Advertisment

ਪੰਜਾਬ ਕਾਂਗਰਸ 'ਚ ਵਧਿਆ ਅੰਦਰੂਨੀ ਕਲੇਸ਼, ਪ੍ਰਤਾਪ ਬਾਜਵਾ ਨੂੰ ਪਾਰਟੀ 'ਚੋਂ ਕੱਢਣ ਦੀ ਉੱਠੀ ਮੰਗ

author-image
Jashan A
Updated On
New Update
ਪੰਜਾਬ ਕਾਂਗਰਸ 'ਚ ਵਧਿਆ ਅੰਦਰੂਨੀ ਕਲੇਸ਼, ਪ੍ਰਤਾਪ ਬਾਜਵਾ ਨੂੰ ਪਾਰਟੀ 'ਚੋਂ ਕੱਢਣ ਦੀ ਉੱਠੀ ਮੰਗ
Advertisment
ਪੰਜਾਬ ਕਾਂਗਰਸ 'ਚ ਵਧਿਆ ਅੰਦਰੂਨੀ ਕਲੇਸ਼, ਪ੍ਰਤਾਪ ਬਾਜਵਾ ਨੂੰ ਪਾਰਟੀ 'ਚੋਂ ਕੱਢਣ ਦੀ ਉੱਠੀ ਮੰਗ,ਚੰਡੀਗੜ੍ਹ: ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਦਿਨ ਬ ਦਿਨ ਵਧਦਾ ਜਾ ਰਿਹਾ ਹੈ। ਪਾਰਟੀ ਦੇ ਆਗੂਆਂ ਵੱਲੋਂ ਇਕ ਦੂਸਰੇ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਅੱਜ ਵੀ ਕਾਂਗਰਸ ਨੇਤਾ ਅਤੇ ਪੰਜਾਬ ਲੇਬਰ ਸੈੱਲ ਦੇ ਕੋ-ਚੇਅਰਮੈਨ ਮਾਲਵਿੰਦਰ ਸਿੰਘ ਲੱਕੀ ਨੇ ਮੰਗ ਕੀਤੀ ਹੈ ਕਿ ਪ੍ਰਤਾਪ ਬਾਜਵਾ ਨੂੰ 6 ਸਾਲ ਲਈ ਪਾਰਟੀ 'ਚੋਂ ਬਰਖ਼ਾਸਤ ਕੀਤਾ ਜਾਵੇ। Congressਮਾਲਵਿੰਦਰ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਤੇ ਇਲਜ਼ਾਮ ਲਗਾਇਆ ਕਿ ਬਾਜਵਾ ਵਿਰੋਧੀਆਂ ਦੇ ਹੱਥਾਂ ਵਿੱਚ ਖੇਡ ਰਹੇ ਹਨ। ਉਹਨਾਂ ਕਿਹਾ ਕਿ ਪ੍ਰਤਾਪ ਬਾਜਵਾ ਸੁਖਪਾਲ ਖਹਿਰਾ ਦੀ ਸ਼ਹਿ 'ਤੇ ਪ੍ਰਤਾਪ ਬਾਜਵਾ ਕੈਪਟਨ ਅਮਰਿੰਦਰ ਸਿੰਘ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ। ਹੋਰ ਪੜ੍ਹੋ: ਬਾਗ਼ੀ ਥਾਣੇਦਾਰ ਪਰਮਿੰਦਰ ਸਿੰਘ ਬਾਜਵਾ ਨੂੰ ਪੁਲਿਸ ਨੇ ਨਸ਼ਾ ਛੁਡਾਊ ਕੇਂਦਰ 'ਚ ਭੇਜਿਆ Congressਇਸ ਦੇ ਨਾਲ ਹੀ ਬਾਜਵਾ 'ਤੇ ਵੱਡਾ ਇਲਜ਼ਾਮ ਲਗਾਉਦਿਆਂ ਉਨਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਲੱਕੀ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਬਾਜਵਾ ਖਿਲਾਫ ਜਲਦੀ ਐਕਸ਼ਨ ਲੈਣ ਦੀ ਮੰਗ ਕੀਤੀ ਹੈ।ਉਹਨਾਂ ਕਿਹਾ ਕਿ ਜੇ ਬਾਜਵਾ ਨੂੰ ਬਿਆਨਬਾਜ਼ੀ ਤੋਂ ਨਾ ਰੋਕਿਆ ਤਾਂ ਕਾਂਗਰਸ ਵਿਚ ਬਗਾਵਤ ਹੋ ਸਕਦੀ ਹੈ। -PTC News-
punjab-news partap-singh-bajwa punjabi-news punjab-congress
Advertisment

Stay updated with the latest news headlines.

Follow us:
Advertisment