Fri, Apr 19, 2024
Whatsapp

ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨਾਂ ਬਦਲ ਕੇ ਕੀਤਾ ਗਿਆ LKG ਅਤੇ UKG

Written by  Shanker Badra -- February 26th 2021 03:31 PM -- Updated: February 26th 2021 05:20 PM
ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨਾਂ ਬਦਲ ਕੇ ਕੀਤਾ ਗਿਆ LKG ਅਤੇ UKG

ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨਾਂ ਬਦਲ ਕੇ ਕੀਤਾ ਗਿਆ LKG ਅਤੇ UKG

ਚੰਡੀਗੜ੍ਹ :  ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ 'ਚ ਚੱਲ ਰਹੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨਾਂ ਬਦਲਣ ਦਾ ਐਲਾਨ ਕੀਤਾ ਗਿਆ ਹੈ। ਸਿੱਖਿਆ ਵਿਭਾਗ ਨੇ ਪ੍ਰੀ ਪ੍ਰਾਇਮਰੀ-1 ਜਮਾਤ ਦਾ ਨਾਂ ਬਦਲ ਕੇ ਐਲ.ਕੇ.ਜੀ. (LKG) ਅਤੇ ਪ੍ਰੀ ਪ੍ਰਾਇਮਰੀ ਜਮਾਤ-2 ਦਾ ਨਾਂ ਬਦਲ ਦੇ ਯੂ.ਕੇ.ਜੀ. (UKG) ਰੱਖ ਦਿੱਤਾ ਹੈ। ਪੜ੍ਹੋ ਹੋਰ ਖ਼ਬਰਾਂ : ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਉਡਾਉਣ ਦੀ ਸੀ ਸਾਜ਼ਿਸ਼, ਬਰੂਦ ਨਾਲ ਭਰੀ ਗੱਡੀ 'ਚੋਂ ਮਿਲੀ ਚਿੱਠੀ 'ਚ ਹੋਇਆ ਖੁਲਾਸਾ [caption id="attachment_477945" align="aligncenter" width="672"]Punjab Education Department renames Pre-Primary classes by LKG and UKG ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨਾਂ ਬਦਲ ਕੇ ਕੀਤਾ ਗਿਆ LKGਅਤੇUKG[/caption] ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਬੱਚਿਆਂ ਦੇ ਮਾਪਿਆਂ ਤੇ ਸਕੂਲ ਅਧਿਆਪਕਾਂ ਵੱਲੋਂ ਜਮਾਤਾਂ ਦਾ ਨਾਮ ਬਦਲਣ ਸਬੰਧੀ ਸੁਝਾਅ ਪ੍ਰਾਪਤ ਹੋਏ ਸਨ। ਜਿਸ ਤੋਂ ਬਾਅਦਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨਾਂ ਬਦਲ ਕੇ LKGਅਤੇUKG ਰੱਖਿਆ ਗਿਆ ਹੈ। ਪੜ੍ਹੋ ਹੋਰ ਖ਼ਬਰਾਂ : ਮਜ਼ਦੂਰ ਆਗੂ ਨੌਦੀਪ ਕੌਰ ਨੂੰ ਮਿਲੀ ਵੱਡੀ ਰਾਹਤ,ਹਾਈਕੋਰਟ ਨੇ ਦਿੱਤੀ ਜ਼ਮਾਨਤ   [caption id="attachment_477947" align="aligncenter" width="311"]Punjab Education Department renames Pre-Primary classes by LKG and UKG ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨਾਂ ਬਦਲ ਕੇ ਕੀਤਾ ਗਿਆ LKGਅਤੇUKG[/caption] ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਨਵੰਬਰ 2017 ਤੋਂ ਸ਼ੁਰੂ ਕੀਤੀ ਗਈ ਸੀ। ਇਸ ਵਿੱਚ 3-6 ਸਾਲ ਦੇ ਬੱਚਿਆਂ ਨੂੰ ਪ੍ਰੀ-ਪ੍ਰਾਇਮਰੀ ਸਿੱਖਿਆ ਦੇ ਕੇ ਸਕੂਲੀ ਸਿੱਖਿਆ ਲਈ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਸੀ। ਹੁਣ ਤੱਕ 3.30 ਲੱਖ ਵਿਦਿਆਰਥੀ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖਲਾ ਲੈ ਚੁੱਕੇ ਹਨ। [caption id="attachment_477940" align="aligncenter" width="750"]Punjab Education Dept renames Pre-Primary classes by LKG and UKG ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨਾਂ ਬਦਲ ਕੇ ਕੀਤਾ ਗਿਆ LKG ਅਤੇ UKG[/caption] ਹੁਣ ਤੋਂ ਪ੍ਰੀ-ਪ੍ਰਾਇਮਰੀ-1 ਨੂੰ LKG (ਲੋਅਰ ਕਿੰਡਰ ਗਾਰਟਨ) ਤੇ ਪ੍ਰੀ-ਪ੍ਰਾਇਮਰੀ-2 ਨੂੰ UKG (ਅਪਰ ਕਿੰਡਰ ਗਾਰਟਨ) ਕਿਹਾ ਜਾਵੇਗਾ। ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਐਲਕੇਜੀ ਤੇ ਯੂਕੇਜੀ ਦੇ ਬੱਚਿਆਂ ਲਈ ਵਿਸ਼ੇਸ਼ ਤੌਰ 'ਤੇ ਕਮਰਿਆਂ ਨੂੰ ਮਾਡਲ ਕਲਾਸਰੂਮ ਬਣਾਇਆ ਗਿਆ ਹੈ। -PTCNews


Top News view more...

Latest News view more...