ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਰੇਸ਼ਮ ਸਿੰਘ ਅਨਮੋਲ, ਖੁਦ ਵੰਡੇ ਬਿਸਤਰੇ (ਵੀਡੀਓ)

By Jashan A - August 28, 2019 12:08 pm

ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਰੇਸ਼ਮ ਸਿੰਘ ਅਨਮੋਲ, ਖੁਦ ਵੰਡੇ ਬਿਸਤਰੇ (ਵੀਡੀਓ),ਚੰਡੀਗੜ੍ਹ: ਸਤਲੁਜ ਦਰਿਆ 'ਚ ਪਾੜ ਪੈਣ ਕਾਰਨ ਪੰਜਾਬ ਦੇ ਕਈ ਇਲਾਕੇ ਹੜ੍ਹ ਦੀ ਮਾਰ ਹੇਠ ਆਏ ਹੋਏ ਹਨ। ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਲੋਕਾਂ ਦੇ ਘਰਾਂ 'ਚ ਪਾਣੀ ਵੜਨ ਕਾਰਨ ਸਾਰਾ ਸਮਾਨ ਤਬਾਹ ਹੋ ਗਿਆ। ਅਜਿਹੇ 'ਚ ਜ਼ਿੰਦਗੀ ਨੂੰ ਮੁੜ ਪਟੜੀ 'ਤੇ ਲਿਆਉਣ ਲਈ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਸੁਰੱਖਿਆ ਟੀਮਾਂ ਪੀੜਤਾਂ ਦੀ ਮਦਦ ਕਰ ਰਹੀਆਂ ਹਨ।

resham anmolਉਥੇ ਹੀ ਪੰਜਾਬੀ ਗਾਇਕ ਵੀ ਲਗਾਤਾਰ ਪੀੜਤਾਂ ਦੀ ਮਦਦ ਕਰ ਰਹੇ ਹਨ। ਹਰੇਕ ਸ਼ਖਸ ਆਪਣੀ ਕਮਾਈ ਦਾ ਕੁਝ ਹਿੱਸਾ ਹੜ੍ਹ ਪੀੜਤਾਂ ਦੀ ਮਦਦ ਲਈ ਦੇ ਰਿਹਾ ਹੈ। ਇਸ ਲਿਸਟ ’ਚ ਹੁਣ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਦਾ ਨਾਂ ਵੀ ਜੁੜ ਚੁੱਕਾ ਹੈ। ਦਰਅਸਲ,ਰੇਸ਼ਮ ਸਿੰਘ ਅਨਮੋਲ ਹੜ੍ਹਾਂ ਦੀ ਮਾਰ ਝੱਲ ਰਹੇ ਪਿੰਡਾਂ ’ਚ ਬਿਸਤਰੇ ਵੰਡਦੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ: ਹੜ੍ਹ ਦਾ ਕਹਿਰ, ਭਾਰਤੀ ਫੌਜ ਵੱਲੋਂ ਹੈਲੀਕਾਪਟਰ ਰਾਹੀਂ ਪੀੜਤਾਂ ਤੱਕ ਪਹੁੰਚਾਈ ਜਾਵੇਗੀ ਰਾਹਤ ਸਮੱਗਰੀ

resham anmolਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਹਨਾਂ ਲਿਖਿਆ ਕਿ ‘ਕਈ ਦਿਨਾਂ ਤੋਂ ਸਾਡੀ ਟੀਮ ‘ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਰੂਪ ਨਗਰ’ ’ਚ ਸੇਵਾ ਕਰ ਰਹੀ ਹੈ। ਪਹਿਲਾਂ ਰੈਸਕਿਊ ਅਪ੍ਰੇਸ਼ਨ, ਢੇਰ ਲੰਗਰ, ਬੱਚਿਆ ਲਈ ਸਕੂਲ ਬੈਗ ਅਤੇ ਅੱਜ ਬਿਸਤਰੇ ਵੰਡ ਰਹੇ ਹਾਂ। ਕ੍ਰਿਪਾ ਕਰਕੇ ਜੋ ਵੀ ਹੈਲਪ ਹੋ ਸਕਦੀ ਹੈ ਕਰੋ"।

resham anmolਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਹੜ੍ਹ ਪੀੜਤਾਂ ਲਈ ਹਿਮਾਂਸ਼ੀ ਖੁਰਾਨਾ, ਗਿੱਪੀ ਗਰੇਵਾਲ, ਰੇਸ਼ਮ ਸਿੰਘ ਅਨਮੋਲ, ਤਰਸੇਮ ਜੱਸੜ, ਕੁਲਬੀਰ ਝਿੰਜਰ ਵਰਗੇ ਕਈ ਸਿਤਾਰੇ ਅੱਗੇ ਆ ਚੁੱਕੇ ਹਨ।

https://www.instagram.com/p/B1q__mzn40X/?utm_source=ig_web_copy_link

-PTC News

adv-img
adv-img