Thu, Apr 25, 2024
Whatsapp

ਪੰਜਾਬ ਸਿੱਖਿਆ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ , ਵਿਦਿਆਰਥੀ ਇਸ ਤਰ੍ਹਾਂ ਦੇਖ ਸਕਦੇ ਨੇ ਨਤੀਜੇ

Written by  Shanker Badra -- May 11th 2019 12:11 PM -- Updated: May 11th 2019 12:31 PM
ਪੰਜਾਬ ਸਿੱਖਿਆ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ , ਵਿਦਿਆਰਥੀ ਇਸ ਤਰ੍ਹਾਂ ਦੇਖ ਸਕਦੇ ਨੇ ਨਤੀਜੇ

ਪੰਜਾਬ ਸਿੱਖਿਆ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ , ਵਿਦਿਆਰਥੀ ਇਸ ਤਰ੍ਹਾਂ ਦੇਖ ਸਕਦੇ ਨੇ ਨਤੀਜੇ

ਪੰਜਾਬ ਸਿੱਖਿਆ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ , ਵਿਦਿਆਰਥੀ ਇਸ ਤਰ੍ਹਾਂ ਦੇਖ ਸਕਦੇ ਨੇ ਨਤੀਜੇ:ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀ ਮਾਰਚ-2019 ਦੀ ਸਾਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਦੇ ਨਤੀਜਿਆਂ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ।ਇਸ ਸਬੰਧੀ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਲਾਲ ਕਲੋਹੀਆ ਨੇ ਅੱਜ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਦੇ ਮੀਟਿੰਗ ਰੂਮ ਵਿਖੇ ਪ੍ਰੈੱਸ ਕਾਨਫਰੰਸ ਜ਼ਰੀਏ ਨਤੀਜਿਆਂ ਦਾ ਐਲਾਨ ਕੀਤਾ ਹੈ। [caption id="attachment_294015" align="aligncenter" width="300"]Punjab Education Board Announced 12th class results ਪੰਜਾਬ ਸਿੱਖਿਆ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ , ਵਿਦਿਆਰਥੀ ਇਸ ਤਰ੍ਹਾਂ ਦੇਖ ਸਕਦੇ ਨੇ ਨਤੀਜੇ[/caption] ਜਾਣਕਾਰੀ ਅਨੁਸਾਰ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਕੁੱਲ 86.41 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ।ਇਸ ਵਾਰ ਵੀ ਲੜਕੀਆਂ ਨੇ ਬਾਜ਼ੀ ਮਾਰੀ ਹੈ।ਇਸ ਵਾਰ 90.86 ਫ਼ੀਸਦੀ ਲੜਕੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ ਜਦਕਿ 82.83 ਲੜਕਿਆਂ ਨੇ ਪ੍ਰੀਖਿਆ ਪਾਸ ਕੀਤੀ ਹੈ। [caption id="attachment_294016" align="aligncenter" width="300"]Punjab Education Board Announced 12th class results ਪੰਜਾਬ ਸਿੱਖਿਆ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ , ਵਿਦਿਆਰਥੀ ਇਸ ਤਰ੍ਹਾਂ ਦੇਖ ਸਕਦੇ ਨੇ ਨਤੀਜੇ[/caption] ਇਸ ਦੌਰਾਨ ਲੁਧਿਆਣਾ ਦੇ ਸਬਰਜੋਤ ਸਿੰਘ ਬਾਂਸਲ ਨੇ 450 'ਚੋਂ 445 ਅੰਕ (98.89) ਫ਼ੀਸਦੀ ਅੰਕ ਲੈ ਕੇ ਪਹਿਲਾਂ ਸਥਾਨ ਹਾਸਿਲ ਕੀਤਾ ਹੈ।ਇਸ ਦੇ ਇਲਾਵਾ ਮਲੋਟ ਤੋਂ ਅਮਨ ਅਤੇ ਨਕੋਦਰ ਤੋਂ ਮੁਸਕਾਨ ਸੋਨੀ ਨੇ ਵੀ ਪਹਿਲਾ ਸਥਾਨ ਹਾਸਿਲ ਕੀਤਾ ਹੈ।ਲੁਧਿਆਣਾ ਦੀ ਲਵਲੀਨ ਵਰਮਾ ਨੇ 450 'ਚੋਂ 444 ਅੰਕ ( 98.67) ਫ਼ੀਸਦੀ ਅੰਕ ਲੈ ਕੇ ਦੂਜੇ ਨੰਬਰ 'ਤੇ ਰਹੀ ਹੈ।ਉੱਥੇ ਹੀ ਤੀਜੇ ਸਥਾਨ 'ਤੇ ਵੀ ਦੋ ਵਿਦਿਆਰਥਣਾਂ ਰਹੀਆਂ ਹਨ।ਇਨ੍ਹਾਂ 'ਚ ਫ਼ਾਜ਼ਿਲਕਾ ਦੀ ਨਾਜ਼ੀਆ ਕੰਬੋਜ ਅਤੇ ਲੁਧਿਆਣਾ ਦੀ ਮੁਸਕਾਨ ਨੇ 450 'ਚੋਂ 443 ( 98.44) ਫ਼ੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ ਹੈ। [caption id="attachment_294017" align="aligncenter" width="300"]Punjab Education Board Announced 12th class results ਪੰਜਾਬ ਸਿੱਖਿਆ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ , ਵਿਦਿਆਰਥੀ ਇਸ ਤਰ੍ਹਾਂ ਦੇਖ ਸਕਦੇ ਨੇ ਨਤੀਜੇ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੋਲੰਬੀਆ ਦੇ ਬੋਗੋਟਾ ‘ਚ ਫੈਕਟਰੀ ‘ਚ ਹੋਇਆ ਧਮਾਕਾ, 4 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ ਦੱਸ ਦੇਈਏ ਕਿ ਵਿਦਿਆਰਥੀ ਸ਼ਾਮ 6 ਵਜੇ ਤੋਂ ਬਾਅਦ ਵੈੱਬਸਾਈਟ 'ਤੇ ਨਤੀਜੇ ਚੈੱਕ ਕਰ ਸਕਣਗੇ।ਵਿਦਿਆਰਥੀ PSEB ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਨਤੀਜਾ ਵੇਖ ਸਕਣਗੇ।ਇਸ ਤੋਂ ਇਲਾਵਾ indiaresults.com ਤੇ ਅਜਿਹੀਆਂ ਹੋਰ ਵੈੱਬਸਾਈਟਸ 'ਤੇ ਵੀ ਨਤੀਜਾ ਦੇਖਿਆ ਜਾ ਸਕੇਗਾ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...