ਅੰਮ੍ਰਿਤਸਰ ,ਗੁਰਦਾਸਪੁਰ,ਜਲੰਧਰ,ਫ਼ਿਰੋਜ਼ਪੁਰ ਅਤੇ ਤਰਨਤਾਰਨ ਵਿਖੇ ਕਿਸਾਨਾਂ ਦਾ ਜੇਲ੍ਹ ਭਰੋ ਅੰਦੋਲਨ , ਰੋਜ਼ਾਨਾ 51 ਮੈਂਬਰ ਦੇਣਗੇ ਗ੍ਰਿਫਤਾਰੀ

Punjab farmers Jail Bharo Andolan ,Daily 51 members Dey Arrest
ਅੰਮ੍ਰਿਤਸਰ ,ਗੁਰਦਾਸਪੁਰ,ਜਲੰਧਰ,ਫ਼ਿਰੋਜ਼ਪੁਰ ਅਤੇ ਤਰਨਤਾਰਨ ਵਿਖੇ ਕਿਸਾਨਾਂ ਦਾ ਜੇਲ੍ਹ ਭਰੋ ਅੰਦੋਲਨ , ਰੋਜ਼ਾਨਾ 51 ਮੈਂਬਰ ਦੇਣਗੇ ਗ੍ਰਿਫਤਾਰੀ

ਅੰਮ੍ਰਿਤਸਰ ,ਗੁਰਦਾਸਪੁਰ,ਜਲੰਧਰ,ਫ਼ਿਰੋਜ਼ਪੁਰ ਅਤੇ ਤਰਨਤਾਰਨ ਵਿਖੇ ਕਿਸਾਨਾਂ ਦਾ ਜੇਲ੍ਹ ਭਰੋ ਅੰਦੋਲਨ , ਰੋਜ਼ਾਨਾ 51 ਮੈਂਬਰ ਦੇਣਗੇ ਗ੍ਰਿਫਤਾਰੀ:ਅੰਮ੍ਰਿਤਸਰ :ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ,ਗੁਰਦਾਸਪੁਰ,ਜਲੰਧਰ,ਫ਼ਿਰੋਜ਼ਪੁਰ ਅਤੇ ਤਰਨਤਾਰਨ ਵਿਖੇ ਜੇਲ੍ਹ ਭਰੋ ਅੰਦੋਲਨ ਚੱਲ ਰਿਹਾ ਹੈ।ਇਸ ਅੰਦੋਲਨ ਦੌਰਾਨ ਹਜ਼ਾਰਾਂ ਕਿਸਾਨਾਂ ਅਤੇ ਔਰਤਾਂ ਨੇ ਭਾਗ ਲਿਆ ਹੈ।ਇਸ ਜੇਲ੍ਹ ਭਰੋ ਅੰਦੋਲਨ ਦੌਰਾਨ ਰੋਜ਼ਾਨਾ 51 ਮੈਂਬਰ ਗ੍ਰਿਫਤਾਰੀ ਦੇਣਗੇ।ਇਸ ਕਰਕੇ ਅੱਜ ਕਿਸਾਨਾਂ ਦਾ 51 ਮੈਂਬਰੀ ਜੱਥਾ ਗ੍ਰਿਫ਼ਤਾਰੀ ਦੇਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਲਈ ਰਵਾਨਾ ਹੋਇਆ ਹੈ।

#Punjabfarmers #JailBharoAndolan ,Daily 51 members Dey Arrest
ਅੰਮ੍ਰਿਤਸਰ ,ਗੁਰਦਾਸਪੁਰ,ਜਲੰਧਰ,ਫ਼ਿਰੋਜ਼ਪੁਰ ਅਤੇ ਤਰਨਤਾਰਨ ਵਿਖੇ ਕਿਸਾਨਾਂ ਦਾ ਜੇਲ੍ਹ ਭਰੋ ਅੰਦੋਲਨ , ਰੋਜ਼ਾਨਾ 51 ਮੈਂਬਰ ਦੇਣਗੇ ਗ੍ਰਿਫਤਾਰੀ

ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ,ਗੁਰਬਚਨ ਸਿੰਘ ,ਲਖਵਿੰਦਰ ਸਿੰਘ ਵਰਿਆਮ ,ਜਰਮਜੀਤ ਸਿੰਘ ਸਮੇਤ ਹੋਰਨਾਂ ਆਗੂਆਂ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਦੇ ਵਾਅਦੇ ਮੁਤਾਬਕ ਕਿਸਾਨਾਂ ਦਾ ਸਮੁੱਚਾ ਕਰਜ਼ਾ ਸਰਕਾਰੀ ਸਹਿਕਾਰੀ ,ਨਿੱਜੀ ਬੈਂਕਾਂ ਦਾ ਖ਼ਤਮ ਕੀਤਾ ਜਾਵੇ। ਦੋਹਰੀ ਗਰੰਟੀ ਤਹਿਤ ਬੈਂਕਾਂ ਵੱਲੋਂ ਲਏ ਗਏ ਖਾਲੀ ਚੈੱਕ ਕਿਸਾਨਾਂ ਨੂੰ ਵਾਪਸ ਕੀਤੇ ਜਾਣ।

#Punjabfarmers #JailBharoAndolan ,Daily 51 members Dey Arrest
ਅੰਮ੍ਰਿਤਸਰ ,ਗੁਰਦਾਸਪੁਰ,ਜਲੰਧਰ,ਫ਼ਿਰੋਜ਼ਪੁਰ ਅਤੇ ਤਰਨਤਾਰਨ ਵਿਖੇ ਕਿਸਾਨਾਂ ਦਾ ਜੇਲ੍ਹ ਭਰੋ ਅੰਦੋਲਨ , ਰੋਜ਼ਾਨਾ 51 ਮੈਂਬਰ ਦੇਣਗੇ ਗ੍ਰਿਫਤਾਰੀ

ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਂ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ।ਨਸ਼ਾ ਪੀੜਤਾਂ ਦਾ ਨਸ਼ਾ ਕੇਂਦਰਾਂ ਵਿੱਚ ਇਲਾਜ਼ ਕਰਵਾ ਕੇ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾਵੇ।ਮਜ਼ਦੂਰਾਂ ਨੂੰ ਸਸਤਾ ਅਨਾਜ਼ ,5-5 ਮਰਲੇ ਦੇ ਪਲਾਟ ਸ਼ਗਨ ਸਕੀਮ ,ਮਨਰੇਗਾ 165 ਦਿਨ ਦਿਹਾੜੀ ਦੁੱਗਣੀ ,ਨਰੇਗਾ ਨੂੰ ਖੇਤੀਬਾੜੀ ਵਿੱਚ ਸ਼ਾਮਿਲ ਕਰਕੇ ਇਹ ਸਕੀਮ ਲਾਗੂ ਕੀਤੀ ਜਾਵੇ। ਮੰਨੀ ਹੋਈ ਮੰਗ ਮੁਤਾਬਕ ਮਜ਼ਦੂਰਾਂ ਦੇ ਬਿੱਲ ਬਕਾਏ ਮੁਆਫ ਕੀਤੇ ਜਾਣ।

#Punjabfarmers #JailBharoAndolan ,Daily 51 members Dey Arrest
ਅੰਮ੍ਰਿਤਸਰ ,ਗੁਰਦਾਸਪੁਰ,ਜਲੰਧਰ,ਫ਼ਿਰੋਜ਼ਪੁਰ ਅਤੇ ਤਰਨਤਾਰਨ ਵਿਖੇ ਕਿਸਾਨਾਂ ਦਾ ਜੇਲ੍ਹ ਭਰੋ ਅੰਦੋਲਨ , ਰੋਜ਼ਾਨਾ 51 ਮੈਂਬਰ ਦੇਣਗੇ ਗ੍ਰਿਫਤਾਰੀ

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ,ਨਕਲੀ ਦੁੱਧ ਅਤੇ ਉਨ੍ਹਾਂ ਤੋਂ ਬਣੀਆਂ ਵਸਤਾਂ ‘ਤੇ ਛਾਪੇਮਾਰੀ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਂ। ਦੁੱਧ ਦਾ ਲਾਹੇਬੰਦ ਭਾਅ ਦਿੱਤਾ ਜਾਵੇ।ਕਰਜ਼ੇ ਕਰਕੇ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਨੂੰ 10 -10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਉਨ੍ਹਾਂ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ।
-PTCNews