ਕੋਰੋਨਾ ਦੀ ਹੋਰ ਢਿੱਲੀ ਪਈ ਰਫਤਾਰ, 958 ਨਵੇਂ ਮਾਮਲੇ ਆਏ ਸਾਹਮਣੇ

ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ ਵਾਇਰਸ ਦੀ ਰਫਤਾਰ ਹੋਰ ਮੱਠੀ ਪੈ ਗਈ ਹੈ। ਬੀਤੇ 24 ਘੰਟਿਆਂ ਵਿਚ ਸੂਬੇ ਵਿਚ ਕੋਰੋਨਾ ਵਾਇਰਸ ਦੇ 958 ਨਵੇਂ ਮਰੀਜ਼ ਸਾਹਮਣੇ ਆਏ ਹਨ।

ਪੜੋ ਹੋਰ ਖਬਰਾਂ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦੀ ਕਾਰ ਹਾਦਸੇ ਦੀ ਸ਼ਿਕਾਰ, ਵਾਲ-ਵਾਲ ਬਚੀ ਜਾਨ

ਇਸੇ ਸਮੇਂ ਦੌਰਾਨ 49 ਹੋਰ ਮਰੀਜ਼ਾਂ ਦੀ ਇਸ ਮਹਾਮਾਰੀ ਕਾਰਨ ਜਾਨ ਚਲੀ ਗਈ। ਰਾਹਤ ਵਾਲੀ ਗੱਲ ਇਹ ਰਹੀ ਕਿ ਬੀਤੇ ਦਿਨ ਤੋਂ 1980 ਮਰੀਜ਼ਾਂ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ ਤੇ ਇਸ ਵੇਲੇ ਸੂਬੇ ਵਿਚ ਕੁੱਲ ਐਕਟਿਵ ਮਾਮਲੇ 12,981 ਹਨ। ਕੋਰੋਨਾ ਦੀ ਰੋਜ਼ਾਨਾ ਦੀ ਪਾਜ਼ੇਟਿਵ ਦਰ 1.78 ਫੀਸਦ ਹੈ। ਕੋਰੋਨਾ ਵਾਇਰਸ ਦੇ ਬੀਤੇ ਦਿਨ 53,837 ਟੈਸਟ ਹੋਏ ਸਨ।

ਪੜੋ ਹੋਰ ਖਬਰਾਂ: ਨਹੀਂ ਰਿਹਾ ਦੁਨੀਆ ਦੀ ਸਭ ਤੋਂ ਵੱਡੀ ਫੈਮਿਲੀ ਦਾ ਮੁਖੀ, ਪਰਿਵਾਰ ‘ਚ 38 ਪਤਨੀਆਂ ਤੇ 89 ਬੱਚੇ

ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਵਿਚ ਕੋਰੋਨਾ ਵਾਇਰਸ ਦੇ 979 ਮਾਮਲੇ ਸਾਹਮਣੇ ਆਏ ਸਨ ਤੇ 56 ਲੋਕਾਂ ਦੀ ਮੌਤ ਹੋ ਗਈ ਸੀ।

ਪੜੋ ਹੋਰ ਖਬਰਾਂ: ਕੋਵਿਡ-19 ਕਾਰਨ ਬੰਗਲਾਦੇਸ਼ ‘ਚ 30 ਜੂਨ ਤੱਕ ਬੰਦ ਰਹਿਣਗੇ ਸਕੂਲ

-PTC News