Advertisment

ਪੰਜਾਬ 'ਚ ਬਿਜਲੀ ਖਪਤਕਾਰਾਂ ਲਈ ਖੁਸ਼ਖਬਰੀ, ਇੱਕ ਮਹੀਨਾ 12 ਪੈਸੇ ਪ੍ਰਤੀ ਯੂਨਿਟ ਘੱਟ ਆਵੇਗਾ ਬਿੱਲ

author-image
Jashan A
Updated On
New Update
ਪੰਜਾਬ 'ਚ ਬਿਜਲੀ ਖਪਤਕਾਰਾਂ ਲਈ ਖੁਸ਼ਖਬਰੀ, ਇੱਕ ਮਹੀਨਾ 12 ਪੈਸੇ ਪ੍ਰਤੀ ਯੂਨਿਟ ਘੱਟ ਆਵੇਗਾ ਬਿੱਲ
Advertisment
ਪੰਜਾਬ 'ਚ ਬਿਜਲੀ ਖਪਤਕਾਰਾਂ ਲਈ ਖੁਸ਼ਖਬਰੀ, ਇੱਕ ਮਹੀਨਾ 12 ਪੈਸੇ ਪ੍ਰਤੀ ਯੂਨਿਟ ਘੱਟ ਆਵੇਗਾ ਬਿੱਲ,ਚੰਡੀਗੜ੍ਹ: ਪੰਜਾਬ ਸਟੇਟ ਰੈਗੁਲੇਟਰੀ ਕਮਿਸ਼ਨ ਨੇ ਬਿਜਲੀ ਖਪਤਕਾਰਾਂ ਨੂੰ ਇਕ ਮਹੀਨੇ ਲਈ 12 ਪੈਸੇ ਪ੍ਰਤੀ ਯੂਨਿਟ ਦੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਪੰਜਾਬ ਪਾਵਰਕਾਮ ਨੂੰ ਨਿਰਦੇਸ਼ ਦਿੱਤੇ ਹਨ ਕਿ ਬਿਜਲੀ ਖਪਤਕਾਰਾਂ ਤੋਂ 12 ਪੈਸੇ ਪ੍ਰਤੀ ਯੂਨਿਟ ਦੇ ਰੂਪ 'ਚ ਵਸੂਲੀ ਜਾ ਰਹੀ 'ਫਿਊਲ ਕੌਸਟ ਐਡਜਸਟਮੈਂਟ' ਨੂੰ ਇਕ ਜੂਨ ਤੋਂ ਨਵਾਂ ਟੈਰਿਫ ਲਾਗੂ ਹੁੰਦੇ ਹੀ ਬੰਦ ਕਰ ਦਿੱਤਾ ਜਾਵੇ। ਜਿਸ ਦੀ ਪੁਸ਼ਟੀ ਪਾਵਰਕਾਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੇ ਕੀਤੀ ਹੈ। publive-imageਹਾਲਾਂਕਿ ਖਪਤਕਾਰਾਂ ਨੂੰ ਰਾਹਤ ਸਿਰਫ ਇਕ ਮਹੀਨੇ ਲਈ ਹੀ ਨਸੀਬ ਹੋਵੇਗੀ ਕਿਉਂਕਿ ਇਕ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ ਪਿਛਲੇ ਸਾਲ ਦੀ ਚੌਥੀ ਤਿਮਾਹੀ ਦੇ 'ਫਿਊਲ ਕੌਸਟ' ਦੇ ਆਧਾਰ 'ਤੇ ਨਵੀਂ ਦਰ ਦੀ ਗਿਣਤੀ ਕੀਤੀ ਜਾਵੇਗੀ। ਹੋਰ ਪੜ੍ਹੋ:ਫਗਵਾੜਾ ਗੋਲੀ ਕਾਂਡ ‘ਚ ਮਰਨ ਵਾਲੇ ਬੌਬੀ ਦੇ ਪਰਿਵਾਰ ਨੂੰ ਮਿਲਿਆ 5 ਲੱਖ ਦਾ ਚੈੱਕ ਇਸ ਤੋਂ ਪਹਿਲਾਂ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਪਾਵਰਕਾਮ ਦੀ ਪਿਛਲੇ ਸਾਲ ਦੀ ਦੂਜੀ ਤਿਮਾਹੀ ਦੇ ਬਕਾਏ ਦੀ ਰਿਕਵਰੀ ਨੂੰ ਯਕੀਨੀ ਕਰਨ ਦੀ ਮੰਗ ਨੂੰ ਇਸ ਆਧਾਰ 'ਤੇ ਨਾ-ਮਨਜ਼ੂਰ ਕਰ ਦਿੱਤਾ ਕਿ ਪਾਵਰਕਾਮ ਨੂੰ ਇਸ ਰਾਸ਼ੀ ਦੀ ਰਿਕਵਰੀ ਵਿੱਤੀ ਸਾਲ ਦੌਰਾਨ ਹੀ ਯਕੀਨੀ ਕਰਨੀ ਚਾਹੀਦੀ ਸੀ। publive-imageਕਮਿਸ਼ਨ ਨੇ ਸਾਫ ਕੀਤਾ ਹੈ ਕਿ ਪਿਛਲੇ ਸਾਲ ਦੀ ਤੀਜੀ ਤਿਮਾਹੀ ਦੇ ਫਿਊਲ ਕੌਸਟ ਦੀ ਅਡਜਸਟਮੈਂਟ ਚਾਲੂ ਵਿੱਤੀ ਸਾਲ ਲਈ ਜਾਰੀ ਟੈਰਿਫ 'ਚ ਕਰ ਕਰ ਦਿੱਤੀ ਗਈ ਹੈ, ਇਸ ਲਈ 12 ਪੈਸੇ ਪ੍ਰਤੀ ਯੂਨਿਟ ਦੇ ਮੁਤਾਬਕ ਬਿਜਲੀ ਖਪਤਕਾਰਾਂ ਤੋਂ ਕੀਤੀ ਜਾ ਰਹੀ ਵਸੂਲੀ ਨੂੰ 1 ਜੂਨ ਤੋਂ ਬੰਦ ਕਰ ਦਿੱਤਾ ਜਾਵੇਗਾ। -PTC News-
latest-punjab-news news-in-punjabi electricity-bill electricity-bill-news latest-electricity-bill-news
Advertisment

Stay updated with the latest news headlines.

Follow us:
Advertisment