Wed, Apr 24, 2024
Whatsapp

ਕਦੇ ਇਸ ਗਾਇਕ ਨੂੰ ਸੁਣਨ ਲਈ ਲੱਗ ਜਾਂਦਾ ਸੀ ਮੇਲਾ ਪਰ ਅੱਜ ਅਜਿਹੀ ਜ਼ਿੰਦਗੀ ਜਿਊਣ ਲਈ ਹੋਏ ਮਜ਼ਬੂਰ

Written by  Shanker Badra -- September 29th 2018 06:31 PM -- Updated: September 29th 2018 06:43 PM
ਕਦੇ ਇਸ ਗਾਇਕ ਨੂੰ ਸੁਣਨ ਲਈ ਲੱਗ ਜਾਂਦਾ ਸੀ ਮੇਲਾ ਪਰ ਅੱਜ ਅਜਿਹੀ ਜ਼ਿੰਦਗੀ ਜਿਊਣ ਲਈ ਹੋਏ ਮਜ਼ਬੂਰ

ਕਦੇ ਇਸ ਗਾਇਕ ਨੂੰ ਸੁਣਨ ਲਈ ਲੱਗ ਜਾਂਦਾ ਸੀ ਮੇਲਾ ਪਰ ਅੱਜ ਅਜਿਹੀ ਜ਼ਿੰਦਗੀ ਜਿਊਣ ਲਈ ਹੋਏ ਮਜ਼ਬੂਰ

ਕਦੇ ਇਸ ਗਾਇਕ ਨੂੰ ਸੁਣਨ ਲਈ ਲੱਗ ਜਾਂਦਾ ਸੀ ਮੇਲਾ ਪਰ ਅੱਜ ਅਜਿਹੀ ਜ਼ਿੰਦਗੀ ਜਿਊਣ ਲਈ ਹੋਏ ਮਜ਼ਬੂਰ:ਪੰਜਾਬ ਦੇ ਮਸ਼ਹੂਰ ਢਾਡੀ ਅਤੇ ਲੋਕ ਗਾਇਕ ਈਦੂ ਸ਼ਰੀਫ਼ ਪਿਛਲੇ ਸਮੇਂ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਤ ਹਨ।ਲੋਕ ਢਾਡੀਆਂ ਦੀ ਅਜੋਕੀ ਪੀੜ੍ਹੀ ਵਿੱਚ ਈਦੂ ਸ਼ਰੀਫ਼ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ।ਸ਼ਰੀਫ਼ ਦਾ ਜਨਮ ਪਟਿਆਲਾ ਜ਼ਿਲ੍ਹੇ ਦੀ ਨਾਭਾ ਤਹਿਸੀਲ ਦੇ ਪਿੰਡ ਲਲੌਢੇ ਵਿਖੇ ਪੰਜਾਬ ਵੰਡ ਦੇ ਦਿਨਾਂ ਵਿੱਚ ਪਿਤਾ ਈਦੂ ਖਾਂ ਦੇ ਘਰ ਮਾਤਾ ਜੀਵੀ ਦੀ ਕੁੱਖੋਂ ਹੋਇਆ ਸੀ।ਪਿਤਾ ਈਦੂ ਖਾਂ ਇਲਾਕੇ ਦਾ ਮੰਨਿਆ ਪ੍ਰਮੰਨਿਆ ਲੋਕ ਗਾਇਕ ਸੀ।ਇਸ ਤਰ੍ਹਾਂ ਈਦੂ ਸ਼ਰੀਫ਼ ਨੂੰ ਗਾਇਕੀ ਵਿਰਾਸਤ ਵਿੱਚ ਹੀ ਮਿਲੀ ਸੀ।ਈਦੂ ਸ਼ਰੀਫ਼ ਨੂੰ ਪਿਛਲੇ ਸਮੇਂ ਦੌਰਾਨ ਅਚਾਨਕ ਅਧਰੰਗ ਦਾ ਅਟੈਕ ਹੋਇਆ ਸੀ।ਉਸ ਸਮੇਂ ਤੋਂ ਹੀ ਉਹ ਬੈੱਡ ’ਤੇ ਪਿਆ ਹੈ।punjab-famous-dhadi-and-folk-singer-idu-sharifਪੰਜਾਬ ਦੇ ਉੱਘੇ ਢਾਡੀ ਈਦੂ ਸ਼ਰੀਫ਼ ਦੀ ਆਰਥਿਕ ਹਾਲਤ ਬੇਹੱਦ ਮਾੜੀ ਹੈ।ਚੰਡੀਗੜ੍ਹ ਦੇ ਇਲਾਕੇ ਮਨੀਮਾਜਰਾ ਵਿੱਚ ਘਰ ਦੇ ਦੋ ਕਮਰਿਆਂ ਵਿੱਚ ਈਦੂ ਆਪਣੇ ਪਰਿਵਾਰ ਨਾਲ ਰਹਿੰਦਾ ਹੈ।ਬਿਮਾਰੀ ਅਤੇ ਗ਼ਰੀਬੀ ਨੇ ਈਦੂ ਨੂੰ ਤੋੜ ਕੇ ਰੱਖ ਦਿੱਤਾ ਹੈ।ਜਦੋਂ ਈਦੂ ਦੇ ਕਮਰੇ ਵੱਲ ਝਾਤ ਮਾਰਦੇ ਹਾਂ ਤਾਂ ਈਦੂ ਦਾ ਕਮਰਾ ਸਨਮਾਨ ਪੱਤਰਾਂ ਨਾਲ ਭਰਿਆ ਪਿਆ ਹੈ।punjab-famous-dhadi-and-folk-singer-idu-sharifਈਦੂ ਦੀ ਗਾਇਕੀ ਦਾ ਪ੍ਰਮਾਣ ਉਸ ਦੇ ਕਮਰੇ ਵਿੱਚ ਪਏ ਸਨਮਾਨ ਪੱਤਰਾਂ ਤੋਂ ਲਗਾਇਆ ਜਾ ਸਕਦਾ ਹੈ।ਦੇਸ਼ ਵਿਦੇਸ਼ ਵਿੱਚ ਈਦੂ ਨੂੰ ਇਹ ਮਾਣ ਸਨਮਾਨ ਮਿਲੇ ਹਨ।ਜਿਸ ਵਿੱਚ ਮਰਹੂਮ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਅਤੇ ਪੰਜਾਬ ਸਰਕਾਰ ਦਾ ਸਨਮਾਨ ਵੀ ਸ਼ਾਮਲ ਹਨ।ਓਸੇ ਕਮਰੇ ਦੀ ਇੱਕ ਨੁੱਕਰ ਵਿੱਚ ਪਈ ਸਾਰੰਗੀ ਵੀ ਈਦੂ ਵਾਂਗ ਉਦਾਸ ਹੈ।punjab-famous-dhadi-and-folk-singer-idu-sharifਇੱਕ ਵਾਰ ਪੰਜਾਬ ਸਰਕਾਰ ਨੇ ਉਸ ਨੂੰ ਇਲਾਜ ਲਈ ਲੱਖ ਰੁਪਇਆ ਦਿੱਤਾ ਸੀ।ਜੋ ਉਸਦੀ ਬਿਮਾਰੀ ਅੱਗੇ ਬਹੁਤ ਥੋੜਾ ਸੀ।ਗਾਇਕੀ ਰਾਹੀਂ ਹੀ ਈਦੂ ਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ,ਜੋ ਕੁਝ ਵੀ ਉਸ ਦੇ ਪੱਲੇ ਸੀ ,ਉਹ ਸਭ ਬਿਮਾਰੀ ’ਤੇ ਲੱਗ ਗਿਆ।ਸਰਕਾਰ ਵੱਲੋਂ ਅਜਿਹੇ ਲੋੜਵੰਦ ਕਲਾਕਾਰਾਂ ਦੀ ਸਹਾਇਤਾ ਲਈ ਕੋਈ ਸਥਾਈ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਅਜਿਹੀ ਹਾਲਤ ਵਿੱਚ ਉਨ੍ਹਾਂ ਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ।punjab-famous-dhadi-and-folk-singer-idu-sharifਜਾਣਕਾਰੀ ਅਨੁਸਾਰ ਸਰਕਾਰ ਨੇ ਈਦੂ ਸ਼ਰੀਫ਼ ਨੂੰ 5000 ਰੁਪਏ ਪੈਨਸ਼ਨ ਦੇਣ ਵਾਅਦਾ ਕੀਤਾ ਸੀ ,ਜੋ ਸਿਰਫ ਕਾਗਜ਼ਾਂ ਵਿਚ ਹੀ ਸੀਮਤ ਰਹਿ ਗਈ ਹੈ।ਸੋ ਦੋਸਤੋ ! ਆਓ ਗਾਇਕ ਈਦੂ ਸ਼ਰੀਫ਼ ਦੀ ਸਿਹਤਯਾਬੀ ਲਈ ਅਰਦਾਸ ਕਰੀਏ ਕਿਉਂਕਿ ਪਿਛਲੇ ਸਮੇਂ ਤੋਂ ਈਦੂ ਸ਼ਰੀਫ਼ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ। -PTCNews


Top News view more...

Latest News view more...