Wed, Apr 24, 2024
Whatsapp

ਪੰਜਾਬ 'ਚ ਪਹਿਲੇ ਇੱਕ ਘੰਟੇ ਦੌਰਾਨ ਤੇਜ਼ ਰਫਤਾਰ ਵੋਟਿੰਗ, ਲੋਕਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ

Written by  Jashan A -- May 19th 2019 08:29 AM -- Updated: May 19th 2019 11:57 AM
ਪੰਜਾਬ 'ਚ ਪਹਿਲੇ ਇੱਕ ਘੰਟੇ ਦੌਰਾਨ ਤੇਜ਼ ਰਫਤਾਰ ਵੋਟਿੰਗ, ਲੋਕਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ

ਪੰਜਾਬ 'ਚ ਪਹਿਲੇ ਇੱਕ ਘੰਟੇ ਦੌਰਾਨ ਤੇਜ਼ ਰਫਤਾਰ ਵੋਟਿੰਗ, ਲੋਕਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ

ਪੰਜਾਬ 'ਚ ਪਹਿਲੇ ਇੱਕ ਘੰਟੇ ਦੌਰਾਨ ਤੇਜ਼ ਰਫਤਾਰ ਵੋਟਿੰਗ, ਲੋਕਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ,ਜਲੰਧਰ: ਲੋਕ ਸਭਾ ਚੋਣਾਂ ਦੇ ਅੰਤਿਮ ਅਤੇ 7ਵੇਂ ਪੜਾਅ ਲਈ ਪੰਜਾਬ ਸਮੇਤ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਪ੍ਰੀਕਿਰਿਆ ਸ਼ੁਰੂ ਹੋ ਚੁੱਕੀ ਹੈ। ਜਿਸ ਦੌਰਾਨ ਉਮੀਦਵਾਰਾਂ 'ਚ ਕਾਫੀ ਉਤਸੁਕਤਾ ਦਿਖਾਈ ਜਾ ਰਹੀ ਹੈ। ਉਥੇ ਵੋਟਰ ਵੀ ਦੇਸ਼ ਦੇ ਸਭ ਤੋਂ ਵੱਡੇ ਤਿਉਹਾਰ 'ਚ ਆਪਣਾ ਕਾਫੀ ਉਤਸ਼ਾਹ ਦਿਖਾ ਰਹੇ ਹਨ। [caption id="attachment_297001" align="aligncenter" width="300"]Lok Sabha elections 2019 ਪੰਜਾਬ 'ਚ ਪਹਿਲੇ ਇੱਕ ਘੰਟੇ ਦੌਰਾਨ ਤੇਜ਼ ਰਫਤਾਰ ਵੋਟਿੰਗ, ਲੋਕਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ[/caption] ਜਿਸ ਦੌਰਾਨ ਪਹਿਲੇ ਇੱਕ ਘੰਟੇ 'ਚ ਪੰਜਾਬ ਦੀਆਂ 13 ਸੀਟਾਂ 'ਤੇ ਵੋਟਿੰਗ ਪ੍ਰੀਕਿਰਿਆ ਕਾਫੀ ਤੇਜ਼ ਚੱਲ ਰਹੀ ਹੈ। ਸਵੇਰ ਤੋਂ ਹੀ ਲੋਕ ਲੰਮੀਆਂ ਕਤਾਰਾਂ ਬਣਾ ਪੋਲਿੰਗ ਬੂਥਾਂ ਦੇ ਬਾਹਰ ਆਪਣੇ ਜਮੂਹਰੀ ਹੱਕ ਦਾ ਇਸਤੇਮਾਲ ਕਰਨ ਲਈ ਪਹੁੰਚੇ ਹਨ। [caption id="attachment_297037" align="aligncenter" width="300"]vote ਪੰਜਾਬ 'ਚ ਪਹਿਲੇ ਇੱਕ ਘੰਟੇ ਦੌਰਾਨ ਤੇਜ਼ ਰਫਤਾਰ ਵੋਟਿੰਗ, ਲੋਕਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ[/caption] ਇੱਥੇ ਇਹ ਦੱਸਣਾ ਬਣਦਾ ਹੈ ਕਿ 7ਵੇਂ ਪੜਾਅ ਦੀਆਂ 13ਸੀਟਾਂ 'ਚ ਉਤਰ ਪ੍ਰਦੇਸ਼-13ਚੰਡੀਗੜ੍ਹ- 1,ਮੱਧ ਪ੍ਰਦੇਸ਼- 8,ਝਾਰਖੰਡ- 3,ਬਿਹਾਰ- 8,ਹਿਮਾਚਲ- 4 ,ਪੱਛਮੀ ਬੰਗਾਲ- 9 ਅਤੇ ਪੰਜਾਬ ਦੀਆਂ- 13 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। [caption id="attachment_297036" align="aligncenter" width="300"]vote ਪੰਜਾਬ 'ਚ ਪਹਿਲੇ ਇੱਕ ਘੰਟੇ ਦੌਰਾਨ ਤੇਜ਼ ਰਫਤਾਰ ਵੋਟਿੰਗ, ਲੋਕਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ[/caption] ਦੱਸਣਯੋਗ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰ ਚੋਣ ਮੈਦਾਨ 'ਚ ਹਨ ,ਜਿਨ੍ਹਾਂ ਵਿੱਚ 24 ਮਹਿਲਾਵਾਂ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ 2,07,92,674 ਵੋਟਰ ਕਰ ਰਹੇ ਹਨ। ਇਨ੍ਹਾਂ ਵੋਟਰਾਂ ਵਿਚ ਪੁਰਸ਼ ਵੋਟਰ 1,10,59,828 ਮਹਿਲਾ ਵੋਟਰ 98,32,286 ਅਤੇ ਥਰਡ ਜੈਂਡਰ ਦੇ 560 ਵੋਟਰ ਹਨ।ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। -PTC News ਹੋਰ Videos ਦੇਖਣ ਲਈ ਸਾਡਾ Youtube Channel Subscribe ਕਰੋ


Top News view more...

Latest News view more...