Fri, Apr 19, 2024
Whatsapp

ਪੰਜਾਬ ਕਾਂਗਰਸ ਨੇ ਜਾਰੀ ਕੀਤੀ ਪਾਰਟੀ ਬੁਲਾਰਿਆਂ ਦੀ "ਜਾਤ-ਪਾਤ" ਆਧਾਰਤ ਸੂਚੀ

Written by  Joshi -- September 09th 2017 05:53 PM -- Updated: September 09th 2017 05:55 PM
ਪੰਜਾਬ ਕਾਂਗਰਸ ਨੇ ਜਾਰੀ ਕੀਤੀ ਪਾਰਟੀ ਬੁਲਾਰਿਆਂ ਦੀ

ਪੰਜਾਬ ਕਾਂਗਰਸ ਨੇ ਜਾਰੀ ਕੀਤੀ ਪਾਰਟੀ ਬੁਲਾਰਿਆਂ ਦੀ "ਜਾਤ-ਪਾਤ" ਆਧਾਰਤ ਸੂਚੀ

ਪੰਜਾਬ ਕਾਂਗਰਸ ਨੇ ਜਾਰੀ ਕੀਤੀ ਪਾਰਟੀ ਬੁਲਾਰਿਆਂ ਦੀ "ਜਾਤ-ਪਾਤ" ਆਧਾਰਤ ਸੂਚੀ ਪੰਜਾਬ ਕਾਂਗਰਸ ਦੇ ਸੱਤਾ 'ਚ ਆਉਣ ਤੋਂ ਬਾਅਦ ਦੇ ਹੀ ਕਈ ਅਜਿਹੇ ਵਿਵਾਦ ਸਾਹਮਣੇ ਆ ਰਹੇ ਹਨ, ਜੋ ਕਿ ਪੰਜਾਬ ਭਲਾਈ ਦੀ ਤਾਂ ਕਿਤੇ ਗੱਲ ਕਰਦੇ ਦਿਖਾਈ ਨਹੀਂ ਦਿੰਦੇ ਬਲਕਿ ਪੰਜਾਬੀਆਂ ਨੂੰ ਨਿਰਾਸ਼ਾ ਦੇ ਹਨੇਰੇ 'ਚ ਧਕੇਲਦੇ ਨਜ਼ਰ ਜ਼ਰੂਰ ਆ ਰਹੇ ਹਨ। Punjab Congress release caste based party spokesman list ਜੇਕਰ ਗੱਲ ਪੰਜਾਬ ਦੇ ਕਿਸਾਨਾਂ ਦੇ ਕਰਜ਼ਾ ਮੁਆਫੀ ਜਾਂ ਕੁਰਕੀ ਦੀ ਕਰੀਏ ਤਾਂ ਕੈਪਟਨ ਸਰਕਾਰ ਨੇ ਇਸ ਤੋਂ ਬਹੁਤ ਆਰਾਮ ਨਾਲ ਪਾਸਾ ਵੱਟ ਲਿਆ ਹੈ। ਇਸ ਤੋਂ ਇਲਾਵਾ ਨੌਜਵਾਨਾਂ ਲਈ ਖੋਲ੍ਹੀ ਗਈ ਰੁਜ਼ਗਾਰ ਸਕੀਮ ਦੇ ਤਹਿਤ ਊਬਰ ਨਾਲ ਹੋਏ ਕੰਟਰੈਕਟ ਨੂੰ ਲੈ ਕੇ ਵੀ ਵਿਵਾਦ ਛਿੜਿਆ ਰਿਹਾ ਸੀ। Punjab Congress release caste based party spokesman list ਫਿਰ ਹੁਣ ਹੁਣ "ਘਰ ਘਰ ਨੌਕਰੀ" ਸਕੀਮ ਤਹਿਤ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਪੋਲ ਉਸ ਸਮੇਂ ਖੁੱਲ ਗਈ, ਜਦੋਂ ਐਮ ਟੈਕ ਕੀਤੇ ਵਿਦਿਆਰਥੀਆਂ ਨੂੰ 10,000 ਰੁ:/ਮਹੀਨਾ ਦਾ ਆਫਰ ਦਿੱਤਾ ਗਿਆ ਸੀ। ਪਰ ਅੱਜ ਪੰਜਾਬ ਕਾਂਗਰਸ ਦੀ ਪੰਜਾਬ ਨੂੰ ਵੰਡਣ ਦੀ ਇੱਕ ਹੋਰ ਸਾਜਿਸ਼ ਬੇਨਕਾਬ ਹੋ ਗਈ ਹੈ। ਪੰਜਾਬ ਸਰਕਾਰ ਨੇ ਆਪਣੇ ਪਾਰਟੀ ਬੁਲਾਰਿਆਂ ਦੀ ਇੱਕ ਸੂਚੀ ਜਾਰੀ ਕੀਤੀ ਜਿਸਨੂੰ ਕਿ ਜਾਤਾਂ ਪਾਤਾਂ ਦੇ ਆਧਾਰ 'ਤੇ ਵੰਡਿਆ ਗਿਆ ਅਤੇ ਬਾਅਦ 'ਚ ਸ਼ਾਇਦ "ਗਲਤੀ" ਦਾ ਅਹਿਸਾਸ ਹੋਣ 'ਤੇ ਕਾਂਗਰਸ ਵੱਲੋਂ ਇਹ ਸੂਚੀ ਦੁਬਾਰਾ "ਜਾਤ" ਵਾਲੇ ਕਾਲਮ ਤੋਂ ਬਿਨ੍ਹਾਂ ਭੇਜੀ ਗਈ। Punjab Congress release caste based party spokesman list ਹਾਂਲਾਕਿ ਪੰਜਾਬ ਕਾਂਗਰਸ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਦੱਸਦੀ ਹੈ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸੂਚੀ ਜਾਤ-ਪਾਤ ਆਧਾਰ 'ਤੇ ਹੀ ਤਿਆਰ ਕੀਤੀ ਗਈ ਸੀ? ਖੈਰ, ਇਸਦਾ ਜਵਾਬ ਜੋ ਵੀ ਹੋਵੇ ਪਰ ਇਸ ਸੂਚੀ ਦੇ ਰਿਲੀਜ਼ ਹੋਣ ਨਾਲ ਪੰਜਾਬ ਕਾਂਗਰਸ ਦੀ ਪੰਜਾਬ 'ਚ ਜਾਤ-ਪਾਤ ਦੇ ਆਧਾਰ 'ਤੇ ਵੰਡੀਆਂ ਪਾਉਣ ਦੀ ਸਾਜ਼ਿਸ਼ ਜ਼ਰੂਰ ਜਗ ਜਾਹਿਰ ਹੋ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਿਸੇ ਵੀ ਪਾਰਟੀ ਦੁਆਰਾ ਇੰਝ ਸੂਚੀ ਤਿਆਰ ਨਹੀਂ ਕੀਤੀ ਗਈ ਹੈ। —PTC News


  • Tags

Top News view more...

Latest News view more...