ਸ੍ਰੀ ਅਨੰਦਪੁਰ ਸਾਹਿਬ: ਮਨੀਸ਼ ਤਿਵਾੜੀ ਨੇ ਪ੍ਰੇਮ ਸਿੰਘ ਚੰਦੂਮਾਜਰਾ ਦੀ ਜੇਤੂ ਮੁਹਿੰਮ ‘ਤੇ ਲਗਾਈ ਬ੍ਰੇਕ

ਸ੍ਰੀ ਅਨੰਦਪੁਰ ਸਾਹਿਬ: ਮਨੀਸ਼ ਤਿਵਾੜੀ ਨੇ ਪ੍ਰੇਮ ਸਿੰਘ ਚੰਦੂਮਾਜਰਾ ਦੀ ਜੇਤੂ ਮੁਹਿੰਮ ‘ਤੇ ਲਗਾਈ ਬ੍ਰੇਕ,ਸ੍ਰੀ ਅਨੰਦਪੁਰ ਸਾਹਿਬ: 19 ਮਈ ਨੂੰ ਪਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਿਆ ਹੈ। ਜਿਸ ਦੌਰਾਨ ਪੰਜਾਬ ਦੀਆਂ 13 ਸੀਟਾਂ ਵਿੱਚੋਂ 8 ਸੀਟਾਂ ‘ਤੇ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ 2, ਭਾਜਪਾ ਨੂੰ 2 ਅਤੇ ਆਮ ਆਦਮੀ ਪਾਰਟੀ ਨੂੰ 1 ਸੀਟ ਹਾਸਲ ਹੋਈ ਹੈ। ਜੇ ਗੱਲ ਕੀਤੀ ਜਾਵੇ ਸ੍ਰੀ ਅਨੰਦਪੁਰ ਸਾਹਿਬ ਸੀਟ ਦਾ ਤਾਂ ਇਥੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਸਾਲ ‘ਚ ਟੱਕਰ ਦਾ ਮੁਕਾਬਲਾ ਦੇਖਣ ਨੂੰ ਮਿਲਿਆ, ਪਰ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੇ ਜਿੱਤ ਹਾਸਲ ਕਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਜਿੱਤ ‘ਤੇ ਬ੍ਰੇਕ ਲਗਾ ਦਿੱਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਮਨੀਸ਼ ਤਿਵਾੜੀ ਨੇ 47352 ਵੋਟਾਂ ਨਾਲ ਜਿੱਤ ਹਾਸਲ ਕੀਤੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਨੀਸ਼ ਤਿਵਾੜੀ ਨੂੰ 426904 ਵੋਟਾਂ ਪਈਆਂ, ਉਥੇ ਹੀ ਦੂਸਰੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਰਹੇ, ਜਿਨ੍ਹਾਂ ਨੂੰ 379552 ਵੋਟਾਂ ਹਾਸਲ ਹੋਈਆਂ।

ਤੁਹਾਨੂੰ ਦੱਸ ਦੇਈਏ ਕਿ ਆਨੰਦਪੁਰ ਸਾਹਿਬ ਨਾਲ ਸਬੰਧਤ ਵੋਟਾਂ ਦੀ ਗਿਣਤੀ ਹਲਕੇ ਦੇ ਵੱਖ ਵੱਖ ਸਥਾਨਾਂ ‘ਤੇ ਹੋਈ। ਵਿਧਾਨ ਸਭਾ ਹਲਕਾ ਗੜਸ਼ੰਕਰ, ਬੰਗਾ(ਐਸਸੀ), ਨਵਾਂ ਸ਼ਹਿਰ, ਬਲਾਚੌਰ ਦੀਆਂ ਵੋਟਾਂ ਦੀ ਗਿਣਤੀ ਦੁਆਬਾ ਪੌਲੀਟੈਕਨਿਕ ਕਾਲਜ, ਛੋਕਰਾਂ(ਰਾਹੋਂ) ਦੀਆਂ ਵੱਖ ਵੱਖ ਥਾਵਾਂ ‘ਤੇ ,

ਵਿਧਾਨ ਸਭਾਹਲਕਾ ਆਨੰਦਪੁਰ ਸਾਹਿਬ , ਰੂਪਨਗਰ, ਚਮਕੌਰ ਸਾਹਿਬ(ਐਸਸੀ), ਦੀ ਗਿਣਤੀ ਸਰਕਾਰੀ ਕਾਲਜ ਰੂਪਨਗਰ ਵਿੱਚ ਅਤੇ ਹਲਕਾ ਖਰੜ ਤੇ ਐਸਏਐਸ ਨਗਰ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਪਾਲੀਟੈਕਨਿਕ ਕਾਲਜ ਖੂਨੀਮਾਜਰਾ, ਖਰੜ ਦੀਆਂ ਵੱਖ ਵੱਖ ਥਾਵਾਂ ‘ਤੇ ਗਿਣਤੀ ਕੀਤੀ ਗਈ।

ਜ਼ਿਕਰ ਏ ਖਾਸ ਹੈ ਕਿ ਇਸ ਸੀਟ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ, ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਅਤੇ ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਸ਼ੇਰ ਗਿੱਲ ਆਪਣੀ ਕਿਸਮਤ ਅੱਜ ਅਜ਼ਮਾ ਰਹੇ ਸਨ।

-PTC News