ਕਰਫਿਊ: ਮੋਟਰਸਾਈਕਲ ‘ਤੇ ਸਵਾਰ ਹੋ ਕੇ ਲਾੜੀ ਨੂੰ ਵਿਆਹੁਣ ਚੱਲਿਆ ਲਾੜਾ

Punjab Curfew: Groom takes bride on a motorcycle to marry her
ਕਰਫਿਊ : ਮੋਟਰਸਾਈਕਲ 'ਤੇ ਸਵਾਰ ਹੋ ਕੇ ਲਾੜੀ ਨੂੰ ਵਿਆਹੁਣ ਚੱਲਿਆ ਲਾੜਾ

ਕਰਫਿਊ: ਮੋਟਰਸਾਈਕਲ ‘ਤੇ ਸਵਾਰ ਹੋ ਕੇ ਲਾੜੀ ਨੂੰ ਵਿਆਹੁਣ ਚੱਲਿਆ ਲਾੜਾ:ਖਡੂਰ ਸਾਹਿਬ : ਚੀਨ ਦੇ ਵੁਹਾਨ ਤੋਂ ਫੈਲੇ ਕੋਰੋਨਾ ਵਾਇਰਸ ਦੇ ਕਹਿਰ ਨੇ ਹੁਣ ਸਮੁੱਚੀ ਦੁਨੀਆ ਨੂੰ ਲਪੇਟ ਵਿਚ ਲੈ ਲਿਆ ਹੈ। ਕੋਰੋਨਾ ਵਾਇਰਸ ਦੇ ਵਧਦੇ ਹੋਏ ਪ੍ਰਕੋਪ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਵੱਲੋਂ 21 ਦਿਨਾਂ ਲਈ ਲਾਕ ਡਾਊਨ ਦੇ ਹੁਕਮ ਜਾਰੀ ਕੀਤੇ ਗਏ ਹਨ। ਕੋਰੋਨਾ ਕਰਕੇ ਆਮ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜਿਹਾ ਹੀ ਇਕ ਤਾਜ਼ਾ ਮਾਮਲਾ ਕਸਬਾ ਖਡੂਰ ਸਾਹਿਬ ਵਿਖੇ ਦੇਖਣ ਨੂੰ ਮਿਲਿਆ ਹੈ। ਜਿਥੇ ਲਾੜਾ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੀ ਲਾੜੀ ਨੂੰ ਵਿਆਹੁਣ ਜਾ ਰਿਹਾ ਸੀ। ਇਸ ਸਬੰਧੀ ਜਲੰਧਰ ਤੋਂ ਆਏ ਲਾੜੇ ਬਲਜੀਤ ਸਿੰਘ ਜਿਸ ਨੇ ਕਿ ਆਪਣਾ ਮੂੰਹ ਰੁਮਾਲ ਨਾਲ ਢੱਕਿਆ ਹੋਇਆ ਸੀ।

ਉਸ ਨੇ ਦੱਸਿਆ ਕਿ ਉਸ ਦਾ ਵਿਆਹ ਪਰਿਵਾਰ ਨੇ ਕੁਝ ਮਹੀਨੇ ਪਹਿਲਾਂ ਤੈਅ ਕੀਤਾ ਸੀ। ਹੁਣ ਕਰਫਿਊ ਲੱਗਾ ਹੋਣ ਕਾਰਨ ਉਹ ਆਪਣੇ ਭਰਾ ਅਤੇ ਮਾਤਾ ਪਿਤਾ ਨਾਲ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਨੌਸ਼ਹਿਰਾ ਪਨੂੰਆਂ ਵਿਖੇ ਆਪਣੀ ਹੋਣ ਵਾਲੀ ਪਤਨੀ ਨੂੰ ਵਿਆਉਣ ਲਈ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਥਾਂ- ਥਾਂ ਪੁਲਿਸ ਦੀ ਚੈਕਿੰਗ ਹੋਣ ਕਰਕੇ ਉਸ ਨੂੰ ਕਾਫੀ ਦੇਰੀ ਹੋ ਚੁੱਕੀ ਹੈ।
-PTCNews