Tue, Apr 23, 2024
Whatsapp

ਪੰਜਾਬ ਸਰਕਾਰ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਸਿਰਫ ਅਧਿਆਪਕ ਨਹੀਂ, ਸਾਰੇ ਮੁਲਾਜ਼ਮਾਂ ਨੇ ਲਿਆ ਇਹ ਫੈਸਲਾ!!

Written by  Joshi -- October 10th 2018 06:42 PM
ਪੰਜਾਬ ਸਰਕਾਰ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਸਿਰਫ ਅਧਿਆਪਕ ਨਹੀਂ, ਸਾਰੇ ਮੁਲਾਜ਼ਮਾਂ ਨੇ ਲਿਆ ਇਹ ਫੈਸਲਾ!!

ਪੰਜਾਬ ਸਰਕਾਰ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਸਿਰਫ ਅਧਿਆਪਕ ਨਹੀਂ, ਸਾਰੇ ਮੁਲਾਜ਼ਮਾਂ ਨੇ ਲਿਆ ਇਹ ਫੈਸਲਾ!!

ਪੰਜਾਬ ਦੀ ਮੁਲਾਜ਼ਮ ਜਥੇਬੰਦੀਆਂ ਅਧਿਆਪਕਾਂ ਦੇ ਹੱਕ ਵਿੱਚ ਨਿੱਤਰੀਆਂ 11 ਅਕਤੂਬਰ ਦੇ ਮਸ਼ਾਲ ਮਾਰਚ ਅਤੇ 13 ਅਕਤੂਬਰ ਦੀ ਪੋਲ ਖੋਲ ਰੈਲੀ ਦੀ ਬਿਨਾ ਸ਼ਰਤ ਕੀਤੀ ਹਮਾਇਤ ਪੰਜਾਬ ਦੀਆਂ ਸਮੁੱਚੀਆਂ ਮੁਲਾਜ਼ਮ ਜਥੇਬੰਦੀਆਂ ਦੀ ਅਗਲੀ ਇਕੱਤਰਤਾ 13 ਅਕਤੂਬਰ ਨੂੰ ਸੱਦੀ 10 ਅਕਤੂਬਰ, ਪਟਿਆਲਾ : ਮੁਲਾਜ਼ਮਾਂ ਦੀਆਂ ਸਮੂਹ ਫੈਡਰੇਸ਼ਨਾਂ ਤੇ ਜਥੇਬੰਦੀਆਂ ਨੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਹੱਕ ਵਿੱਚ ਨਿੱਤਰਦਿਆਂ ਮੋਰਚੇ ਵੱਲੋਂ ਐਲਾਨੇ 11 ਅਕਤੂਬਰ ਦੇ ਜਿਲੵਾ ਪੱਧਰ ਦੇ ਮਸ਼ਾਲ ਮਾਰਚ, 13 ਅਕਤੂਬਰ ਨੂੰ ਪਟਿਆਲਾ ਵਿੱਚ ਹੋਣ ਜਾ ਰਹੀ ਸੂਬਾਈ "ਪੋਲ ਖੋਲ ਰੈਲੀ", ਪੱਕਾ ਧਰਨਾ ਅਤੇ ਮਰਨ ਵਰਤ ਦੀ ਬਿਨਾ ਸ਼ਰਤ ਡੱਟਵੀਂ ਹਮਾਇਤ ਕਰਨ ਦਾ ਫੈਸਲਾ ਵੀ ਕੀਤਾ ਗਿਆ। ਸਤੀਸ਼ ਰਾਣਾ ਦੀ ਪਰਧਾਨਗੀ ਵਿੱਚ ਪਟਿਆਲਾ ਦੇ ਤਰਕਸ਼ੀਲ ਹਾਲ 'ਚ ਹੋਈ ਮੀਟਿੰਗ 'ਚ ਹੋਏ ਫੈਸਲੇ ਅਨੁਸਾਰ 13 ਅਕਤੂਬਰ ਨੂੰ ਪਟਿਆਲਾ ਵਿੱਚ ਹੀ ਅਗਲੀ ਮੀਟਿੰਗ ਸੱਦਣ ਦਾ ਫੈਸਲਾ ਵੀ ਕੀਤਾ ਗਿਆ। ਮੁਲਾਜ਼ਮ ਜਥੇਬੰਦੀਆਂ ਨੇ 13 ਅਕਤੂਬਰ ਦੀ ਅਗਲੀ ਮੀਟਿੰਗ ਵਿੱਚ ਅੱਜ ਨਾ ਸ਼ਾਮਿਲ ਹੋ ਸਕੀਆਂ ਪੰਜਾਬ ਦੀਆਂ ਹੋਰਨਾਂ ਮੁਲਾਜ਼ਮ ਜਥੇਬੰਦੀਆਂ ਨੂੰ ਵੀ ਸੱਦਾ ਲਗਾਉਣ ਦਾ ਐਲਾਨ ਵੀ ਕੀਤਾ ਗਿਆ। Read More:ਪਟਿਆਲਾ ‘ਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਸੂਬਾ ਪੱਧਰੀ ਹੱਲਾ ਬੋਲ ਰੈਲੀ ਇਸ ਮੌਕੇ ਪ.ਸ.ਸ.ਫ (ਵਿਗਿਆਨਕ) ਤੋਂ ਸੁਖਦੇਵ ਸਿੰਘ ਸੈਣੀ, ਪ.ਸ.ਸ.ਫ ਤੋਂ ਸਤੀਸ਼ ਰਾਣਾ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਤੋਂ ਵਿਕਰਮ ਦੇਵ ਸਿੰਘ, ਪੰਜਾਬ ਸਟੇਟ ਕਰਮਚਾਰੀ ਦਲ ਤੋਂ ਹਰੀ ਸਿੰਘ ਟੋਹੜਾ, ਪ.ਸ.ਸ.ਫ (1406 22 ਬੀ) ਤੋਂ ਦਰਸ਼ਨ ਬੇਲੂਮਾਜ਼ਰਾ ਤੇ ਕਰਮਜੀਤ ਸਿੰਘ ਬੀਹਲ, ਜਲ ਸਪਲਾਈ ਯੂਨੀਅਨ ਤੋਂ ਜੀਤ ਸਿੰਘ ਬਠੋਈ, ਟੈਕਨੀਕਲ ਸਰਵਿਸਜ਼ ਯੂਨੀਅਨ ਤੋਂ ਕੁਲਦੀਪ ਸਿੰਘ ਖੰਨਾ, ਫੀਲਡ ਅਤੇ ਵਰਕਸ਼ਾਪ ਯੂਨੀਅਨ ਤੋਂ ਦਰਸ਼ਨ ਚੀਮਾ, ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਤੋਂ ਕਰਮਜੀਤ ਮਾਨ, ਪੀ.ਡਬਲੀਉ.ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਤੋਂ ਗੁਰਬਿੰਦਰ ਸਿੰਘ, ਮਨਜੀਤ ਸੈਣੀ ਤੇ ਗੁਰਬਿੰਦਰ ਸਿੰਘ ਨੇ ਹਿੱਸਾ ਲਿਆ। ਸਾਂਝੇ ਅਧਿਆਪਕ ਮੋਰਚਾ ਪੰਜਾਬ ਵੱਲੋਂ ਸੂਬਾ ਕਨਵੀਨਰ ਬਾਜ਼ ਸਿੰਘ ਖਹਿਰਾ, ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ ਤੇ ਸੁਰਿੰਦਰ ਪੁਆਰੀ, ਕੁਲਦੀਪ ਦੌੜਕਾ, ਸੂਬਾ ਕੋ ਕਨਵੀਨਰਾਂ ਦੀਦਾਰ ਸਿੰਘ ਮੁੱਦਕੀ, ਹਰਦੀਪ ਸਿੰਘ ਟੋਡਰਪੁਰ, ਅੰਮਰਿਤਪਾਲ ਸਿੱਧੂ, ਹਰਿੰਦਰ ਬਿਲਗਾ, ਸਤਨਾਮ ਸ਼ੇਰੋਂ, ਹਰਵੀਰ ਸਾਨੀਪੁਰ, ਸੁਖਜਿੰਦਰ ਹਰੀਕਾ, ਵਿਕਰਮਜੀਤ ਮਾਲੇਰਕੋਟਲਾ ਅਤੇ ਆਗੂਆਂ ਪਰਮਵੀਰ ਸਿੰਘ, ਕੁਲਦੀਪ ਪਟਿਆਲਵੀ ਆਦਿ ਮੌਜੂਦ ਰਹੇ। —PTC News


Top News view more...

Latest News view more...