ਪੰਜਾਬ ਕਾਂਗਰਸ ਨੇ ਕੀਤੀ ਵੱਡੀ ਗ਼ਲਤੀ ,ਇੱਕ ਸਰਕਾਰੀ ਮੁਲਾਜ਼ਮ ਨੂੰ ਬਣਾਇਆ ਜ਼ਿਲ੍ਹਾ ਪ੍ਰਧਾਨ

Punjab Congress Gurdaspur Government employee Created district president
ਪੰਜਾਬ ਕਾਂਗਰਸ ਨੇ ਕੀਤੀ ਵੱਡੀ ਗ਼ਲਤੀ , ਇੱਕ ਸਰਕਾਰੀ ਮੁਲਾਜ਼ਮ ਨੂੰ ਬਣਾਇਆ ਜ਼ਿਲ੍ਹਾ ਪ੍ਰਧਾਨ

ਪੰਜਾਬ ਕਾਂਗਰਸ ਨੇ ਕੀਤੀ ਵੱਡੀ ਗ਼ਲਤੀ ,ਇੱਕ ਸਰਕਾਰੀ ਮੁਲਾਜ਼ਮ ਨੂੰ ਬਣਾਇਆ ਜ਼ਿਲ੍ਹਾ ਪ੍ਰਧਾਨ:ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋ ਬੀਤੇ ਕੱਲ ਪੰਜਾਬ ਕਾਂਗਰਸ ਪਾਰਟੀ ਦੇ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ।ਇਸ ਦੌਰਾਨ ਪੰਜਾਬ ਕਾਂਗਰਸ ਦੀ ਇੱਕ ਵੱਡੀ ਅਣਗਹਿਲੀ ਸਾਹਮਣੇ ਆਈ ਹੈ।ਗੁਰਦਾਸਪੁਰ ਜ਼ਿਲੇ ਦੇ ਕਾਂਗਰਸ ਪ੍ਰਧਾਨ ਬਣਾਏ ਗਏ ਗੁਲਜ਼ਾਰ ਮਸੀਹ ਇੱਕ ਸਰਕਾਰੀ ਕਰਮਚਾਰੀ ਹੈ ,ਜੋ ਐਕਸਾਈਜ਼ ਵਿਭਾਗ ਪੰਜਾਬ ਅੰਦਰ ਬਤੌਰ ਇੰਸਪੈਕਟਰ ਨੌਕਰੀ ਕਰ ਰਿਹਾ ਹੈ।

Punjab Congress Gurdaspur Government employee Created district president
ਪੰਜਾਬ ਕਾਂਗਰਸ ਨੇ ਕੀਤੀ ਵੱਡੀ ਗ਼ਲਤੀ , ਇੱਕ ਸਰਕਾਰੀ ਮੁਲਾਜ਼ਮ ਨੂੰ ਬਣਾਇਆ ਜ਼ਿਲ੍ਹਾ ਪ੍ਰਧਾਨ

ਇਸ ਨੂੰ ਪੰਜਾਬ ਕਾਂਗਰਸ ਦੀ ਇੱਕ ਵੱਡੀ ਗ਼ਲਤੀ ਕਿਹਾ ਜਾ ਸਕਦਾ ਹੈ ਕਿ ਇੱਕ ਸਰਕਾਰੀ ਮੁਲਾਜ਼ਮ ਨੂੰ ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨ ਬਣਾ ਦਿੱਤਾ ਹੈ।ਜ਼ਿਕਰਯੋਗ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਗੁਲਜ਼ਾਰ ਮਸੀਹ ਨੂੰ ਪਿਛਲੇ ਸਾਲ 2018 ਵਿਚ ਨੌਕਰੀ ਮਿਲੀ ਸੀ।ਜਿਸ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਨੇ ਉਸਨੂੰ ਜ਼ਿਲ੍ਹਾ ਪ੍ਰਧਾਨ ਬਣਾ ਦਿੱਤਾ ਹੈ।

Punjab Congress Gurdaspur Government employee Created district president
ਪੰਜਾਬ ਕਾਂਗਰਸ ਨੇ ਕੀਤੀ ਵੱਡੀ ਗ਼ਲਤੀ , ਇੱਕ ਸਰਕਾਰੀ ਮੁਲਾਜ਼ਮ ਨੂੰ ਬਣਾਇਆ ਜ਼ਿਲ੍ਹਾ ਪ੍ਰਧਾਨ

ਇਸ ਦੌਰਾਨ ਅੰਮ੍ਰਿਤਸਰ ਰੂਲਰ ਤੋਂ ਭਗਵੰਤਪਾਲ ਸਿੰਘ ਸੱਚਰ, ਅੰਮ੍ਰਿਤਸਰ ਅਰਬਨ ਤੋਂ ਜਤਿੰਦਰ ਕੌਰ ਸੋਨੀਆ ,ਗੁਰਦਾਸਪੁਰ ਤੋਂ ਗੁਲਜ਼ਾਰ ਮਸੀਹ ,ਪਠਾਨਕੋਟ ਤੋਂ ਸੰਜੀਵ ਬੈਂਸ, ਹੁਸ਼ਿਆਰਪੁਰ ਤੋਂ ਕੁਲਦੀਪ ਕੁਮਾਰ ਨੱਢਾ ,ਨਵਾਂ ਸ਼ਹਿਰ ਤੋਂ ਪ੍ਰੇਮ ਚੰਦ ਭੀਮਾ, ਪਟਿਆਲਾ ਅਰਬਨ ਤੋਂ ਕੇ.ਕੇ ਮਲਹੋਤਰਾ, ਪਟਿਆਲਾ ਰੂਲਰ ਤੋਂ ਗੁਰਦੀਪ ਸਿੰਘ,ਕਪੂਰਥਲਾ ਤੋਂ ਬਲਬੀਰ ਰਾਣੀ ਸੋਢੀ , ਲੁਧਿਆਣਾ ਰੂਲਰ ਤੋਂ ਕਰਨਜੀਤ ਸਿੰਘ ਗਾਲਿਬ , ਲੁਧਿਆਣਾ ਅਰਬਨ ਤੋਂ ਅਸ਼ਵਨੀ ਸ਼ਰਮਾ, ਮੋਹਾਲੀ ਤੋਂ ਦੀਪਇੰਦਰ ਸਿੰਘ ਢਿੱਲੋਂ, ਖੰਨਾ ਤੋਂ ਸੁਖਦੀਪ ਸਿੰਘ, ਬਰਨਾਲਾ ਤੋਂ ਰੂਪੀ ਕੌਰ, ਸੰਗਰੂਰ ਤੋਂ ਰਾਜਿੰਦਰ ਸਿੰਘ ਰਾਜਾ, ਮਾਨਸਾ ਤੋਂ ਮਨੋਜ ਮੰਜੂ ਬਾਲਾ ਬਾਂਸਲ,

Punjab Congress Gurdaspur Government employee Created district president
ਪੰਜਾਬ ਕਾਂਗਰਸ ਨੇ ਕੀਤੀ ਵੱਡੀ ਗ਼ਲਤੀ , ਇੱਕ ਸਰਕਾਰੀ ਮੁਲਾਜ਼ਮ ਨੂੰ ਬਣਾਇਆ ਜ਼ਿਲ੍ਹਾ ਪ੍ਰਧਾਨ

ਬਠਿੰਡਾ ਅਰਬਨ ਤੋਂ ਅਰੁਣ ਵਾਦਵਾਂਨ,ਬਠਿੰਡਾ ਰੁਲਰ ਤੋਂ ਖੁਸਬਾਜ਼ ਸਿੰਘ ਜਟਾਣਾ, ਫਰੀਦਕੋਟ ਤੋਂ ਅਜੈਪਾਲ ਸਿੰਘ ਸੰਧੂ, ਤਰਨਤਾਰਨ ਤੋਂ ਮਨਜੀਤ ਸਿੰਘ ਘਟਿਸਪੁਰਾ, ਮੁਕਤਸਰ ਤੋਂ ਹਰਚਰਨ ਸਿੰਘ ਬਰਾੜ (ਸੋਥਾ) ਮੋਗਾ ਤੋਂ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਫਾਜ਼ਿਲਕਾ ਤੋਂ ਰੰਜਾਮ ਕੁਮਾਰ ਕਮਰਾ, ਰੋਪੜ ਤੋਂ ਬਰਿੰਦਰ ਸਿੰਘ ਢਿੱਲੋਂ,ਫਿਰੋਜ਼ਪੁਰ ਤੋਂ ਗੁਰਚਰਨ ਸਿੰਘ ਨਾਹਰ, ਜਲੰਧਰ ਅਰਬਨ ਤੋਂ ਬਲਦੇਵ ਸਿੰਘ ਦੇਵ,ਜਲੰਧਰ ਰੂਲਰ ਤੋਂ ਸੁਖਵਿੰਦਰ ਸਿੰਘ ਲਾਲੀ, ਫਤਹਿਗੜ੍ਹ ਸਾਹਿਬ ਤੋਂ ਸੁਬਾਸ਼ ਸੂਦ ਜ਼ਿਲਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ।

-PTCNews