ਪੰਜਾਬ ‘ਚ ਅੱਜ ਤੋਂ ਝੋਨੇ ਦੀ ਲੁਆਈ ਹੋਈ ਸ਼ੁਰੂ ,ਕੀ ਬਿਜਲੀ ਮੰਤਰੀ ਬਿਨਾਂ ਮਿਲੇਗੀ ਬਿਜਲੀ ?

Punjab Farmers Today Start of paddy Sowing
ਪੰਜਾਬ 'ਚ ਅੱਜ ਤੋਂ ਝੋਨੇ ਦੀ ਲੁਆਈ ਹੋਈ ਸ਼ੁਰੂ ,ਕੀ ਬਿਜਲੀ ਮੰਤਰੀ ਬਿਨਾਂ ਮਿਲੇਗੀ ਬਿਜਲੀ ?

ਪੰਜਾਬ ‘ਚ ਅੱਜ ਤੋਂ ਝੋਨੇ ਦੀ ਲੁਆਈ ਹੋਈ ਸ਼ੁਰੂ ,ਕੀ ਬਿਜਲੀ ਮੰਤਰੀ ਬਿਨਾਂ ਮਿਲੇਗੀ ਬਿਜਲੀ ?:ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਤੇ ਲਗਾਈ ਪਾਬੰਧੀ ਦਾ ਸਮਾਂ ਖਤਮ ਹੋਣ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਕਿਸਾਨਾਂ ਨੇ ਅੱਜ ਆਪਣੇ ਖੇਤਾਂ ਵਿੱਚ ਝੋਨਾ ਲਗਾੳਣਾ ਸ਼ੁਰੂੂ ਕਰ ਦਿੱਤਾ ਹੈ ਅਤੇ ਪੂਰੀ ਤਿਆਰੀ ਵੀ ਕਰ ਲਈ ਹੈ। ਪੰਜਾਬ ਸਰਕਾਰ ਵੱਲੋਂ 13 ਜੂਨ ਤੋਂ ਝੋਨਾ ਲਗਾਉਣ ਦੀ ਮਨਜੂਰੀ ਤੋਂ ਬਾਅਦ ਖੇਤਾਂ ਵਿੱਚ ਝੋਨਾ ਲਗਾਉਣ ਵਾਲਿਆਂ ਦੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।ਲੇਬਰ ਦੀ ਘਾਟ ਅਤੇ ਸਕੂਲਾਂ ਅੰਦਰ ਹੋਈਆਂ ਗਰਮੀ ਦੀਆਂ ਛੁੱਟੀਆਂ ਹੋਣ ਕਾਰਨ ਮਜ਼ਦੂਰ ਪਰਿਵਾਰਾਂ ਵੱਲੋਂ ਆਪਣੇ ਬੱਚਿਆਂ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ।

Punjab Farmers Today Start of paddy Sowing

ਪੰਜਾਬ ‘ਚ ਅੱਜ ਤੋਂ ਝੋਨੇ ਦੀ ਲੁਆਈ ਹੋਈ ਸ਼ੁਰੂ ,ਕੀ ਬਿਜਲੀ ਮੰਤਰੀ ਬਿਨਾਂ ਮਿਲੇਗੀ ਬਿਜਲੀ ?

ਪੰਜਾਬ ਵਿੱਚ ਅੱਜ ਸਰਕਾਰੀ ਤੌਰ ‘ਤੇ ਝੋਨੇ ਦੀ ਲੁਆਈ ਸ਼ੁਰੂ ਹੋ ਗਈ ਹੈ।ਇਸ ਵਾਰ ਕੁਝ ਇਲਾਕਿਆਂ ਵਿੱਚ ਕਿਸਾਨਾਂ ਨੇ ਪਹਿਲੀ ਜੂਨ ਤੋਂ ਹੀ ਝੋਨੇ ਦੀ ਲੁਆਈ ਸ਼ੁਰੂ ਕਰ ਦਿੱਤੀ ਸੀ ਪਰ ਸਰਕਾਰ ਨੇ 13 ਜੂਨ ਤੋਂ ਹੀ ਲੁਆਈ ਦੀ ਖੁੱਲ੍ਹ ਦਿੱਤੀ ਹੈ।ਇਸ ਲਈ ਖੇਤੀ ਮੋਟਰਾਂ ਲਈ ਅੱਠ ਅੰਟੇ ਬਿਜਲੀ ਸਪਲਾਈ ਵੀ ਅੱਜ ਤੋਂ ਹੀ ਸ਼ੁਰੂ ਕੀਤੀ ਗਈ ਹੈ।ਪੰਜਾਬ ਵਿੱਚ ਝੋਨੇ ਦੀ ਲੁਆਈ ਸ਼ੁਰੂ ਹੁੰਦਿਆਂ ਹੀ ਕਈ ਇਲਾਕਿਆਂ ਵਿੱਚ ਅੱਜ ਬਾਰਸ਼ ਹੋਈ ਹੈ।ਇਸ ਨਾਲ ਕਿਸਾਨਾਂ ਨੂੰ ਸੀਜ਼ਨ ਦੀ ਸ਼ੁਰੂਆਤ ਵਿੱਚ ਹੀ ਵੱਡਾ ਹੁਲਾਰਾ ਮਿਲੇਗਾ।ਉਂਝ ਇਸ ਨਾਲ ਲੇਬਰ ਦੀ ਕਿੱਲਤ ਹੋ ਸਕਦੀ ਹੈ।

Punjab Farmers Today Start of paddy Sowing

ਪੰਜਾਬ ‘ਚ ਅੱਜ ਤੋਂ ਝੋਨੇ ਦੀ ਲੁਆਈ ਹੋਈ ਸ਼ੁਰੂ ,ਕੀ ਬਿਜਲੀ ਮੰਤਰੀ ਬਿਨਾਂ ਮਿਲੇਗੀ ਬਿਜਲੀ ?

ਓਧਰ ਪਾਵਰਕੌਮ ਦਾ ਦਾਅਵਾ ਹੈ ਕਿ ਖੇਤੀ ਖਪਤਕਾਰਾਂ ਨੂੰ ਰੋਜ਼ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ, ਕੋਈ ਨੁਕਸ ਪੈਣ ’ਤੇ ਭਰਪਾਈ ਅਗਲੇ ਦਿਨ ਯਕੀਨੀ ਬਣਾਏ ਜਾਣ ਦਾ ਵੀ ਐਲਾਨ ਕੀਤਾ ਗਿਆ ਹੈ।ਇਸ ਦੌਰਾਨ ਝੋਨੇ ਦੇ ਸੀਜਨ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਜਿੱਥੇ ਪਾਵਰਕੌਮ ਵੱਲੋਂ ਕਈ ਮਹੀਨਿਆਂ ਤੋਂ ਆਪਣੇ ਦੋਵੇਂ ਬੰਦ ਪਏ ਰੋਪੜ ਤੇ ਲਹਿਰਾ ਮੁਹੱਬਤ ਥਰਮਲ ਪਲਾਂਟਾਂ ਨੂੰ ਭਖਾਇਆ ਗਿਆ, ਉੱਥੇ ਪ੍ਰਾਈਵੇਟ ਖੇਤਰ ਦਾ ਗੋਇੰਦਵਾਲ ਪਲਾਂਟ ਵੀ ਸ਼ੁਰੂ ਹੋ ਗਿਆ ਹੈ।ਹੁਣ ਸਵਾਲ ਇਹ ਹੈ ਕਿ ਬਿਨ੍ਹਾਂ ਬਿਜਲੀ ਮੰਤਰੀ ਦੇ ਕਿਵੇਂ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ ਕਿਉਂਕਿ ਹੁਣ ਨਵਜੋਤ ਸਿੱਧੂ ਨੂੰ ਬਿਜਲੀ ਮੰਤਰੀ ਬਣਾਇਆ ਗਿਆ ਹੈ ਪਰ ਉਨ੍ਹਾਂ ਨੇ ਆਪਣੇ ਮਹਿਕਮੇ ਦਾ ਕੰਮਕਾਰ ਨਹੀਂ ਸੰਭਾਲਿਆ।

Punjab Farmers Today Start of paddy Sowing

ਪੰਜਾਬ ‘ਚ ਅੱਜ ਤੋਂ ਝੋਨੇ ਦੀ ਲੁਆਈ ਹੋਈ ਸ਼ੁਰੂ ,ਕੀ ਬਿਜਲੀ ਮੰਤਰੀ ਬਿਨਾਂ ਮਿਲੇਗੀ ਬਿਜਲੀ ?

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਕੱਲ ਨੂੰ ਸਿਨੇਮਾਂ ਘਰਾਂ ਦਾ ਸਿੰਗਾਰ ਬਣੇਗੀ ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਮੁੰਡਾ ਫਰੀਦਕੋਟੀਆ’

ਦੱਸ ਦੇਈਏ ਕਿ ਬੀਤੇ ਦਿਨੀਂ ਕਿਸਾਨ ਯੂਨੀਅਨਾਂ ਨੇ ਐਲਾਨ ਕੀਤਾ ਸੀ ਕਿ ਇਸ ਵਾਰ ਪਹਿਲੀ ਜੂਨ ਤੋਂ ਹੀ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾਏਗੀ।ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ 13 ਜੂਨ ਤੋਂ ਝੋਨਾ ਲਾਉਣ ਦਾ ਆਦੇਸ਼ ਨਾਦਰਸ਼ਾਹੀ ਫਰਮਾਨ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਦੇਰ ਨਾਲ ਝੋਨਾ ਬੀਜਣ ਕਾਰਨ ਝੋਨਾ ਪੱਕਣ ਵਿੱਚ ਦੇਰ ਹੋ ਜਾਂਦੀ ਹੈ।ਅਕਤੂਬਰ ਮਹੀਨੇ ਮੌਸਮ ਕੁਝ ਠੰਢਾ ਹੋਣ ਕਾਰਨ ਝੋਨੇ ਵਿੱਚ ਨਮੀ ਵਧ ਜਾਂਦੀ ਹੈ।ਇਸ ਲਈ ਕਿਸਾਨਾਂ ਨੂੰ ਜਿਣਸ ਵੇਚਣ ਵਿਚ ਮੁਸ਼ਕਲਾਂ ਆਉਂਦੀਆਂ ਹਨ।ਇਸ ਤੋਂ ਇਲਾਵਾ ਅਗਲੀ ਫ਼ਸਲ ਬੀਜਣ ਵਿੱਚ ਵੀ ਦੇਰ ਹੋ ਜਾਂਦੀ ਹੈ ਇਸ ਨਾਲ ਫ਼ਸਲ ਦੇ ਝਾੜ ‘ਤੇ ਵੀ ਮਾੜਾ ਅਸਰ ਪੈਂਦਾ ਹੈ।
-PTCNews