Fri, Apr 19, 2024
Whatsapp

ਪੀਸੀਐੱਸ ਅਫਸਰਾਂ ਦੀ ਨਿਯੁਕਤੀ ਦਾ ਮਾਮਲਾ:ਪੰਜਾਬ 'ਚ ਈਟੀਓ ਐਸੋਸੀਏਸ਼ਨ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ 'ਤੇ

Written by  Shanker Badra -- July 16th 2018 04:23 PM
ਪੀਸੀਐੱਸ ਅਫਸਰਾਂ ਦੀ ਨਿਯੁਕਤੀ ਦਾ ਮਾਮਲਾ:ਪੰਜਾਬ 'ਚ ਈਟੀਓ ਐਸੋਸੀਏਸ਼ਨ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ 'ਤੇ

ਪੀਸੀਐੱਸ ਅਫਸਰਾਂ ਦੀ ਨਿਯੁਕਤੀ ਦਾ ਮਾਮਲਾ:ਪੰਜਾਬ 'ਚ ਈਟੀਓ ਐਸੋਸੀਏਸ਼ਨ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ 'ਤੇ

ਪੀਸੀਐੱਸ ਅਫਸਰਾਂ ਦੀ ਨਿਯੁਕਤੀ ਦਾ ਮਾਮਲਾ:ਪੰਜਾਬ 'ਚ ਈਟੀਓ ਐਸੋਸੀਏਸ਼ਨ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ 'ਤੇ:ਪੰਜਾਬ ਵੱਲੋਂ ਪੀਸੀਐੱਸ ਅਫਸਰਾਂ ਦੀ ਆਬਕਾਰੀ ਤੇ ਕਰ ਵਿਭਾਗ ਵਿੱਚ ਬਤੌਰ ਜ਼ਿਲ੍ਹਾ ਇੰਚਾਰਜ ਨਿਯੁਕਤੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।ਅਧਿਕਾਰੀਆਂ ਦਾ ਕਹਿਣਾ ਸੀ ਕਿ ਪੰਜਾਬ ਵਿਚ ਕਰ ਵਿਭਾਗ ਦੇ ਅਫਸਰਾਂ ਦੀ ਨਿਯੁਕਤੀ ਲਈ ਕੋਈ ਖਾਸ ਕਦਮ ਨਹੀਂ ਚੁੱਕੇ ਜਾ ਰਹੇ ,ਹੋਰਨਾਂ ਰਾਜਾਂ ਵਿਚ ਕਰ ਵਿਭਾਗ ਦੇ ਅਫਸਰਾਂ ਦਾ ਇੱਕ ਇਕ ਰੈਂਕ ਵਧਾ ਦਿੱਤਾ ਗਿਆ ਹੈ ਪਰ ਪੰਜਾਬ ਵਿਚ ਇਸ ਸੰਬੰਧੀ ਕੋਈ ਵਿਚਾਰ ਚਰਚਾ ਵੀ ਨਹੀਂ ਕੀਤੀ ਜਾਂਦੀ। ਉਨ੍ਹਾਂ ਦੱਸਿਆ ਕਿ ਜੀਅੈਸਟੀ ਇਕ ਅਜਿਹਾ ਵਿਸ਼ਾ ਹੈ ਜਿਸ ਸੰਬੰਧੀ ਇਕ ਖਾਸ ਟ੍ਰੇਨਿੰਗ ਆਬਕਾਰੀ ਤੇ ਕਰ ਵਿਭਾਗ ਦੇ ਅਫਸਰਾਂ ਨੂੰ ਦਿੱਤੀ ਜਾਂਦੀ ਹੈ,ਫਿਰ ਪੇਪਰ ਲਏ ਜਾਂਦੇ ਹਨ।ਜਦਕਿ ਪੀਸੀਐਸ ਅਫਸਰਾਂ ਨੂੰ ਮਾਲ ਅਤੇ ਪ੍ਰਬੰਧਕੀ ਕੰਮ ਦੀ ਪੂਰੀ ਜਾਣਕਾਰੀ ਹੁੰਦੀ ਹੈ ਜਿਸ ਦੇ ਤਹਿਤ ਉਹ ਪਟਵਾਰੀ ,ਕੰਨਗੂੰ,ਤਹਿਸੀਲਦਾਰ ਨਿਯੁਕਤ ਹੁੰਦੇ ਹਨ । ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਰੋਸ ਪ੍ਰਦਰਸ਼ਨ ਦੌਰਾਨ ਮੰਗ ਕੀਤੀ ਕਿ ਪੀਸੀਐਸ ਅਧਿਕਾਰੀਆਂ ਦੀ ਨਿਯੁਕਤੀ ਲਈ ਵਿਭਾਗੀ ਪਰੀਖਿਆ ਲਾਜ਼ਮੀ ਕੀਤੀ ਜਾਵੇ ਅਤੇ ਏਈਟੀਸੀ ਦੀ ਸੀਨੀਅਰਤਾ ਦੇ ਬਰਾਬਰ ਦੀ ਸੀਨੀਅਰਤਾ ਦੇ ਅਧਾਰ ਤੇ ਹੀ ਨਿਯੁਕਤ ਕੀਤਾ ਜਾਵੇ।ਇਸ ਤੋਂ ਲਾਵਾ ਉਨ੍ਹਾਂ ਜੀਐਸਟੀ ਐਕਟ ਦੇ ਅਧੀਨ ਵਿਭਾਗ ਦੀ ਛਾਂਟੀ ਕਰਕੇ ਹੋਰ ਅਸਾਮੀਆਂ ਵਧਾਉਣ ਦੀ ਵੀ ਮੰਗ ਕੀਤੀ। -PTCNews


Top News view more...

Latest News view more...