ਮੁੱਖ ਖਬਰਾਂ

ਜ਼ਮੀਨ ਬਚਾਓ ਸੰਘਰਸ਼ ਜਾਰੀ ਸੈਂਕੜੇ ਕਿਸਾਨ ਕੈਪਟਨ ਦੇ ਮਹਿਲ ਨੂੰ ਘੇਰਨ ਪਹੁੰਚੇ

By Jagroop Kaur -- April 30, 2021 12:17 pm -- Updated:April 30, 2021 12:17 pm

ਦਿੱਲੀ-ਕੱਟੜਾ ਐਕਸਪ੍ਰੈਸ ਹਾਈਵੇਅ ਲਈ ਜ਼ਮੀਨ ਪ੍ਰਾਪਤੀ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਸੈਂਕੜਿਆਂ ਦੀ ਗਿਣਤੀ 'ਚ ਕਿਸਾਨ ਟ੍ਰੈਕਟਰ ਲੈ ਕੇ ਪਟਿਆਲਾ ਪਹੁੰਚ ਗਏ। ਕਿਸਾਨਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਦਾ ਚਾਰੇ ਪਾਸਿਓਂ ਘਿਰਾਓ ਕੀਤਾ। ਇਸ ਮਗਰੋਂ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਣ ਲਈ ਬੈਰੀਕੇਡ ਵੀ ਤੋੜ ਦਿੱਤੇ। ਇਸ ਵੇਲੇ ਕਿਸਾਨਾਂ ਵੱਲੋਂ ਖੰਡਾ ਚੌਂਕ ਵੱਲ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਟਿਆਲਾ 'ਚ ਟਰੈਕਟਰ ਲੈ ਕੇ ਪਹੁੰਚੇ ਸੈਂਕੜੇ ਕਿਸਾਨ, ਕੈਪਟਨ ਦੇ ਮਹਿਲ ਨੂੰ ਘੇਰਨ ਦੀ ਕੋਸ਼ਿਸ਼

Also Read | Centre issues revised guidelines for home isolation of mild, asymptomatic COVID-19 cases

ਕਿਸਾਨਾਂ ਵੱਲੋਂ ਸ਼ਹਿਰ 'ਚ ਟ੍ਰੈਫਿਕ ਮੁਕੰਮਲ ਜਾਮ ਕਰਨ ਦਾ ਇਰਾਦਾ ਹੈ ਪਰ ਉਨ੍ਹਾਂ ਨੂੰ ਰੋਕਣ ਲਈ ਪੁਲਸ ਵੱਡੀ ਗਿਣਤੀ 'ਚ ਤਾਇਨਾਤ ਹੈ। ਜ਼ਮੀਨ ਬਚਾਓ ਕਮੇਟੀ ਵੱਲੋਂ ਵਿਧੇ ਗਏ ਇਸ ਸੰਘਰਸ਼ ਦੌਰਾਨ ਪੁਲਿਸ ਪਾਰਟੀ ਨਾਲ ਸਾਹਮਣਾ ਵੀ ਹੋਇਆ , ਜਿਥੇ ਕੁਝ ਕਿਸਾਨਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।

ਦੱਸ ਦਈਏ ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਕਰੀਬ 600 ਕਿਲੋਮੀਟਰ ਲੰਬਾ ਪ੍ਰੋਜੈਕਟ ਹੈ। ਇਸ ਲਈ ਪੰਜਾਬ ਦੇ 180-200 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ।

Click here to follow PTC News on Twitter

  • Share