ਪੰਜਾਬ ਵਿਚ ਕੋਰੋਨਾ ਵਾਇਰਸ ਦੇ 2029 ਮਾਮਲੇ , ਹੁਣ ਤੱਕ ਕੁੱਲ੍ਹ 1847 ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ

Punjab Covid-19 cases surge to 2,029; 1,847 patients have recovered so far
ਪੰਜਾਬ ਵਿਚ ਕੋਰੋਨਾ ਵਾਇਰਸ ਦੇ 2029 ਮਾਮਲੇ , ਹੁਣ ਤੱਕ ਕੁੱਲ੍ਹ 1847 ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ 

ਪੰਜਾਬ ਵਿਚ ਕੋਰੋਨਾ ਵਾਇਰਸ ਦੇ 2029 ਮਾਮਲੇ , ਹੁਣ ਤੱਕ ਕੁੱਲ੍ਹ 1847 ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ:ਚੰਡੀਗੜ੍ਹ : ਭਾਰਤ ‘ਚ ਜਿੱਥੇ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ,ਓਥੇ ਹੀ ਪੰਜਾਬ ਤੋਂ ਅੱਜ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਅੱਜ ਸੂਬੇ ਵਿਚੋਂ ਸਿਰਫ਼ 1 ਨਵੇਂ ਕੋਰੋਨਾ ਕੇਸ ਦੀ ਪੁਸ਼ਟੀ ਹੋਈ ਹੈ,ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 2029 ਤੱਕ ਪਹੁੰਚ ਗਈ ਹੈ ਅਤੇ ਪੰਜਾਬ ਵਿੱਚ ਅੱਜ 28 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਲੁਧਿਆਣਾ ਤੋਂ ਇਕ ਆਰਪੀਐਫ ਦਾ ਜਵਾਨ ਕੋਰੋਨਾ ਪਾਜ਼ੀਟਿਵ ਆਇਆ ਹੈ। ਉੱਥੇ ਹੀ ਰਾਹਤ ਵਾਲੀ ਖ਼ਬਰ ਇਹ ਹੈ ਕਿ ਹੁਣ ਤੱਕ ਕੁੱਲ 1847 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਵੀ ਹੋਏ ਹਨ।  ਜਿਸ ਨਾਲ ਹੁਣ ਤੱਕ ਕੋਰੋਨਾ ਦੇ 91 ਫੀਸਦ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ।

ਦੱਸ ਦੇਈਏ ਕਿ ਪੰਜਾਬ ਵਿੱਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 2029 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 39 ਹੋ ਗਿਆ ਹੈ। ਇਸ ਦੌਰਾਨ ਸੂਬੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1847 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਦੇ ਕੇਵਲ 143 ਮਰੀਜ਼ ਹੀ ਹਸਪਤਾਲ ਵਿੱਚ ਦਾਖਲ ਹਨ ਅਤੇ ਪੰਜਾਬ ਵਿੱਚ ਅੱਜ 28 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।

ਇਨ੍ਹਾਂ ‘ਚ ਅੰਮ੍ਰਿਤਸਰ – 313 , ਜਲੰਧਰ – 210, ਲੁਧਿਆਣਾ – 172, ਤਰਨ ਤਾਰਨ – 155 , ਗੁਰਦਾਸਪੁਰ – 129 , ਨਵਾਂਸ਼ਹਿਰ – 105 , ਪਟਿਆਲਾ – 104 , ਮੋਹਾਲੀ – 102 , ਹੁਸ਼ਿਆਰਪੁਰ – 102 , ਸੰਗਰੂਰ – 88 , ਸ੍ਰੀ ਮੁਕਤਸਰ ਸਾਹਿਬ – 65 , ਫਰੀਦਕੋਟ – 61 , ਰੋਪੜ -60 , ਮੋਗਾ – 59 , ਫਤਿਹਗੜ੍ਹ ਸਾਹਿਬ – 56 ,ਫਿਰੋਜ਼ਪੁਰ – 44 , ਫਾਜ਼ਿਲਕਾ – 44 , ਬਠਿੰਡਾ – 41 , ਕਪੂਰਥਲਾ – 34 , ਮਾਨਸਾ – 32 , ਪਠਾਨਕੋਟ – 31 ,ਬਰਨਾਲਾ – 22 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।
-PTCNews