ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਨਹੀਂ ਪਹੁੰਚੀ ਕੋਰੋਨਾ ਵੈਕਸੀਨ , ਲੋਕ ਹੋ ਰਹੇ ਨੇ ਖੱਜਲ-ਖੁਆਰ

By Shanker Badra - May 15, 2021 3:05 pm

ਚੰਡੀਗੜ੍ਹ : ਪੰਜਾਬ 'ਚ ਵੱਧ ਰਹੇ ਕੋਰੋਨਾ ਦੇ ਮਾਮਲਿਆ ਦੌਰਾਨ ਕਈ ਜ਼ਿਲ੍ਹਿਆਂ 'ਚ ਕੋਰੋਨਾ ਵੈਕਸੀਨ ਖ਼ਤਮ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਅੰਮ੍ਰਿਤਸਰ ਦੇ ਵਿੱਚ ਵੈਕਸੀਨਨਹੀਂ ਪਹੁੰਚੀ ,ਜਿਸ ਕਾਰਨ ਵੈਕਸੀਨ ਲਗਵਾਉਣ ਪਹੁੰਚੇ ਲੋਕ ਬੇਰੰਗ ਮੁੜਨ ਲਈ ਮਜਬੂਰ ਹਨ। ਸਿਵਲ਼ ਹਸਪਤਾਲ਼ 'ਚ ਵੈਕਸੀਨ ਖ਼ਤਮ ਹੋਣ ਸਬੰਧੀ ਲਿਖ ਕੇ ਸੂਚਿਤ ਕੀਤਾ ਗਿਆ ਹੈ।

ਪੜ੍ਹੋ ਹੋਰ ਖ਼ਬਰਾਂ : ਅਮਰੀਕਾ 'ਚ ਕੋਰੋਨਾ ਵੈਕਸੀਨ ਲਵਾ ਚੁੱਕੇ ਲੋਕਾਂ ਨੂੰ ਮਾਸਕ ਪਾਉਣਾ ਜ਼ਰੂਰੀ ਨਹੀਂ

Punjab de kay Vaccine Center te nhi phunchi Corona vaccine, lok ho rhe ne paresan ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਨਹੀਂ ਪਹੁੰਚੀ ਕੋਰੋਨਾ ਵੈਕਸੀਨ , ਲੋਕ ਹੋ ਰਹੇ ਨੇ ਖੱਜਲ-ਖੁਆਰ

ਮੋਗਾ ਦੇ ਸਰਕਾਰੀ ਹੈਲਥ ਸੈਂਟਰਾਂ 'ਤੇ ਵੀ ਕੋਰੋਨਾ ਵੈਕਸੀਨ ਖ਼ਤਮ ਹੋ ਗਈ ਹੈ ਅਤੇ ਲਿਖ਼ਤੀ ਬੋਰਡ ਵੀ ਲਗਾ ਦਿੱਤਾ ਗਿਆ ਹੈ। ਮੋਗਾ ਵਿੱਚ ਵੈਕਸੀਨ ਖ਼ਤਮ ਹੋਣ ਨਾਲਵੈਕਸੀਨ ਸੈਂਟਰ ਦੇ ਬਾਹਰ ਖ਼ੜੇ ਲੋਕ ਪਰੇਸ਼ਾਨ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਪਹਿਲਾਂ ਮੀਡੀਆ ਰਾਹੀਂ ਦੱਸਣਾ ਚਾਹੀਦਾ ਸੀ ਕਿ ਵੈਕਸੀਨ ਖਤਮ ਹੋ ਗਈ ਹੈ।

Punjab de kay Vaccine Center te nhi phunchi Corona vaccine, lok ho rhe ne paresan ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਨਹੀਂ ਪਹੁੰਚੀ ਕੋਰੋਨਾ ਵੈਕਸੀਨ , ਲੋਕ ਹੋ ਰਹੇ ਨੇ ਖੱਜਲ-ਖੁਆਰ

ਸ੍ਰੀ ਮੁਕਤਸਰ ਸਾਹਿਬ ਵਿਖੇ ਵੈਕਸੀਨ ਸੈਂਟਰ 'ਤੇ ਮਹਿਜ 2 ਘੰਟਿਆਂ ਬਾਅਦ ਹੀ ਵੈਕਸੀਨ ਖ਼ਤਮ ਹੋ ਗਈ ਸੀ। ਵੈਕਸੀਨ ਲਗਾਉਣ ਦਾ ਸਮਾਂ 2 ਵਜੇ ਤੱਕ ਹੈ ਪਰ ਕਰੀਬ 11.30 ਹੀ ਕਤਾਰਾਂ 'ਚ ਖੜੇ ਲੋਕਾਂ ਨੂੰ ਵੈਕਸੀਨ ਖ਼ਤਮ ਹੋਣ ਕਾਰਨ ਘਰਾਂ ਨੂੰ ਵਾਪਿਸ ਭੇਜਿਆ ਗਿਆ ਹੈ।

Punjab de kay Vaccine Center te nhi phunchi Corona vaccine, lok ho rhe ne paresan ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਨਹੀਂ ਪਹੁੰਚੀ ਕੋਰੋਨਾ ਵੈਕਸੀਨ , ਲੋਕ ਹੋ ਰਹੇ ਨੇ ਖੱਜਲ-ਖੁਆਰ

ਪੜ੍ਹੋ ਹੋਰ ਖ਼ਬਰਾਂ : ਫੇਸਬੁੱਕ 'ਤੇ ਦੋਸਤੀ ਕਰਕੇ ਮਿਲਣ ਲਈ ਬੁਲਾਇਆ , ਫ਼ਿਰ 25 ਲੋਕਾਂ ਨੇ ਲੜਕੀ ਨਾਲ ਕੀਤਾ ਗੈਂਗਰੇਪ 

ਦੱਸ ਦੇਈਏ ਕਿ ਸਰਕਾਰਾਂ ਤੇ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਲਈ ਵੱਡੇ ਪੱਧਰ 'ਤੇ ਜਾਗਰੂਕ ਤਾਂ ਜ਼ਰੂਰ ਕੀਤਾ ਜਾ ਰਿਹਾ ਹੈ ਪਰ ਵੈਕਸੀਨ ਕੇਂਦਰਾਂ ਵਿੱਚ ਵੈਕਸੀਨ ਦੀ ਕਮੀ ਹੋਣ ਕਾਰਨ ਲੋਕਾਂ ਦੀ ਵੱਡੇ ਪੱਧਰ 'ਤੇ ਖੱਜਲ ਖੁਆਰੀ ਹੋ ਰਹੀ ਹੈ। ਜਦੋਂ ਲੋਕ ਵੈਕਸੀਨ ਸੈਂਟਰਾਂ 'ਤੇ ਪਹੁੰਚ ਰਹੇ ਤਾਂ ਕਿਹਾ ਜਾ ਰਿਹਾ ਹੈ ਕਿ ਵੈਕਸੀਨ ਉਪਲੱਬਧ ਨਹੀਂ ਹੈ।

Punjab de kay Vaccine Center te nhi phunchi Corona vaccine, lok ho rhe ne paresan ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਨਹੀਂ ਪਹੁੰਚੀ ਕੋਰੋਨਾ ਵੈਕਸੀਨ , ਲੋਕ ਹੋ ਰਹੇ ਨੇ ਖੱਜਲ-ਖੁਆਰ

ਲੋਕਾਂ ਦਾ ਕਹਿਣਾ ਹੈ ਕਿ ਕਈ ਘੰਟੇ ਲਾਈਨਾਂ ਵਿੱਚ ਲੱਗ ਕੇ ਉਹ ਵੈਕਸੀਨ ਲਗਵਾਉਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਜਦੋਂ ਉਨ੍ਹਾਂ ਦੀ ਵਾਰੀ ਆਉਂਦੀ ਹੈ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਵੈਕਸੀਨ ਦੀ ਪਹਿਲੀ ਡੋਜ਼ ਨਹੀਂ ਆਈ ਜਾਂ ਫ਼ਿਰ ਇਸ ਕੰਪਨੀ ਦੀ ਵੈਕਸੀਨ ਦੀ ਪਹਿਲੀ ਜਾਂ ਦੂਜੀ ਡੋਜ਼ ਉਪਲੱਬਧ ਨਹੀਂ ਹੈ।

Punjab de kay Vaccine Center te nhi phunchi Corona vaccine, lok ho rhe ne paresan ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਨਹੀਂ ਪਹੁੰਚੀ ਕੋਰੋਨਾ ਵੈਕਸੀਨ , ਲੋਕ ਹੋ ਰਹੇ ਨੇ ਖੱਜਲ-ਖੁਆਰ

ਦੱਸ ਦੇਈਏ ਕਿ ਭਾਵੇਂ ਕਿ ਸਰਕਾਰਾਂ ਹੁਣ 18 ਸਾਲ ਤੋਂ ਉਪਰ ਵਾਲੇ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਤਿਆਰ ਹੋਣ ਦੇ ਦਾਅਵੇ ਕਰ ਰਹੀਆਂ ਹਨ ਪਰ ਜਿਸ ਤਰੀਕੇ ਨਾਲ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਨਹੀਂ ਮਿਲ ਰਹੀ ਤਾਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਨੰਬਰ ਕਦੋਂ ਆਉਗਾ। ਸਰਕਾਰ ਦੇ ਪ੍ਰਬੰਧ ਨਾਕਾਫੀ ਸਾਬਤ ਹੋ ਰਹੇ ਹਨ।
-PTCNews

adv-img
adv-img