Advertisment

ਬੱਸ ਯਾਤਰੀਆਂ ਲਈ ਰਾਹਤ ਭਰੀ ਖ਼ਬਰ, ਪੰਜਾਬ 'ਚ ਹੁਣ ਪੂਰੀਆਂ ਸਵਾਰੀਆਂ ਨਾਲ ਚੱਲਣਗੀਆਂ ਬੱਸਾਂ

author-image
Shanker Badra
Updated On
New Update
ਬੱਸ ਯਾਤਰੀਆਂ ਲਈ ਰਾਹਤ ਭਰੀ ਖ਼ਬਰ, ਪੰਜਾਬ 'ਚ ਹੁਣ ਪੂਰੀਆਂ ਸਵਾਰੀਆਂ ਨਾਲ ਚੱਲਣਗੀਆਂ ਬੱਸਾਂ
Advertisment
ਬੱਸ ਯਾਤਰੀਆਂ ਲਈ ਰਾਹਤ ਭਰੀ ਖ਼ਬਰ, ਪੰਜਾਬ 'ਚ ਹੁਣ ਪੂਰੀਆਂ ਸਵਾਰੀਆਂ ਨਾਲ ਚੱਲਣਗੀਆਂ ਬੱਸਾਂ:ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਸੂਬੇ 'ਚ ਬੱਸਾਂ 'ਚ ਪੂਰੀ ਸਮਰੱਥਾ ਮੁਤਾਬਕ ਯਾਤਰੀ ਬਿਠਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ। ਜਿਸ ਤੋਂ ਬਾਅਦ ਪੰਜਾਬ 'ਚ ਅੱਜ ਤੋਂ ਫੁੱਲ ਸਵਾਰੀਆਂ ਨਾਲ ਬੱਸਾਂ ਚੱਲੀਆਂ ਹਨ ਪਰ ਬੱਸਾਂ 'ਚ ਸਾਰੇ ਯਾਤਰੀਆਂ ਲਈ ਮਾਸਕ ਪਾਉਣਾ ਲਾਜ਼ਮੀ ਹੋਵੇਗਾ। publive-image ਦਰਅਸਲ 'ਚ 'ਆਸਕ ਕੈਪਟਨ' ਪ੍ਰੋਗਰਾਮ 'ਚ ਸ਼ਨਿਚਰਵਾਰ ਨੂੰ ਇਕ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਸੀ। ਇਸ ਸਵਾਲ 'ਚ ਹਰੀਆ ਖੁਰਦ ਵਾਸੀ ਨੇ ਕਿਹਾ ਸੀ ਕਿ ਬੱਸਾਂ 'ਚ ਯਾਤਰੀਆਂ ਦੀ ਗਿਣਤੀ 'ਤੇ ਪਾਬੰਦੀ ਕਾਰਨ ਲੋਕਾਂ ਨੂੰ ਟਰਾਂਸਪੋਰਟ ਸਹੂਲਤਾਂ ਮੁਹੱਈਆ ਨਹੀਂ ਹੋ ਰਹੀਆਂ। Punjab full passenger with rides ,lifts restrictions on passenger capacity in buses ਬੱਸ ਯਾਤਰੀਆਂ ਲਈ ਰਾਹਤ ਭਰੀ ਖ਼ਬਰ, ਪੰਜਾਬ 'ਚ ਹੁਣ ਪੂਰੀਆਂ ਸਵਾਰੀਆਂ ਨਾਲ ਚੱਲਣਗੀਆਂ ਬੱਸਾਂ ਪੰਜਾਬ ਚ ਅੱਜ ਤੋਂ ਪੂਰੀਆਂ ਸਵਾਰੀਆਂ ਨਾਲ ਬੱਸਾਂ ਚੱਲਣਗੀਆਂ ,ਜਦਕਿ ਪਹਿਲਾਂ 50 ਫ਼ੀਸਦ ਸਵਾਰੀਆਂ ਲੈ ਜਾਣ ਦੀ ਹੀ ਇਜਾਜ਼ਤ ਸੀ ਤੇ ਘੱਟ ਸਵਾਰੀਆਂ ਨਾਲ ਬੱਸ ਅਪਰੇਟਰਾਂ ਨੂੰ ਘਾਟਾ ਪੈ ਰਿਹਾ ਸੀ। ਸਰਕਾਰ ਨੇ ਪੂਰੀ ਸਵਾਰੀਆਂ ਦੀ ਇਜਾਜ਼ਤ ਦੇ ਦਿੱਤੀ ਤੇ ਇਸ ਵਿਚਾਲੇ ਕੋਰੋਨਾ ਦਾ ਵੀ ਖਤਰਾ ਹੈ ਤੇ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਨੂੰ ਕਿਹਾ ਜਾ ਰਿਹਾ ਹੈ। publive-imageਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ 50 ਫੀਸਦੀ ਯਾਤਰੀਆਂ ਨਾਲ ਬੱਸਾਂ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ 'ਚ ਬੱਸਾਂ 'ਚ 50 ਫੀਸਦੀ ਯਾਤਰੀਆਂ ਨੂੰ ਬਿਠਾਉਣ ਦੀ ਇਜਾਜ਼ਤ ਕਾਰਨ ਵੱਡੀ ਗਿਣਤੀ 'ਚ ਟਰਾਂਸਪੋਰਟ ਆਪਣੀਆਂ ਬੱਸਾਂ ਚਲਾਉਣ ਦੇ ਚਾਹਵਾਨ ਨਹੀਂ ਹਨ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ। ਯਾਤਰੀ ਬੱਸਾਂ ਨਾ ਚੱਲਣ ਨਾਲ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। -PTCNews-
punjab-news punjab-buses
Advertisment

Stay updated with the latest news headlines.

Follow us:
Advertisment