Thu, Apr 25, 2024
Whatsapp

ਕੈਪਟਨ ਅਮਰਿੰਦਰ ਸਿੰਘ ਕਰਜਾ ਮੁਆਫੀ ਦਾ ਵਾਅਦਾ ਨਿਭਾਉਣ ਜਾਂ ਕਿਸਾਨ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ

Written by  Joshi -- January 22nd 2018 06:38 PM -- Updated: January 22nd 2018 07:18 PM
ਕੈਪਟਨ ਅਮਰਿੰਦਰ ਸਿੰਘ ਕਰਜਾ ਮੁਆਫੀ ਦਾ ਵਾਅਦਾ ਨਿਭਾਉਣ ਜਾਂ ਕਿਸਾਨ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ

ਕੈਪਟਨ ਅਮਰਿੰਦਰ ਸਿੰਘ ਕਰਜਾ ਮੁਆਫੀ ਦਾ ਵਾਅਦਾ ਨਿਭਾਉਣ ਜਾਂ ਕਿਸਾਨ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ

Punjab Farmer: ਮੋਦੀ ਸਰਕਾਰ ਕਿਸਾਨਾਂ ਨੂੰ ਬਿਨਾਂ ਟੈਕਸ ਡੀਜ਼ਲ ਸਪਲਾਈ ਕਰੇ ਅਤੇ ਕੈਪਟਨ ਅਮਰਿੰਦਰ ਸਿੰਘ ਕਰਜਾ ਮੁਆਫੀ ਦਾ ਵਾਅਦਾ ਨਿਭਾਉਣ ਜਾਂ ਕਿਸਾਨ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ  -  ਰਾਜੇਵਾਲ ਚੰਡੀਗੜ: ਅੱਜ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੱਦੇ ਉਤੇ ਸਾਰੇ ਪੰਜਾਬ ਵਿੱਚ ਕਿਸਾਨਾਂ ਨੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਅਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕਰਜਾ ਮੁਆਫੀ ਤੋਂ ਭੱਜਣ ਦੇ ਰੋਸ ਵਜੋਂ ਹਰ ਤਹਿਸੀਲ ਵਿੱਚ ਰੋਸ ਜਲੂਸ ਕੱਢ ਕੇ ਐਸ. ਡੀ. ਐਮਾਂ. ਰਾਹੀਂ ਪ੍ਰਧਾਨ ਸ੍ਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਮੈਮੋਰੰਡਮ ਦਿੱਤੇ ਗਏ। ਅੱਜ ਇਸ ਸਬੰਧੀ ਕਈ ਜਗ•ਾ ਰੋਸ ਜਲੂਸਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਡਾ. ਮਨਮੋਹਣ ਸਿੰਘ ਦੀ ਸਰਕਾਰ ਵੇਲੇ ਦੁਨੀਆਂ ਦੀ ਮੰਡੀ ਵਿੱਚ ਕੱਚੇ ਤੇਲ ਦਾ ਭਾਅ 117 ਡਾਲਰ ਪ੍ਰਤੀ ਬੈਰਲ ਸੀ ਅਤੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਡੀਜ਼ਲ 53 ਰੁਪਏ ਲੀਟਰ ਮਿਲਦਾ ਸੀ। ਉਸ ਵੇਲੇ ਸਰਕਾਰ ਦਾ ਵਿਰੋਧ ਕਰਨ ਲਈ ਸ੍ਰੀ ਮੋਦੀ ਅਤੇ ਉਨ•ਾਂ ਦੀ ਪਾਰਟੀ ਭਾਜਪਾ ਪੱਬਾਂ ਭਾਰ ਹੋਈ ਰਹਿੰਦੀ ਸੀ। Punjab Farmer: ਕੈਪਟਨ ਅਮਰਿੰਦਰ ਸਿੰਘ ਕਰਜਾ ਮੁਆਫੀ ਦਾ ਵਾਅਦਾ ਨਿਭਾਉਣ ਜਾਂ ਕਿਸਾਨ ਅੰਦੋਲਨ ਦਾ ਸਾਹਮਣਾ ਕਰਨPunjab Farmer: ਇੱਕ ਸਾਲ ਪਹਿਲਾਂ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਉਤੋਂ ਸਰਕਾਰੀ ਕੰਟਰੋਲ ਹਟਾ ਕੇ ਇਸਦੇ ਭਾਅ ਮਿਥਣ ਦੇ ਅਧਿਕਾਰ ਮੋਦੀ ਸਰਕਾਰ ਦੀਆਂ ਚਹੇਤੀਆਂ ਤੇਲ ਕੰਪਨੀਆਂ ਨੂੰ ਦੇ ਦਿੱਤੇ। ਇੰਜ ਇਹ ਤੇਲ ਕੰਪਨੀਆਂ ਜਿੱਥੇ ਲੋਕਾਂ ਨੂੰ ਲੁੱਟ ਕੇ ਨਿੱਤ ਚੜਦੇ ਸੂਰਜ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਆਪਣੇ ਘਰ ਭਰਦੀਆਂ ਹਨ, ਉੱਥੇ ਸਰਕਾਰ ਵੀ ਕਿਸੇ ਤੋਂ ਘੱਟ ਨਹੀਂ। ਡੀਜ਼ਲ ਅਤੇ ਪੈਟਰੋਲ ਦੀ ਕੀਮਤ ਉਤੇ 55 ਪ੍ਰਤੀਸ਼ਤ ਟੈਕਸ ਲਾ ਕੇ  ਸਰਕਾਰ ਹਰ ਰੋਜ ਅਰਬਾਂ ਰੁਪਏ ਦੀ ਕਮਾਈ ਕਰ ਰਹੀ ਹੈ। ਸਿੱਟੇ ਵਜੋਂ ਡੀਜ਼ਲ ਦਾ ਰੇਟ 63 ਰੁਪਏ ਪ੍ਰਤੀ ਲਿਟਰ ਤੋਂ ਵੀ ਅੱਗੇ ਵਧ ਗਿਆ ਹੈ, ਜੋ ਕਿਸਾਨਾਂ ਦੀ ਖਰੀਦ ਸ਼ਕਤੀ ਤੋਂ ਬਾਹਰ ਹੈ। ਸ. ਰਾਜੇਵਾਲ ਨੇ ਕਿਹਾ ਕਿ ਸਰਕਾਰ ਨੇ ਜੋ ਕਣਕ ਦਾ ਭਾਅ ਐਲਾਨ ਕੀਤਾ ਹੈ, ਉਸ ਵਿੱਚ ਇਸ ਸੀਜਨ ਵਿੱਚ ਵਧੇ ਡੀਜ਼ਲ ਦੇ ਰੇਟ ਹਿਸਾਬ ਵਿੱਚ ਵੀ ਨਹੀਂ ਲਏ ਗਏ। Punjab Farmer: ਕੈਪਟਨ ਅਮਰਿੰਦਰ ਸਿੰਘ ਕਰਜਾ ਮੁਆਫੀ ਦਾ ਵਾਅਦਾ ਨਿਭਾਉਣ ਜਾਂ ਕਿਸਾਨ ਅੰਦੋਲਨ ਦਾ ਸਾਹਮਣਾ ਕਰਨPunjab Farmer: ਅਜਿਹੀ ਸਥਿਤੀ ਵਿੱਚ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਪਤਲੀ ਹੋਵੇਗੀ। ਉਨ•ਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਨੂੰ ਨਕੇਲ ਪਾਉਣ ਲਈ ਦੋਬਾਰਾ ਸਰਕਾਰੀ ਕੰਟਰੋਲ ਹੇਠ ਲਿਆਵੇ। ਕਿਸਾਨਾਂ ਨੇ ਤੇਲ ਦੀਆਂ ਕੀਮਤਾਂ ਦੇ ਵਾਧੇ ਵਿੱਚ ਵਿਰੋਧ ਪ੍ਰਗਟ ਕਰਨ ਲਈ ਥਾਂ ਥਾਂ ਬਲਦਾਂ ਦੇ ਨਾਲ ਜਲੂਸ ਵਿੱਚ ਟਰੈਕਟਰਾਂ ਨੂੰ ਖਿੱਚ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਸ. ਰਾਜੇਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਮੰਦਹਾਲੀ ਨੂੰ ਧਿਆਨ ਵਿੱਚ ਰੱਖਕੇ ਸਭ ਤੋਂ ਪਹਿਲਾਂ ਪੰਜਾਬ ਦੀ ਕੈਪਟਨ ਸਰਕਾਰ ਵੀ ਆਪਣੇ ਵੱਲੋਂ ਡੀਜ਼ਲ ਉਤੋਂ ਵੈਟ ਹਟਾ ਕੇ ਕਿਸਾਨਾਂ ਨੂੰ ਰਾਹਤ ਦੇਵੇ। Punjab Farmer: ਸ. ਰਾਜੇਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਹਰ ਤਰ•ਾਂ ਦੇ ਪੂਰੇ ਦੇ ਪੂਰੇ ਕਰਜੇ ਮੁਆਫ ਕਰਨ ਦਾ ਵਾਅਦਾ ਕਰਕੇ ਵੋਟਾਂ ਮੰਗੀਆਂ ਸਨ। ਭਾਰੀ ਬਹੁਮੱਤ ਨਾਲ ਸਰਕਾਰ ਬਣਾ ਕੇ ਕੈਪਟਨ ਸਾਹਿਬ ਹੁਣ ਕਿਸਾਨਾਂ ਵੱਲੋਂ ਅੱਖਾਂ ਫੇਰ ਗਏ ਹਨ, ਜੋ ਬਹੁਤ ਵੱਡਾ ਧੋਖਾ ਅਤੇ ਫਰਾਡ ਹੈ। ਇਸ ਵੇਲੇ ਕੈਪਟਨ ਸਰਕਾਰ ਕਰਜਾ ਮੁਆਫੀ ਉਤੇ ਹਰ ਰੋਜ਼ ਕਿਸਾਨਾਂ ਨੂੰ ਟਿਕਾਉਣ ਲਈ ਝੂਠੇ ਬਿਆਨ ਦਾਗੀ ਜਾ ਰਹੀ ਹੈ। ਪਰ ਕਿਸਾਨਾਂ ਨੂੰ ਦੇਣ ਲੈਣ ਲਈ ਕੁਝ ਨਹੀਂ। ਸ. ਰਾਜੇਵਾਲ ਨੇ ਕਿਹਾ ਕਿ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜਦੀ। ਇਸ ਵਾਰ ਜੇਕਰ ਕੈਪਟਨ ਸਾਹਿਬ ਨੇ ਪੰਜ ਸਾਲ ਰਾਜ ਕਰਨਾ ਹੈ ਤਾਂ ਆਪਣਾ ਵਾਅਦਾ ਪੂਰਾ ਕਰਨ ਲਈ ਕਿਸਾਨਾਂ ਦੇ ਕਰਜਿਆਂ ਉਤੇ ਲਕੀਰ ਫੇਰਨੀ ਹੀ ਪਵੇਗੀ। ਜੇਕਰ ਉਹ ਇੰਜ ਨਹੀਂ ਕਰਦੇ ਤਾਂ ਕਿਸਾਨ ਅਗਲੇ ਮਹੀਨੇ ਚੰਡੀਗੜ ਵਿੱਚ ਅਣਮਿਥੇ ਸਮੇਂ ਦਾ ਧਰਨਾ ਲਾਉਣ ਲਈ ਮਜਬੂਰ ਹੋ ਜਾਣਗੇ। ਉਨ•ਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਕਿਸੇ ਵੀ ਕੀਮਤ ਉਤੇ ਕਰਜਾ ਮੁਆਫੀ ਦੇ ਵਾਅਦੇ ਤੋਂ ਭੱਜਣ ਨਹੀਂ ਦਿੱਤਾ ਜਾਵੇਗਾ। Punjab Farmer: ਕੈਪਟਨ ਅਮਰਿੰਦਰ ਸਿੰਘ ਕਰਜਾ ਮੁਆਫੀ ਦਾ ਵਾਅਦਾ ਨਿਭਾਉਣ ਜਾਂ ਕਿਸਾਨ ਅੰਦੋਲਨ ਦਾ ਸਾਹਮਣਾ ਕਰਨPunjab Farmer: ਸਰਕਾਰ ਨੂੰ ਭੇਜੇ ਸਖਤ ਸ਼ਬਦਾਵਲੀ ਵਾਲੇ ਮੈਮੋਰੰਡਮ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਸਰਕਾਰ ਅਵਾਰਾ ਪਸ਼ੂਆਂ ਨੂੰ ਸੰਭਾਲਣ ਦਾ ਤੁਰੰਤ ਪ੍ਰਬੰਧ ਕਰੇ। ਇਸ ਵੇਲੇ ਕੜਾਕੇ ਦੀ ਠੰਡ ਵਿੱਚ ਆਪਣੀਆਂ ਫਸਲਾਂ ਅਵਾਰਾ ਪਸ਼ੂਆਂ ਤੋਂ ਬਚਾਉਣ ਲਈ ਕਿਸਾਨਾਂ ਨੂੰ ਸਾਰੀ ਸਾਰੀ ਰਾਤ ਖੇਤਾਂ ਵਿੱਚ ਪਹਿਰਾ ਦੇਣਾ ਪੈਂਦਾ ਹੈ, ਜਿਸ ਨਾਲ ਕਿਸਾਨਾਂ ਦਾ ਜਿਉਣਾ ਦੁਭਰ ਹੋਇਆ ਪਿਆ ਹੈ। ਉਨ•ਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਨੇ ਲੋਕਾਂ ਉਤੇ ਗਊ ਸੈੱਸ ਲਾ ਕੇ ਕਰੋੜਾਂ ਰੁਪਏ ਇਕੱਠੇ ਕਰਨੇ ਸ਼ੁਰੂ ਕੀਤੇ ਹੋਏ ਹਨ, ਦੂਜੇ ਪਾਸੇ ਅਵਾਰਾ ਪਸ਼ੂਆਂ ਨੂੰ ਸੰਭਾਲਣ ਦਾ ਕੋਈ ਪ੍ਰਬੰਧ ਨਹੀਂ। ਉਨ•ਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਇਨ•ਾਂ ਪਸ਼ੂਆਂ ਦਾ ਕੋਈ ਪ੍ਰਬੰਧ ਨਾ ਕੀਤਾ ਤਾਂ ਮਜਬੂਰੀਵੱਸ ਕਿਸਾਨ ਅਵਾਰਾ ਪਸ਼ੂਆਂ ਦੀਆਂ ਟਰਾਲੀਆਂ ਭਰ ਕੇ ਮੁੱਖ ਮੰਤਰੀ ਦੀ ਚੰਡੀਗੜ ਕੋਠੀ ਅਤੇ ਪਟਿਆਲੇ ਦੇ ਮਹਿਲਾਂ ਸਾਹਮਣੇ ਛੱਡ ਦਿੱਤੇ ਜਾਣਗੇ। —PTC News


Top News view more...

Latest News view more...