ਹੁਣ ਕਿਸਾਨਾਂ ਨੂੰ ਦਿੱਤਾ ਜਾਣ ਵਾਲਾ ਕਰਜ਼ਾ ਵੀ ਪੰਜਾਬ ਸਰਕਾਰ ਕਰੇਗੀ ਤੈਅ

The state government will decide Farmer Debt

ਹੁਣ ਕਿਸਾਨਾਂ ਨੂੰ ਦਿੱਤਾ ਜਾਣ ਵਾਲਾ ਕਰਜ਼ਾ ਵੀ ਪੰਜਾਬ ਸਰਕਾਰ ਕਰੇਗੀ ਤੈਅ:ਹੁਣ ਪੰਜਾਬ ਦੇ ਕਿਸਾਨਾਂ ਨੂੰ ਕਿੰਨਾ ਕਰਜ਼ਾ ਦਿੱਤਾ ਜਾਵੇਗਾ ,ਇਹ ਹੁਣ ਪੰਜਾਬ ਸਰਕਾਰ ਤੈਅ ਕਰੇਗੀ।ਦੱਸ ਦੇਈਏ ਕਿ ਕਿਸਾਨਾਂ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਨਿਯਮਾਂ ਮੁਤਾਬਕ ਹੀ ਕਰਜ਼ਾ ਮਿਲੇਗਾ।ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਹੋਈ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਕਿਸਾਨਾਂ ਦੇ ਕਰਜ਼ਿਆਂ ਨੂੰ ਲੈ ਕੇ ਦੋ ਬਿੱਲਾਂ ਤੇ ਕੈਬਨਿਟ ਨੇ ਮੋਹਰ ਲਾ ਦਿੱਤੀ ਹੈ।ਜਿਨ੍ਹਾਂ ਵਿੱਚ ਪਹਿਲਾਂ ਫ਼ੈਸਲਾ ਹੈ ਕਿ ਕਿਸਾਨ ਕਿੰਨ੍ਹਾ ਕਰਜ਼ਾ ਲੈ ਸਕੇਗਾ,ਉਹ ਹੁਣ ਸਰਕਾਰ ਤੈਅ ਕਰੇਗੀ ਤੇ ਦੂਜਾ ਇਹ ਕਿ ਇਹ ਕਿ ਸਰਕਾਰ ਇਹ ਹਰ ਸਾਲ ਕਰਜ਼ ਰਿਵਿਊ ਕਰਨ ਉਪਰੰਤ ਤੈਅ ਕਰੇਗੀ।

ਇਸ ਤੋਂ ਇਲਾਵਾ ਕੈਬਨਿਟ ‘ਚ ਕਿਸਾਨਾਂ ਦੇ ਕਰਜ਼ਿਆਂ ਨੂੰ ਲੈ ਕੇ ਪਹਿਲਾਂ ਬੈਂਕਾਂ ਨਾਲ ਚੱਲ ਰਹੇ ਵਿਵਾਦਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਪੱਧਰ ਤੇ ਹੱਲ ਕਰਨ ਲਈ ਕਮੇਟੀਆਂ ਬਣਾਈਆਂ ਸਨ ਪਰ ਹੁਣ ਇਸ ਐਕਟ ‘ਚ ਸੋਧ ਕਰਕੇ ਕਮਿਸ਼ਨਰ ਪੱਧਰ ਤੇ ਕਿਸਾਨਾਂ ਦੇ ਬੈਂਕਾਂ ਨਾਲ ਝਗੜਾ ਨਿਪਟਾਊ ਕਮੇਟੀਆਂ ਬਣਾਉਣ ਦਾ ਐਲਾਨ ਕੀਤਾ ਗਿਆ ਹੈ।
-PTCNews