Tue, Apr 23, 2024
Whatsapp

ਪੰਜਾਬ ਸਰਕਾਰ ਵੱਲੋਂ 19 ਸਤੰਬਰ ਨੂੰ ਸੂਬੇ 'ਚ ਛੁੱਟੀ ਦਾ ਐਲਾਨ

Written by  Shanker Badra -- September 17th 2018 03:07 PM -- Updated: September 17th 2018 03:11 PM
ਪੰਜਾਬ ਸਰਕਾਰ ਵੱਲੋਂ 19 ਸਤੰਬਰ ਨੂੰ ਸੂਬੇ 'ਚ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਵੱਲੋਂ 19 ਸਤੰਬਰ ਨੂੰ ਸੂਬੇ 'ਚ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਵੱਲੋਂ 19 ਸਤੰਬਰ ਨੂੰ ਸੂਬੇ 'ਚ ਛੁੱਟੀ ਦਾ ਕੀਤਾ ਐਲਾਨ:ਪੰਜਾਬ ਸਰਕਾਰ ਨੇ ਸੂਬੇ ਵਿਚ ਆਗਾਮੀ 19 ਸਤੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ।punjab-government-19th-september-state-leave-declarationਇਸ ਦੌਰਾਨ ਦੁਕਾਨਾਂ, ਵਪਾਰਿਕ ਅਦਾਰਿਆਂ ਅਤੇ ਫ਼ੈਕਟਰੀ ਵਿਚ ਕੰਮ ਕਰਨ ਵਾਲਿਆ ਦੀ ਦਿਹਾੜੀ ਨਹੀ ਕੱਟ ਹੋਵੇਗੀ, ਤਾਂ ਜੋ ਉਹ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।Punjab Government 19th September state leave Declarationਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 19 ਸਤੰਬਰ, 2018 (ਬੁੱਧਵਾਰ) ਨੂੰ ਉਨ੍ਹਾਂ ਦੁਕਾਨਾਂ, ਵਪਾਰਕ ਅਦਾਰਿਆਂ ਤੇ ਫੈਕਟਰੀਆਂ ‘ਚ ਜਿੱਥੇ ਬੁੱਧਵਾਰ ਨੂੰ ਨਾਗਾ ਨਹੀਂ ਰੱਖਿਆ ਜਾਂਦਾ, ਲਈ ਤਨਖਾਹ ਸਮੇਤ ਹਫਤਾਵਰੀ ਛੁੱਟੀ ਐਲਾਨੀ ਹੈ, ਜੋ ਕਿ ਪਹਿਲਾਂ ਨਿਰਧਾਰਿਤ ਹਫਤਾਵਰੀ ਛੁੱਟੀ ਦੇ ਇਵਜ਼ ‘ਚ ਹੋਵੇਗੀ। -PTCNews


Top News view more...

Latest News view more...