸਾਧਦੇ ਹੋਏ ਮਨੀਸ਼ ਤਿਵਾੜੀ ਨੇ ਕਿਹਾ, "ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਜੋ ਕੁਝ ਹੋਇਆ, ਉਹ ਮੰਦਭਾਗਾ ਸੀ। ਜੇ ਕੋਈ ਪੰਜਾਬ ਦੀ ਅਸਥਿਰਤਾ ਤੋਂ ਖੁਸ਼ ਹੈ ਤਾਂ ਉਹ ਪਾਕਿਸਤਾਨ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਹ ਗੱਲ ਕਹਿਣ ਵਿਚ ਬਿਲਕੁਲ ਸਕੋਂਚ ਨਹੀਂ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਉਹ ਪੰਜਾਬ ਨੂੰ ਨਹੀਂ ਸਮਝਦੇ ਸਨ। ਚੋਣ ਇਕ ਪੱਖ ਹੈ ਪਰ ਰਾਸ਼ਟਰੀ ਹਿੱਤ ਇਕ ਹੋਰ ਪਹਿਲੂ ਹੈ।''

Manish Tewari's tweet fuels speculation over power tussle within Congress' Punjab unit | Latest News India - Hindustan Times

ਪੰਜਾਬ ਦੀ ਸਿਆਸੀ ਸਥਿਰਤਾ ਨੂੰ ਬਹਾਲ ਕਰਨ ਦੀ ਲੋੜ ਹੈ। ਸਿੱਧੂ ਦੇ ਅਸਤੀਫੇ 'ਤੇ ਤਿਵਾੜੀ ਨੇ ਕਿਹਾ ਕਿ ਸਿੱਧੂ ਖੁਦ ਜਵਾਬ ਦੇ ਸਕਦੇ ਹਨ। ਮੈਂ ਨਾ ਤਾਂ ਕਿਸੇ ਸਥਿਤੀ ਵਿੱਚ ਹਾਂ ਅਤੇ ਨਾ ਹੀ ਅਜਿਹੇ ਪ੍ਰਸ਼ਨ ਤੇ ਅੰਦਾਜ਼ਾ ਲਗਾਉਣਾ ਚਾਹਾਂਗਾ।

-PTC News

adv-img
adv-img