Advertisment

ਲੋਕ ਸਭਾ ਚੋਣਾਂ 2019: ਰਾਜਾਸਾਂਸੀ ਦੇ ਪੋਲਿੰਗ ਬੂਥ ਨੰ. 123 'ਤੇ ਅੱਜ ਦੁਬਾਰਾ ਪੈ ਰਹੀਆਂ ਨੇ ਵੋਟਾਂ

author-image
Jashan A
Updated On
New Update
ਲੋਕ ਸਭਾ ਚੋਣਾਂ 2019: ਰਾਜਾਸਾਂਸੀ ਦੇ ਪੋਲਿੰਗ ਬੂਥ ਨੰ. 123 'ਤੇ ਅੱਜ ਦੁਬਾਰਾ ਪੈ ਰਹੀਆਂ ਨੇ ਵੋਟਾਂ
Advertisment
ਲੋਕ ਸਭਾ ਚੋਣਾਂ 2019: ਰਾਜਾਸਾਂਸੀ ਦੇ ਪੋਲਿੰਗ ਬੂਥ ਨੰ. 123 'ਤੇ ਅੱਜ ਦੁਬਾਰਾ ਪੈ ਰਹੀਆਂ ਨੇ ਵੋਟਾਂ,ਰਾਜਾਸਾਂਸੀ: ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਅਧੀਨ ਪੈਂਦੇ ਕਸਬਾ ਰਾਜਾਸਾਂਸੀ ਦੇ ਪੋਲਿੰਗ ਸਟੇਸ਼ਨ ਨੰ: 123 'ਤੇ ਚੋਣ ਰੱਦ ਹੋਣ ਤੋਂ ਬਾਅਦ ਅੱਜ ਮੁੜ ਤੋਂ ਇਥੇ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪਾਉਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਿਆ ਹੈ, ਜੋ ਕਿ ਸ਼ਾਮ 6 ਵਜੇ ਤੱਕ ਚੱਲੇਗਾ। vote ਲੋਕ ਸਭਾ ਚੋਣਾਂ 2019: ਰਾਜਾਸਾਂਸੀ ਦੇ ਪੋਲਿੰਗ ਬੂਥ ਨੰ. 123 'ਤੇ ਅੱਜ ਦੁਬਾਰਾ ਪੈ ਰਹੀਆਂ ਨੇ ਵੋਟਾਂ ਲੋਕ ਸਵੇਰ ਤੋਂ ਹੀ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਰਹੇ ਹਨ। ਜ਼ਿਕਰ ਏ ਖਾਸ ਹੈ ਕਿ ਪੋਲਿੰਗ ਸਟੇਸ਼ਨ ਤੇ ਲੱਗੇ ਵੈਬ ਕਾਸਟ ਕੈਮਰੇ ਰਾਹੀ ਧਿਆਨ ਵਿਚ ਆਇਆ ਸੀ ਕਿ ਇਸ ਬੂਥ ਚੋਣ ਪ੍ਰਕਿਰਿਆ ਦਾ ਪੂਰੀ ਤਰ੍ਹਾਂ ਪਾਲਣਾ ਨਹੀ ਕੀਤੀ ਗਈ ਸੀ। ਹੋਰ ਪੜ੍ਹੋ:2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਫਾੜ ਦਿਸੀ ਆਮ ਆਦਮੀ ਪਾਰਟੀ ,ਖਹਿਰਾ ਨੇ ਦਿੱਤਾ ਇਹ ਬਿਆਨ ਜਿਸ ਤੋਂ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿੱਲੋਂ ਵਲੋਂ ਇਸ ਸਾਰੇ ਮਸਲੇ ਨੂੰ ਚੋਣ ਕਮਿਸ਼ਨ ਦੇ ਧਿਆਨ 'ਚ ਲਿਆਉਣ ਤੋਂ ਬਾਅਦ ਬੂਥ ਨੰਬਰ 123 ਦੀਆਂ ਵੋਟਾਂ ਨੂੰ ਰੱਦ ਕਰ ਦਿੱਤਾ ਗਿਆ ਸੀ। vote ਲੋਕ ਸਭਾ ਚੋਣਾਂ 2019: ਰਾਜਾਸਾਂਸੀ ਦੇ ਪੋਲਿੰਗ ਬੂਥ ਨੰ. 123 'ਤੇ ਅੱਜ ਦੁਬਾਰਾ ਪੈ ਰਹੀਆਂ ਨੇ ਵੋਟਾਂ ਇਥੇ ਇਹ ਵੀ ਦੱਸਣਾ ਬਣਦਾ ਹੈ 19 ਮਈ ਨੂੰ ਇਸ ਬੂਥ 'ਤੇ 608 ਵੋਟਾਂ 'ਚੋਂ 401 ਵੋਟਾਂ ਪੋਲ ਹੋਈਆਂ ਸਨ ਤੇ ਅੱਜ ਵੀ ਲੋਕ ਸਵੇਰ ਤੋਂ ਆਪਣੇ ਪਸੰਦੀਦਾ ਉਮੀਦਵਾਰ ਦੇ ਹੱਕ 'ਚ ਵੋਟਾਂ ਪਾ ਰਹੇ ਹਨ। -PTC News-
punjab-news punjabi-news loksabhaelections-2019 loksabhaelections-2019-news rajasansi-repoll rajasansi-repoll-news latest-rajasansi-repoll-news
Advertisment

Stay updated with the latest news headlines.

Follow us:
Advertisment