ਭਿਵਾਨੀ : ਦਿੱਲੀ-ਹਿਸਾਰ ਮਾਰਗ ‘ਤੇ ਟਰੱਕ ਨੇ ਟਰੈਕਟਰ -ਟਰਾਲੀ ਨੂੰ ਮਾਰੀ ਟੱਕਰ , ਪੰਜਾਬ ਦੇ ਕਿਸਾਨ ਦੀ ਮੌਤ

Punjab farmer killed in Road Accident on the Delhi-Hisar road in Bhiwani

ਭਿਵਾਨੀ : ਦਿੱਲੀ-ਹਿਸਾਰ ਮਾਰਗ ‘ਤੇ ਟਰੱਕ ਨੇ ਟਰੈਕਟਰ -ਟਰਾਲੀ ਨੂੰ ਮਾਰੀ ਟੱਕਰ , ਪੰਜਾਬ ਦੇ ਕਿਸਾਨ ਦੀ ਮੌਤ:ਭਿਵਾਨੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਵੱਲੋਂ ਦਿੱਲੀ ‘ਚ ਵੱਡਾ ਅੰਦੋਲਨ ਕਰਨ ਲਈ ਲਗਾਤਾਰ ਪਿਛਲੇ 2 ਦਿਨਾਂ ਤੋਂ ਕੂਚ ਕੀਤਾ ਜਾ ਰਿਹਾ ਹੈ ਪਰ ਰਾਹ ‘ਚ ਹਰਿਆਣਾ ਪਾਰ ਕਰਕੇ ਜਾਣਾ ਇਕ ਵੱਡਾ ਅੜਿੱਕਾ ਬਣਿਆ ਹੋਇਆ ਹੈ। ਹਰਿਆਣਾ ਚ ਵੱਖ-ਵੱਖ ਥਾਵਾਂ ‘ਤੇ ਬਾਰਡਰ ਪਾਰ ਕਰਦਿਆਂ, ਪਾਣੀ ਦੀਆਂ ਬੁਛਾੜਾਂ ਤੇ ਪੁਲਿਸ ਬਲ ਨਾਲ ਮੁਕਾਬਲਾ ਕਰਦਿਆਂ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ।

Punjab farmer killed in Road Accident on the Delhi-Hisar road in Bhiwani
ਭਿਵਾਨੀ : ਦਿੱਲੀ-ਹਿਸਾਰ ਮਾਰਗ ‘ਤੇ ਟਰੱਕ ਨੇ ਟਰੈਕਟਰ -ਟਰਾਲੀ ਨੂੰ ਮਾਰੀ ਟੱਕਰ , ਪੰਜਾਬ ਦੇ ਕਿਸਾਨ ਦੀ ਮੌਤ

ਇਸ ਦੌਰਾਨ ਦਿੱਲੀ ਕੂਚ ਕਰ ਰਹੇ ਕਿਸਾਨਾਂ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਭਿਵਾਨੀ ਦੇ ਪਿੰਡ ਮੁੰਧਲ ਨੇੜੇ ਦਿੱਲੀ-ਹਿਸਾਰ ਮਾਰਗ ‘ਤੇ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਟਰੱਕ ਨੇਟਰੈਕਟਰ ਟਰਾਲੀ ਨੂੰ ਟੱਕਰ ਮਾਰੀ ਹੈ। ਇਸ ਦੌਰਾਨ ਟਰੈਕਟਰ ਟਰਾਲੀਵਿੱਚ ਸਵਾਰ 40 ਸਾਲਾ ਕਿਸਾਨ ਪਿੱਛੋਂ ਟੱਕਰ ਵੱਜਣ ਕਾਰਨ ਡਿੱਗ ਗਿਆ ਤੇ ਮੌਕੇ ‘ਤੇ ਹੀ ਮੌਤ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਧੰਨਾ ਸਿੰਘ, ਪਿੰਡ ਚਹਿਲਵਾਲੀ, ਜ਼ਿਲ੍ਹਾ ਮਾਨਸਾ, ਪੰਜਾਬ ਵਜੋਂ ਹੋਈ ਹੈ।

Punjab farmer killed in Road Accident on the Delhi-Hisar road in Bhiwani
ਭਿਵਾਨੀ : ਦਿੱਲੀ-ਹਿਸਾਰ ਮਾਰਗ ‘ਤੇ ਟਰੱਕ ਨੇ ਟਰੈਕਟਰ -ਟਰਾਲੀ ਨੂੰ ਮਾਰੀ ਟੱਕਰ , ਪੰਜਾਬ ਦੇ ਕਿਸਾਨ ਦੀ ਮੌਤ

ਦੱਸਿਆ ਜਾਂਦਾ ਹੈ ਕਿ ਟਰੱਕ ਨੇ ਪਿੱਛੇ ਤੋਂ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ ਹੈ। ਕਿਸਾਨਾਂ ਨੇ ਪੁਲਿਸ ਨੂੰ ਮ੍ਰਿਤਕ ਦੇਹ ਕਬਜ਼ੇ ਵਿਚ ਲੈਣ ਨਹੀਂ ਦਿੱਤੀ ,ਕਿਸਾਨ ਮੁਆਵਜ਼ੇ ਦੀ ਮੰਗ ਕਰ ਰਹੇ ਹਨ।  ਇਸ ਦੌਰਾਨ ਭਾਰੀ ਪੁਲਿਸ ਫੋਰਸ ਤਾਇਨਾਤ ਹੈ ਅਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।ਭਿਵਾਨੀ ਦੇ ਰਸਤੇ ਦਿੱਲੀ ਜਾ ਰਹੇ ਸੀ ਇਹ ਕਿਸਾਨ। ਇਸ ਤੋਂ ਬਾਅਦ ਪੁਲਿਸ ਨੇ ਟਰੱਕ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ।

Punjab farmer killed in Road Accident on the Delhi-Hisar road in Bhiwani
ਭਿਵਾਨੀ : ਦਿੱਲੀ-ਹਿਸਾਰ ਮਾਰਗ ‘ਤੇ ਟਰੱਕ ਨੇ ਟਰੈਕਟਰ -ਟਰਾਲੀ ਨੂੰ ਮਾਰੀ ਟੱਕਰ , ਪੰਜਾਬ ਦੇ ਕਿਸਾਨ ਦੀ ਮੌਤ

ਇਸ ਦੌਰਾਨ ਸੋਨੀਪਤ ‘ਚ ਪੁਲਿਸ ਵੱਲੋਂ ਸੜਕਾਂ ਖਾਲੀ ਕਰਾਉਣ ਲਈ ਰਾਤ ਦੇ ਹਨ੍ਹੇਰੇ ‘ਚ ਕਿਸਾਨਾਂ ‘ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਹਨ। ਠੰਡ ਦਾ ਮੌਸਮ ਤੇ ਉੱਤੋਂ ਠੰਡੇ ਪਾਣੀ ਦੀਆਂ ਬੁਛਾੜਾਂ ਪਰ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਕਿਸਾਨਾਂ ਨੂੰ ਦਿੱਲੀ ‘ਚ ਦਾਖਲ ਹੋਣ ਤੋਂ ਰੋਕਣ ਲਈ ਥਾਂ-ਥਾਂ ‘ਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਦਿੱਲੀ ਬਾਰਡਰ ‘ਤੇ ਵੀ ਵੱਡੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਹੈ। ਕਿਸਾਨਾਂ ਨੂੰ ਦਿੱਲੀ ਦਾਖ਼ਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
-PTCNews