Wed, Apr 24, 2024
Whatsapp

ਮੈਨੂੰ ਗ੍ਰਿਫਤਾਰੀ ਦਾ ਡਰ ਨਹੀਂ , ਜਿਹੜੇ ਥਾਣੇ 'ਚ ਬੁਲਾਉਣਗੇ ਜਾਣ ਨੂੰ ਤਿਆਰ : ਪ੍ਰਕਾਸ਼ ਸਿੰਘ ਬਾਦਲ

Written by  Shanker Badra -- February 21st 2019 05:17 PM
ਮੈਨੂੰ ਗ੍ਰਿਫਤਾਰੀ ਦਾ ਡਰ ਨਹੀਂ , ਜਿਹੜੇ ਥਾਣੇ 'ਚ ਬੁਲਾਉਣਗੇ ਜਾਣ ਨੂੰ ਤਿਆਰ : ਪ੍ਰਕਾਸ਼ ਸਿੰਘ ਬਾਦਲ

ਮੈਨੂੰ ਗ੍ਰਿਫਤਾਰੀ ਦਾ ਡਰ ਨਹੀਂ , ਜਿਹੜੇ ਥਾਣੇ 'ਚ ਬੁਲਾਉਣਗੇ ਜਾਣ ਨੂੰ ਤਿਆਰ : ਪ੍ਰਕਾਸ਼ ਸਿੰਘ ਬਾਦਲ

ਮੈਨੂੰ ਗ੍ਰਿਫਤਾਰੀ ਦਾ ਡਰ ਨਹੀਂ , ਜਿਹੜੇ ਥਾਣੇ 'ਚ ਬੁਲਾਉਣਗੇ ਜਾਣ ਨੂੰ ਤਿਆਰ : ਪ੍ਰਕਾਸ਼ ਸਿੰਘ ਬਾਦਲ:ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ।ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਸਰਕਾਰ 'ਤੇ ਸਵਾਲ ਚੁੱਕੇ ਹਨ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵੱਲੋਂ ਬਾਦਲ ਪਰਿਵਾਰ ਨੂੰ ਫਸਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਕਮਿਸ਼ਨ ਅਤੇ ਸਿੱਟ ਬਾਦਲ ਪਰਿਵਾਰ ਨੂੰ ਫਸਾਉਣ ਲਈ ਸਿਰਫ ਇਕ ਡਰਾਮਾ ਹੀ ਹੈ। [caption id="attachment_259776" align="aligncenter" width="300"]Punjab EX CM Parkash Singh Badal Chandigarh Big Statement ਮੈਨੂੰ ਗ੍ਰਿਫਤਾਰੀ ਦਾ ਡਰ ਨਹੀਂ , ਜਿਹੜੇ ਥਾਣੇ 'ਚ ਬੁਲਾਉਣਗੇ ਜਾਣ ਨੂੰ ਤਿਆਰ : ਪ੍ਰਕਾਸ਼ ਸਿੰਘ ਬਾਦਲ[/caption] ਉਨ੍ਹਾਂ ਕਿਹਾ ਮੈਂ ਮੁੱਖ ਮੰਤਰੀ ਦੀ ਸਪੀਚ ਸੁਣੀ ਹੈ,ਜਿਸ ਵਿਚ ਕਿਹਾ ਕਿ ਬਾਦਲ ਨੂੰ ਅੰਦਰ ਦੇਣਾ ਹੈ।ਉਨ੍ਹਾਂ ਕਿਹਾ ਮੈਂ ਡੀਜੀਪੀ ਨੂੰ ਫੋਨ ਕਰਕੇ ਆਪਣੀ ਚੰਡੀਗੜ੍ਹ ਵਿੱਚ ਮੌਜੂਦਗੀ ਦੀ ਖੁਦ ਜਾਣਕਾਰੀ ਦਿੱਤੀ ਹੈ।ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਕੁੱਝ ਜੋ ਵੀ ਹੋ ਰਿਹਾ ਹੈ ਉਹ ਰਾਜਨੀਤਿਕ ਹੋ ਰਿਹਾ ਹੈ। [caption id="attachment_259777" align="aligncenter" width="300"]Punjab EX CM Parkash Singh Badal Chandigarh Big Statement ਮੈਨੂੰ ਗ੍ਰਿਫਤਾਰੀ ਦਾ ਡਰ ਨਹੀਂ , ਜਿਹੜੇ ਥਾਣੇ 'ਚ ਬੁਲਾਉਣਗੇ ਜਾਣ ਨੂੰ ਤਿਆਰ : ਪ੍ਰਕਾਸ਼ ਸਿੰਘ ਬਾਦਲ[/caption] ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੇਅਦਬੀ ਅਤੇ ਬਹਿਬਲ ਕਲਾਂ ਮਾਮਲੇ ਦੀ ਜਾਂਚ ਦੀ ਨਿਰਪੱਖਤਾ 'ਤੇ ਵੀ ਸਵਾਲ ਚੁੱਕੇ ਹਨ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਮੇਰੀ ਗ੍ਰਿਫ਼ਤਾਰੀ ਲਈ ਜਾਂਚ ਦਾ ਡਰਾਮਾ ਰਚ ਰਹੀ ਹੈ ,ਮੈਨੂੰ ਗ੍ਰਿਫ਼ਤਾਰੀ ਦਾ ਕੋਈ ਡਰ ਨਹੀਂ।ਮੈਨੂੰ ਜਿਹੜੇ ਥਾਣੇ ਚ ਬੁਲਾਇਆ ਜਾਵੇਗਾ ਮੈਂ ਓਥੇ ਜਾਣ ਨੂੰ ਤਿਆਰ ਹਾਂ।ਕਾਂਗਰਸ ਦੀ ਮਨਸ਼ਾ ਮੈਨੂੰ ਜੇਲ ਭੇਜਣ ਦੀ ਹੈ। [caption id="attachment_259775" align="aligncenter" width="300"]Punjab EX CM Parkash Singh Badal Chandigarh Big Statement ਮੈਨੂੰ ਗ੍ਰਿਫਤਾਰੀ ਦਾ ਡਰ ਨਹੀਂ , ਜਿਹੜੇ ਥਾਣੇ 'ਚ ਬੁਲਾਉਣਗੇ ਜਾਣ ਨੂੰ ਤਿਆਰ : ਪ੍ਰਕਾਸ਼ ਸਿੰਘ ਬਾਦਲ[/caption] ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੇਰੇ ਪਰਿਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਮੈਂ ਪੂਰੀ ਜ਼ਿੰਦਗੀ ਕਾਂਗਰਸ ਦੀ ਧੱਕੇਸ਼ਾਹੀ ਖਿਲਾਫ਼ ਜੰਗ ਲੜੀ ਹੈ।ਮੈਂ ਸਾਰੀ ਜ਼ਿੰਦਗੀ ਇਮਾਨਦਾਰੀ ਨਾਲ ਕੌਮ ਵਾਸਤੇ ਕੰਮ ਕੀਤਾ ਹੈ ਅਤੇ ਮੈਨੂੰ ਆਪਣੀ ਜ਼ਿੰਦਗੀ ਤੋਂ ਸੰਤੁਸ਼ਟੀ ਹੈ।ਉਨ੍ਹਾਂ ਕਿਹਾ ਕਿ ਮੇਰਾ ਜੀਵਨ ਇੱਕ ਖੁੱਲੀ ਕਿਤਾਬ ਹੈ। -PTCNews


Top News view more...

Latest News view more...