ਕੈਮਿਸਟ ਦੁਕਾਨਾਂ ਵਾਲੇ ਰੱਖਦੇ ਸੀ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ,16 ਦੁਕਾਨਾਂ ਸੀਲ

Punjab Drugs Administration wing 16 Chemist shops Seal
ਕੈਮਿਸਟ ਦੁਕਾਨਾਂ ਵਾਲੇ ਰੱਖਦੇ ਸੀ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ,16 ਦੁਕਾਨਾਂ ਸੀਲ

ਕੈਮਿਸਟ ਦੁਕਾਨਾਂ ਵਾਲੇ ਰੱਖਦੇ ਸੀ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ,16 ਦੁਕਾਨਾਂ ਸੀਲ :ਚੰਡੀਗੜ੍ਹ : ਪੰਜਾਬ ਦੇ ਡਰੱਗ ਐਡਮਿਨਿਸਟ੍ਰੇਸਨ ਵਿੰਗ ਨੇ ਸੂਬੇ ਭਰ ‘ਚ ਲੱਗਭਗ ਇਕ ਮਹੀਨੇ ਵਿਚ ਨਸ਼ੇ ਦੀ ਆਦਤ ਪਾਉਣ ਵਾਲੀਆਂ ਗ਼ੈਰ-ਕਾਨੂੰਨੀ ਢੰਗ ਨਾਲ ਦਵਾਈਆਂ ਵੇਚਣ ਵਾਲੀਆਂ 16 ਦੁਕਾਨਾਂ ਬੰਦ ਕਰ ਦਿੱਤੀਆਂ ਹਨ।

Punjab Drugs Administration wing 16 Chemist shops Seal
ਕੈਮਿਸਟ ਦੁਕਾਨਾਂ ਵਾਲੇ ਰੱਖਦੇ ਸੀ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ,16 ਦੁਕਾਨਾਂ ਸੀਲ

ਇਸ ਸਬੰਧੀ ਪੰਜਾਬ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਕਮਿਸ਼ਨਰ ਕੇ.ਐੱਸ ਪੰਨੂੰ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਸੂਬਾ ਸਰਕਾਰ ਦੀ ਜ਼ੀਰੋ ਟੌਲਰੈਂਸ ਪਾਲਿਸੀ ਦੇ ਮੱਦੇਨਜ਼ਰ, ਕਮਿਸ਼ਨਰੇਟ ਨੇ ਥੋਕ ਦੇ ਨਾਲ-ਨਾਲ ਪ੍ਰਚੂਨ-ਵਿਕਰੀ ਲਾਇਸੈਂਸ ਧਾਰਕਾਂ ਵਲੋਂ ਟ੍ਰਾਮਾਡੋਲ ਅਤੇ ਟੇਪੈਂਟਾਡੋਲ ਨਾਂ ਦੀਆਂ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਭੰਡਾਰਨ, ਵਿਕਰੀ ਅਤੇ ਵੰਡ ‘ਤੇ ਵਿਸ਼ੇਸ਼ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

Punjab Drugs Administration wing 16 Chemist shops Seal
ਕੈਮਿਸਟ ਦੁਕਾਨਾਂ ਵਾਲੇ ਰੱਖਦੇ ਸੀ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ,16 ਦੁਕਾਨਾਂ ਸੀਲ

ਇਹਨਾਂ ਦਵਾਈਆਂ ‘ਤੇ 6 ਦਵਾਈਆਂ ਡੇਕਸਟਰੋਪ੍ਰੋਪੋਕਸੀਫੀਨ, ਡਾਈਫਿਨੋਕਸੀਲੇਟ, ਕੋਡੀਨ, ਪੇਂਟਾਜੋਸਾਈਨ, ਬੁਪ੍ਰੀਨੋਰਫਾਈਨ ਅਤੇ ਨਾਈਟਰਾਜੀਪੇਮ ‘ਤੇ ਰੋਕ ਲਗਾਈ ਗਈ ਹੈ। ਪਾਬੰਦੀ ਲਗਾਏ ਜਾਣ ਦੇ ਬਾਵਜੂਦ, ਡਰੱਗ ਕੰਟਰੋਲ ਅਫਸਰਾਂ ਅਤੇ ਜ਼ੋਨਲ ਲਾਇਸੈਂਸਿੰਗ ਅਥਾਰਟੀਆਂ ਦੁਆਰਾ ਨਿਯਮਤ ਜਾਂਚ ਕਰਨ ‘ਤੇ ਵੱਖ ਵੱਖ ਕੈਮਿਸਟਾਂ ਦੀਆਂ ਦੁਕਾਨਾਂ ‘ਤੇ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦਾ ਗ਼ੈਰ-ਕਾਨੂੰਨੀ ਭੰਡਾਰਨ ਪਾਇਆ ਗਿਆ।

Punjab Drugs Administration wing 16 Chemist shops Seal
ਕੈਮਿਸਟ ਦੁਕਾਨਾਂ ਵਾਲੇ ਰੱਖਦੇ ਸੀ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ,16 ਦੁਕਾਨਾਂ ਸੀਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਮਸ਼ਹੂਰ ਗਾਇਕ ਮੀਕਾ ਸਿਘ ਨੂੰ ਪਾਕਿਸਤਾਨ ਵਿਚ ਸ਼ੋਅ ਕਰਨਾ ਮਹਿੰਗਾ , ਭਾਰਤ ਵਿੱਚ ਲੱਗਾ ਬੈਨ

ਦੱਸ ਦੇਈਏ ਕਿ ਪੰਜਾਬ ਦੇ ਡਰੱਗ ਐਡਮਿਨਿਸਟ੍ਰੇਸਨ ਵਿੰਗ ਵੱਲੋਂ ਮੁਕਤਸਰ, ਭੁੱਚੋ, ਤਰਨਤਾਰਨ, ਮੋਗਾ, ਸੰਗਰੂਰ ਅਤੇ ਗੁਰਦਾਸਪੁਰ , ਬਠਿੰਡਾ, ਫਿਰੋਜ਼ਪੁਰ, ਜਲੰਧਰ, ਮੋਹਾਲੀ ਅਤੇ ਪਟਿਆਲਾ ਵਿੱਚ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਗ਼ੈਰ-ਕਾਨੂੰਨੀ ਭੰਡਾਰਨ ਲਈ ਕੈਮਿਸਟ ਦੁਕਾਨਾਂ ਸੀਲ ਕੀਤੀਆਂ ਗਈਆਂ ਹਨ।
-PTCNews