Fri, Apr 26, 2024
Whatsapp

ਪੰਜਾਬ-ਦਿੱਲੀ ਸਮੇਤ ਕਈ ਸੂਬਿਆਂ 'ਚ ਠੰਡ ਦਾ ਕਹਿਰ, ਹੁਣ ਤੱਕ ਕਈ ਲੋਕਾਂ ਨੇ ਗਵਾਈ ਜਾਨ

Written by  Jashan A -- December 29th 2019 12:31 PM
ਪੰਜਾਬ-ਦਿੱਲੀ ਸਮੇਤ ਕਈ ਸੂਬਿਆਂ 'ਚ ਠੰਡ ਦਾ ਕਹਿਰ, ਹੁਣ ਤੱਕ ਕਈ ਲੋਕਾਂ ਨੇ ਗਵਾਈ ਜਾਨ

ਪੰਜਾਬ-ਦਿੱਲੀ ਸਮੇਤ ਕਈ ਸੂਬਿਆਂ 'ਚ ਠੰਡ ਦਾ ਕਹਿਰ, ਹੁਣ ਤੱਕ ਕਈ ਲੋਕਾਂ ਨੇ ਗਵਾਈ ਜਾਨ

ਪੰਜਾਬ-ਦਿੱਲੀ ਸਮੇਤ ਕਈ ਸੂਬਿਆਂ 'ਚ ਠੰਡ ਦਾ ਕਹਿਰ, ਹੁਣ ਤੱਕ ਕਈ ਲੋਕਾਂ ਨੇ ਗਵਾਈ ਜਾਨ,ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਪੰਜਾਬ, ਦਿੱਲੀ ਅਤੇ ਹਰਿਆਣਾ 'ਚ ਠੰਡ ਆਪਣੇ ਸਿਖ਼ਰ 'ਤੇ ਹੈ। ਪੂਰੇ ਉੱਤਰ ਭਾਰਤ 'ਚ ਸ਼ੀਤ ਲਹਿਰਾਂ ਦਾ ਚਲਣਾ ਜਾਰੀ ਹੈ। ਜਿਸ ਕਾਰਨ ਆਮ ਆਦਮੀ ਦੀ ਜ਼ਿੰਦਗੀ ਕਾਫ਼ੀ ਪ੍ਰਭਾਵਿਤ ਹੋ ਰਹੀ ਹੈ। ਸੰਘਣੀ ਧੁੰਦ ਅਤੇ ਪੈ ਰਹੀ ਹੱਡ-ਚੀਰਵੀਂ ਠੰਡ ਕਾਰਨ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਠੰਡ ਦੇ ਕਹਿਰ ਦੇ ਚਲਦਿਆਂ ਯੂ.ਪੀ. 'ਚ 54,ਬਿਹਾਰ 'ਚ 15,ਕਾਨਪੁਰ ਨੇੜੇ 39 ਮੌਤਾਂ ਹੋ ਚੁੱਕੀਆਂ ਹਨ।ਦਿਨ-ਬ-ਦਿਨ ਠੰਡ ਦੇ ਵੱਧਣ ਕਾਰਨ ਦਿੱਲੀ ਸਮੇਤ 6 ਸੂਬਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਹੋਰ ਪੜ੍ਹੋ: ਦਿੱਲੀ ਸਮੇਤ ਉੱਤਰ ਭਾਰਤ 'ਚ ਹੱਡ-ਚੀਰਵੀਂ ਠੰਡ ਨੇ ਠਾਰੇ ਲੋਕ ਅੱਜ ਯੂ.ਪੀ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕਈ ਇਲਾਕਿਆਂ 'ਚ ਘੱਟੋ ਘੱਟ ਤਾਪਮਾਨ 2-3 ਡਿਗਰੀ ਦਰਜ ਕੀਤਾ ਗਿਆ। ਸਰਦੀ ਨਾਲ ਬਦਤਰ ਹਾਲਾਤ ਨੂੰ ਦੇਖਦੇ ਹੋਇਆ ਮੌਸਮ ਵਿਭਾਗ ਨੇ ਦਿੱਲੀ ਸਮੇਤ 6 ਸੂਬਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਸੀ। [caption id="attachment_373798" align="aligncenter" width="700"]severe-cold-in-delhi-118-years-record-broken दिल्ली में कड़ाके की ठंड, टूटा 118 साल का रिकॉर्ड[/caption] ਮੌਸਮ ਵਿਭਾਗ ਅਨੁਸਾਰ 14 ਦਸੰਬਰ ਤੋਂ ਸ਼ੁਰੂ ਹੋਈ ਸ਼ੀਤਲਹਿਰ ਤੋਂ ਬਾਅਦ ਸਰਦੀ ਦਾ ਸਿਤਮ ਜਾਰੀ ਹੈ ਤੇ ਆਉਣ ਵਾਲੇ ਦਿਨਾਂ 'ਚ ਪੂਰੇ ਉੱਤਰ ਭਾਰਤ 'ਚ ਹੋਰ ਵੀ ਜ਼ਿਆਦਾ ਠੰਡ ਵਧ ਸਕਦੀ ਹੈ। -PTC News


Top News view more...

Latest News view more...