ਫਸਲ ਲਈ 8 ਘੰਟੇ ਬਿਜਲੀ ਪੂਰੀ ਨਾ ਮਿਲਣ ‘ਤੇ ਗੁੱਸੇ ‘ਚ ਪੰਜਾਬ ਦੇ ਕਿਸਾਨ

Punjab farmers angry over 8 hours power outage

ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ Powercom ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਕਰਨ ’ਚ ਨਾਕਾਮ ਰਿਹਾ ਹੈ। ਸ਼ੁਰੂਆਤ ’ਚ ਹੀ ਬਿਜਲੀ ਨਹੀਂ ਮਿਲੀ, ਫਿਰ ਝੱਖੜਾਂ ਨੇ ਸਾਰਾ ਢਾਂਚਾ ਢਹਿ-ਢੇਰੀ ਕੀਤਾ, ਜਿਸ ਦੀ ਬਹਾਲੀ ’ਚ ਕਈ ਦਿਨ ਲੱਗ ਗਏ। ਹੁਣ ਵੀ ਕਿਸਾਨਾਂ ਨੂੰ ਸਿਰਫ 6 ਘੰਟੇ ਦੇ ਕਰੀਬ ਬਿਜਲੀ ਦਿੱਤੀ ਜਾ ਰਹੀ ਹੈ।

Read More : ਕਸ਼ਮੀਰੀ ਨੇਤਾਵਾਂ ਨਾਲ ਮੀਟਿੰਗ ਕਰ ਬੋਲੇ PM, ‘ਦਿੱਲੀ ਤੇ ਦਿਲ ਦੀ ਦੂਰੀ ਖਤਮ’ ਕਰਨਾ…

ਵਧੇ ਤਾਪਮਾਨ ਕਾਰਨ ਸੂਬੇ ਅੰਦਰ ਬਿਜਲੀ ਦੀ ਮੰਗ ਦੁਪਹਿਰ 2 ਵਜੇ 13082 ਮੈਗਾਵਾਟ ’ਤੇ ਪਹੁੰਚ ਗਈ। ਆਲਮ ਇਹ ਹੈ ਕਿ ਕਿਸਾਨਾਂ ਨੂੰ ਝੋਨੇ ਲਈ 8 ਘੰਟੇ ਬਿਜਲੀ ਸਪਲਾਈ ਨਾਲ ਮਿਲਣ ਕਾਰਨ ਕਿਸਾਨ ਪਾਵਰਕਾਮ ਖ਼ਿਲਾਫ਼ ਲੋਹੇ-ਲਾਖੇ ਹਨ। ਰਹਿੰਦੀ-ਖੂਹੰਦੀ ਕਸਰ ਮਾਨਸੂਨ ਦੀ ਆਮਦ ’ਚ ਦੇਰੀ ਨਾਲ ਅਤੇ ਮੀਂਹ ਨਾ ਪੈਣ ਕਾਰਨ ਹੋ ਰਹੀ ਹੈ।MC notifies cess on electricity bills

Read More : ਕੁਰਸੀ ਬਚਾਉਣ ਲਈ ਕੁਝ ਵੀ ਕਰ ਸਕਦੇ ਹਨ ਕੈਪਟਨ ਅਮਰਿੰਦਰ ਸਿੰਘ :ਬਿਕਰਮ ਸਿੰਘ ਮਜੀਠੀਆ

ਫਿਲੌਰ ਇਸ ਦੇ ਪਿੰਡ ਰੁੜਕਾ ਖੁਰਦ ਦੇ ਬਿਜਲੀ ਘਰ ਵਿਚ ਗੁੱਸਾਏ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਬਿਜਲੀ ਦਫਤਰ ਪਹੁੰਚ ਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਜਿਥੇ ਜੰਮ ਕੇ ਨਾਅਰੇਬਾਜ਼ੀ ਕੀਤੀ ਉਥੇ ਹੀ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕੀਤਾ ਗੁੱਸਾਏ ਕਿਸਾਨਾਂ ਨੇ ਕਿਹਾ ਕਿ ਅੱਠ ਘੰਟਿਆਂ ਦਾ ਬਿਜਲੀ ਦੇਣ ਦਾ ਵਾਅਦਾ ਕਰਕੇ ਕੈਪਟਨ ਸਰਕਾਰ ਵੱਲੋਂ ਸਿਰਫ਼ ਢਾਈ ਤੋਂ ਤਿੰਨ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ