ਮੁੱਖ ਖਬਰਾਂ

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਸੰਜੂ' 'ਤੇ ਛਿੜਿਆ ਵਿਵਾਦ, ਮੂਸੇਵਾਲਾ ਖਿਲਾਫ਼ ਕ੍ਰਾਈਮ ਬਰਾਂਚ ਨੇ ਦਰਜ ਕੀਤਾ ਪਰਚਾ

By Shanker Badra -- July 20, 2020 11:07 am -- Updated:Feb 15, 2021

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਸੰਜੂ' 'ਤੇ ਛਿੜਿਆ ਵਿਵਾਦ, ਮੂਸੇਵਾਲਾ ਖਿਲਾਫ਼ ਕ੍ਰਾਈਮ ਬਰਾਂਚ ਨੇ ਦਰਜ ਕੀਤਾ ਪਰਚਾ:ਚੰਡੀਗੜ੍ਹ : ਵਿਵਾਦਾਂ ਵਿੱਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖਿਲਾਫ਼ ਕ੍ਰਾਈਮ ਬਰਾਂਚ ਨੇ ਹਿੰਸਾ ਅਤੇ ਹਥਿਆਰਾਂ ਨੂੰ ਆਪਣੇ ਗਾਣਿਆਂ 'ਚ ਪ੍ਰਮੋਟ ਕਰਨ ਦੇ ਦੋਸ਼ 'ਚ ਇਕ ਹੋਰ ਕੇਸ ਦਰਜ ਕੀਤਾ ਹੈ। ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲੇ ਖਿਲਾਫ਼ 'ਸੰਜੂ' ਗਾਣੇ ਦੇ ਮਾਮਲੇ ਵਿੱਚ ਮੁਹਾਲੀ ਦੇ ਸਟੇਟ ਕ੍ਰਾਈਮ ਥਾਣੇ ਵਿੱਚ ਧਾਰਾ 188, 294, 504 ਅਤੇ 120 ਬੀ ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਸੰਜੂ' 'ਤੇ ਛਿੜਿਆ ਵਿਵਾਦ, ਮੂਸੇਵਾਲਾ ਖਿਲਾਫ਼ ਕ੍ਰਾਈਮ ਬਰਾਂਚ ਨੇ ਦਰਜ ਕੀਤਾ ਪਰਚਾ

ਪੰਜਾਬ ਦੇ ਏਡੀਜੀਪੀ ਅਤੇ ਡਾਇਰੈਕਟਰ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਅਰਪਿਤ ਸ਼ੁਕਲਾ ਨੇ ਕਿਹਾ ਹੈ ਕਿ ਇਹ ਸਾਬਤ ਹੋ ਗਿਆ ਹੈ ਕਿ ਮੂਸੇਵਾਲਾ ਦਾ ਤਾਜ਼ਾ ਵੀਡੀਓ ਗੀਤ ''ਸੰਜੂ '' ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂ ਟਿਊਬ ਚੈਨਲ ਉੱਤੇ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਗੀਤ ਵਿੱਚ ਮੂਸੇਵਾਲਾ ਨੇ ਬਾਲੀਵੁੱਡ ਦੇ ਐਕਟਰ ਸੰਜੇ ਦੱਤ ਨਾਲ ਆਪਣੀ ਤੁਲਨਾ ਹੈ।

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਸੰਜੂ' 'ਤੇ ਛਿੜਿਆ ਵਿਵਾਦ, ਮੂਸੇਵਾਲਾ ਖਿਲਾਫ਼ ਕ੍ਰਾਈਮ ਬਰਾਂਚ ਨੇ ਦਰਜ ਕੀਤਾ ਪਰਚਾ

ਇਸ ਦੇ ਇਲਾਵਾ ਪੰਜਾਬ ਪੁਲਿਸ ਵਿਚ ਐਸਪੀ ਅਤੇ ਓਲੰਪੀਅਨ ਸ਼ੂਟਰ ਅਵਨੀਤ ਸਿੱਧੂ ਨੇ ਵੀ ਸਿੱਧੂ ਮੂਸੇਵਾਲਾ ਉੱਤੇ ਨਿਸ਼ਾਨੇ ਸਾਧੇ ਹਨ। ਮਹਿਲਾ ਅਧਿਕਾਰੀ ਮੂਸੇਵਾਲੇ ਦੇ ਨਵੇਂ ਗਾਣੇ ਸੰਜੂ ਨੂੰ ਲੈ ਕੇ ਕਾਫ਼ੀ ਨਾਰਾਜ਼ ਹੈ। ਐਸਪੀ ਅਵਨੀਤ ਨੇ ਆਪਣੇ ਫੇਸਬੁੱਕ ਪੇਜ ਉੱਤੇ ਲਿਖਿਆ ਹੈ ਕਿ ਗੰਨ ਕਲਚਰ ਵਾਲੇ ਗਾਣਿਆਂ ਨੂੰ ਕਿਉਂ ਪਰਮੋਟ ਕੀਤਾ ਜਾ ਰਿਹਾ ਹੈ ਅਤੇ ਕਿ ਹਥਿਆਰਾਂ ਤੋਂ ਬਿਨਾਂ ਗਾਣੇ ਨਹੀਂ ਬਣ ਸਕਦੇ ਹਨ।

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਸੰਜੂ' 'ਤੇ ਛਿੜਿਆ ਵਿਵਾਦ, ਮੂਸੇਵਾਲਾ ਖਿਲਾਫ਼ ਕ੍ਰਾਈਮ ਬਰਾਂਚ ਨੇ ਦਰਜ ਕੀਤਾ ਪਰਚਾ

ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਹੀ ਸਿੱਧੂ ਮੂਸੇ ਵਾਲਾ ਦਾ ਨਵਾਂ ਗਾਣਾ ਸੰਜੂ ਕੁੱਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਚ ਰਿਲੀਜ਼ ਹੋਇਆ ਹੈ ,ਜਿਸ ਕਾਰਨ ਉਸ ਦੇ ਖਿਲਾਫ ਕਰਾਈਮ ਬਰਾਂਚ ਵੱਲੋਂ ਮਾਮਲਾ ਦਰਜ ਕੀਤਾ ਹੈ। ਸਿੱਧੂ ਮੂਸੇਵਾਲਾ ਨੂੰ ਆਰਮਜ਼ ਐਕਟ ਦੇ ਕੇਸ 'ਚ ਮਿਲੀ ਅਗਾਊਂ ਜ਼ਮਾਨਤ ਨੂੰ ਰੱਦ ਕਰਨ ਦੇ ਲਈ ਪੰਜਾਬ ਪੁਲਿਸ, ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਵੇਗੀ।

ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਗਾਇਕ ਸਿੱਧੂ ਮੂਸੇਵਾਲਾ ਨੂੰ ਸੰਗਰੂਰ ਅਦਾਲਤ ਨੇ ਪੱਕੀ ਜਮਾਨਤ ਦੇ ਦਿੱਤੀ ਹੈ। ਮੂਸੇਵਾਲਾ ਨੇ ਕਰਫਿਊ ਦੌਰਾਨ ਬਰਨਾਲਾ ‘ਚ ਏ.ਕੇ. 47 ਨਾਲ ਗੋਲੀਆਂ ਚਲਾਈਆਂ ਸਨ। ਜਿਸ ਨੂੰ ਲੈ ਕੇ ਗਾਇਕ ਖਿਲਾਫ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਵਿੱਚ ਉਸ ਨੂੰ ਪਹਿਲਾਂ ਉਸ ਨੂੰ ਆਰਜ਼ੀ ਜ਼ਮਾਨਤ ਮਿਲ ਗਈ ਸੀ ਅਤੇ ਅਦਾਲਤ ਨੇ ਹੁਣ ਉਸ ਨੂੰ ਵੱਡੀ ਰਾਹਤ ਦੇ ਦਿੱਤੀ ਹੈ।
-PTCNews