Sat, Apr 20, 2024
Whatsapp

ਕਰਜ਼ੇ ਕਾਰਨ ਪੰਜਾਬ ’ਚ ਸੱਥਰ ਵਿਛਣੇ ਜਾਰੀ, ਸੰਗਰੂਰ 'ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

Written by  Shanker Badra -- March 09th 2020 05:15 PM
ਕਰਜ਼ੇ ਕਾਰਨ ਪੰਜਾਬ ’ਚ ਸੱਥਰ ਵਿਛਣੇ ਜਾਰੀ, ਸੰਗਰੂਰ 'ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਕਰਜ਼ੇ ਕਾਰਨ ਪੰਜਾਬ ’ਚ ਸੱਥਰ ਵਿਛਣੇ ਜਾਰੀ, ਸੰਗਰੂਰ 'ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਕਰਜ਼ੇ ਕਾਰਨ ਪੰਜਾਬ ’ਚ ਸੱਥਰ ਵਿਛਣੇ ਜਾਰੀ, ਸੰਗਰੂਰ 'ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ:ਲਹਿਰਾਗਾਗਾ : ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧ ਨੇ ਪੰਜਾਬ ‘ਚ ਕਿਸਾਨਾਂ ਤੇ ਮਜ਼ਦੂਰਾਂ ਦੀ ਮਾੜੀ ਆਰਥਿਕ ਹਾਲਤ ਨੂੰ ਜੱਗ ਜਾਹਿਰ ਕੀਤਾ ਹੈ। ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਸਗੋਂ ਹਰ ਰੋਜ਼ ਹੀ ਕਿਤੇ ਨਾ ਕਿਤੇ ਖੁਦਕੁਸ਼ੀ ਹੁੰਦੀ ਰਹਿੰਦੀ ਹੈ। ਅਜਿਹਾ ਹੀ ਤਾਜ਼ਾ ਮਾਮਲਾ ਸੰਗਰੂਰ ਦੇ ਪਿੰਡ ਖੋਖਰ ਕਲਾਂ ਤੋਂ ਸਾਹਮਣੇ ਆਇਆ ਹੈ। [caption id="attachment_394306" align="aligncenter" width="300"]Punjab Farmer Suicide Village Khokhar Kalan IN Lehragaga ਕਰਜ਼ੇ ਕਾਰਨ ਪੰਜਾਬ ’ਚ ਸੱਥਰ ਵਿਛਣੇ ਜਾਰੀ, ਸੰਗਰੂਰ 'ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ[/caption] ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਹਰਬੰਸ ਸਿੰਘ ਪੁੱਤਰ ਮੁਖਤਿਆਰ ਸਿੰਘ 48 ਸਾਲ ਪਿੰਡ ਖੋਖਰ ਕਲਾਂ ਲੱਕੜੀ ਦੀ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਅਤੇ ਉਸਦੀ ਜ਼ਮੀਨ ਸਾਰੀ ਵਿੱਕ ਚੁੱਕੀ ਸੀ। ਜਿਸ ਕਰਕੇ ਮ੍ਰਿਤਕ ਕਿਸਾਨ ਕਮੇਟੀਆਂ ਦੇ ਕਰਜ਼ੇ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ। [caption id="attachment_394305" align="aligncenter" width="300"]Punjab Farmer Suicide Village Khokhar Kalan IN Lehragaga ਕਰਜ਼ੇ ਕਾਰਨ ਪੰਜਾਬ ’ਚ ਸੱਥਰ ਵਿਛਣੇ ਜਾਰੀ, ਸੰਗਰੂਰ 'ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ[/caption] ਦੱਸਿਆ ਜਾਂਦਾ ਹੈ ਕਿ ਕਿਸਾਨ ਹਰਬੰਸ ਸਿੰਘ ਨੇ ਗਲ ਵਿੱਚ ਚੁੰਨੀ ਪਾ ਕੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਜਿਸ ਸਮੇਂ ਕਿਸਾਨ ਨੇ ਖ਼ੁਦਕੁਸ਼ੀ ਕੀਤੀ ਹੈ ,ਉਸ ਸਮੇਂ ਮ੍ਰਿਤਕ ਦੀ ਪਤਨੀ ਮਨਰੇਗਾ ਦੇ ਕੰਮ 'ਤੇ ਗਈ ਹੋਈ ਸੀ। ਇਸ ਦੌਰਾਨ ਪਿੰਡ ਵਾਸੀ ਪੰਜਾਬ ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮ 'ਤੇ ਸਵਾਲ ਚੁੱਕ ਰਹੇ ਹਨ। -PTCNews


Top News view more...

Latest News view more...