ਕੋਰੋਨਾ ਵਾਇਰਸ : ਪੰਜਾਬ ‘ਚ ਮੁੜ ਲੱਗਿਆ ਕਰਫਿਊ, ਹੁਣ ਨਹੀਂ ਦਿੱਤੀ ਜਾਵੇਗੀ ਢਿੱਲ

Punjab Curfew : Amarinder Singh orders night curfew in Punjab from 10 pm to 5 am
ਕੋਰੋਨਾ ਵਾਇਰਸ : ਪੰਜਾਬ 'ਚ ਮੁੜ ਲੱਗਿਆ ਕਰਫਿਊ, ਹੁਣ ਨਹੀਂ ਦਿੱਤੀ ਜਾਵੇਗੀ ਢਿੱਲ

ਕੋਰੋਨਾ ਵਾਇਰਸ : ਪੰਜਾਬ ‘ਚ ਮੁੜ ਲੱਗਿਆ ਕਰਫਿਊ, ਹੁਣ ਨਹੀਂ ਦਿੱਤੀ ਜਾਵੇਗੀ ਢਿੱਲ:ਚੰਡੀਗੜ੍ਹ : ਕੋਰੋਨਾ ਵਾਇਰਸ ਪੰਜਾਬ ਸਮੇਤ ਭਾਰਤ ‘ਚ ਮੁੜ ਤੋਂ ਪੈਰ ਪ੍ਰਸਾਰਨ ਲੱਗਾ ਹੈ। ਜਿਸ ਨੂੰ ਦੇਖਦੇ ਹੋਏ ਮਜ਼ਬੂਰਨ ਸਖ਼ਤੀ ਕਰਨੀ ਪੈ ਰਹੀ ਹੈ। ਪੰਜਾਬ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਖ਼ਤ ਫ਼ੈਸਲਾ ਲੈਂਦੇ ਹੋਏ ਪੰਜਾਬ ਵਿਚ ਮੁੜ ਤੋਂ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ।

Punjab Curfew : Amarinder Singh orders night curfew in Punjab from 10 pm to 5 am
ਕੋਰੋਨਾ ਵਾਇਰਸ : ਪੰਜਾਬ ‘ਚ ਮੁੜ ਲੱਗਿਆ ਕਰਫਿਊ, ਹੁਣ ਨਹੀਂ ਦਿੱਤੀ ਜਾਵੇਗੀ ਢਿੱਲ

ਪੰਜਾਬ ਵਿਚ 1 ਦਸੰਬਰ ਤੋਂ ਨਾਈਟ ਕਰਫਿਊ ਲਾਗੂ ਕੀਤਾ ਗਿਆ ਹੈ।ਇਹ ਨਾਈਟ ਕਰਫਿਊ 1 ਦਸੰਬਰ ਤੋਂ 15 ਦਸੰਬਰ ਤੱਕ ਲਾਗੂ ਰਹੇਗਾ। ਪੰਜਾਬ ਸਰਕਾਰ ਵੱਲੋਂ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਨਾਈਟਕਰਫਿਊ ਲਗਾਇਆ ਗਿਆ ਹੈ।ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ ਰੀਵਿਊ ਮੀਟਿੰਗ ਦੌਰਾਨ ਲਿਆ ਗਿਆ ਹੈ।

Punjab Curfew : Amarinder Singh orders night curfew in Punjab from 10 pm to 5 am
ਕੋਰੋਨਾ ਵਾਇਰਸ : ਪੰਜਾਬ ‘ਚ ਮੁੜ ਲੱਗਿਆ ਕਰਫਿਊ, ਹੁਣ ਨਹੀਂ ਦਿੱਤੀ ਜਾਵੇਗੀ ਢਿੱਲ

ਇਸ ਦੌਰਾਨ ਹੋਟਲ, ਰੈਸਟੋਰੈਂਟ ਤੇ ਮੈਰੇਜ ਪੈਲਿਸ ਰਾਤ 9.30 ਵਜੇ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। 1 ਦਸੰਬਰ ਤੋਂ ਮਾਸਕ ਨਾ ਪਹਿਨਣ ਜਾਂ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਜੁਰਮਾਨਾ ਦੁੱਗਣਾ ਕਰ ਦਿੱਤਾ ਗਿਆ ਹੈ। ਮਾਸਕ ਨਾ ਪਾਉਣ ਦੀ ਸੂਰਤ ਵਿਚ ਜ਼ੁਰਮਾਨਾ 500 ਰੁਪਏ ਤੋਂ ਵਧਾ ਕੇ 1000 ਰੁਪਏ ਕੀਤਾ ਜਾਵੇਗਾ।

Punjab Curfew : Amarinder Singh orders night curfew in Punjab from 10 pm to 5 am
ਕੋਰੋਨਾ ਵਾਇਰਸ : ਪੰਜਾਬ ‘ਚ ਮੁੜ ਲੱਗਿਆ ਕਰਫਿਊ, ਹੁਣ ਨਹੀਂ ਦਿੱਤੀ ਜਾਵੇਗੀ ਢਿੱਲ

ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਰਵਿਊ ਕਮੇਟੀ ਦੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਹੈ। ਦਸੰਬਰ ਵਿਚ ਕੋਰੋਨਾ ਦੀ ਦੂਸਰੀ ਲਹਿਰ ਸ਼ੁਰੂ ਹੋਣ ਦੇ ਖਤਰੇ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਸਖ਼ਤ ਕਦਮ ਚੁੱਕੇ ਹਨ।ਮੁੱਖ ਮੰਤਰੀ ਨੇ ਅਲਰਟ ਕਰਦਿਆਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਹਾਲਾਤ ਵਿਚ ਇੰਨਾਂ ਰੱਖਿਆ ਨਿਯਮਾਂ ਦੀ ਉਲੰਘਣਾ ਨਹੀਂ ਕਰਨੀ।
-PTCNews