ਲੱਖਾਂ ਦੀ ਗ੍ਰਾਂਟ ‘ਚੋਂ ਕਿੱਥੇ ਗਏ 75 ਪੈਸੇ, ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਨੂੰ ਸਵਾਲ, ਜਾਣੋ ਮਾਮਲਾ!

Punjab Government and audit department asks about 75 paise balance from Education Department
Punjab Government and audit department asks about 75 paise balance from Education Department

Punjab Government and audit department asks about 75 paise balance from Education Department: ਪੰਜਾਬ ਸਰਕਾਰ ਵੱਲੋਂ 75 ਪੈਸਿਆਂ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਜਵਾਬ ਤਲਬੀ ਕੀਤੀ ਗਈ ਹੈ। ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਬਲਾਕ ਦਾ ਹੈ, ਜਿੱਥੇ ਐਮਪੀ ਲੈਂਡ ਫੰਡ ਦੀ ਗ੍ਰਾਂਟ ਪਿੰਡ ਮੱਲੀਆਂ ਸਰਕਾਰੀ ਪ੍ਰਾਈਮਰੀ ਸਕੂਲ ਨੂੰ ਜਾਰੀ ਕੀਤੀ ਗਈ ਸੀ। ਵਿਭਾਗ ਨੇ ਪੈਸੇ ਤਾਂ ਖਰਚ ਕਰ ਦਿੱਤੇ ਪਰ 75 ਪੈਸੇ ਦੇ ਲਈ ਬਕਾਏ ਨੂੰ ਲੈ ਕੇ ਆਡਿਟ ਵਿਭਾਗ ਨੇ ਪਹਿਲਾਂ ਚੰਡੀਗੜ੍ਹ ਉਚ ਅਧਿਕਾਰੀਆਂ ਤੋਂ ਜਵਾਬ ਮੰਗਿਆ ਹੈ ਅਤੇ ਬੀਪੀਓ ਗੁਰਦਾਸਪੁਰ ਨੇ ਸਿਰਫ ਇੱਕ ਘੰਟੇ ‘ਚ ਲਿਖਤੀ ਰੂਪ ‘ਚ ਜਵਾਬ ਤਲਬੀ ਕੀਤੀ ਹੈ।
ਸਕੂਲ ਮੁਖੀ ਅਧਿਆਪਕ ਕੁਲਵੰਤ ਸਿੰਘ ਨੇ ਦੱਸਿਆ ਕਿ ਸਾਲ 2012-13 ਦੇ ਦੀਰਾਨ ਐਮ.ਪੀ ਫੰਡ ਤੋਂ ਸਕੂਲ ਨੂੰ ਗ੍ਰਾਂਟ ਦਿੱਤੀ ਗਈ ਸੀ, ਜਿਸਨੂੰ ਪ੍ਰਬੰਧਨ ਕਮੇਟੀ ਨੇ ਖਰਚ ਕਰ ਦਿੱਤਾ ਸੀ। ਲੇਕਿਨ ਇਸ ਖਰਚ ਨੂੰ ਲੈ ਕੇ ਆਡਿਟ ਵਿਭਾਗ ਵੱਲੋਂ ਸਿਰਫ 75 ਪੈਸੇ ਨੂੰ ਲੈ ਕੇ ਵਿਭਾਗ ਨੇ ਤੁਰੰਤ ਜਵਾਬ ਮੰਗਿਆ ਗਿਆ ਸੀ। ਉਹਨਾਂ ਕਿਹਾ ਕਿ ਮੈਂ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਛੱਡ ਕੇ ਵਿਭਾਗ ਨੂੰ ਜਵਾਬ ਦਿੱਤਾ ਹੈ। Punjab Government and audit department asks about 75 paise balance from Education Departmentਉਹਨਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਜਵਾਬ’ਚ ਮੈਂ ਦੱਸਿਆ ਕਿ ਸਕੂਲ ‘ਚ ਕਰਵਾਏ ਗਏ ਵਿਕਾਸ ਕਾਰਜ ਦੇ ਦੌਰਾਨ ਦਿੱਤੀ ਗਈ ਪੇਮੈਂਟ ਚੈਕ ਦੇ ਮਾਧਿਅਮ ਤੋਂ ਕੀਤੀ ਗਈ ਸੀ, ਜਿੰਨ੍ਹਾ ਬਿਲ ਸੀ ਉਸਦਾ ਚੈਕ ਬਣਾ ਕੇ ਦਿੱਤਾ ਗਿਆ, ਜਿਸ ‘ਚ 3 ਲੱਖ 99ਹਜ਼ਾਰ 917 ਰੁਪਏ ਸੀ।
Punjab Government and audit department asks about 75 paise balance from Education Departmentਇਸ ‘ਚੋਂ 3.99.916.25 ਪੈਸਿਆਂ ਦੀ ਪੇਮੈਂਟ ਚੈੱਕ ਦੁਆਰਾ ਕੀਤੀ ਗਈ ਸੀ ਅਤੇ ਸਿਰਫ 75 ਪੈਸੇ ਹੀ ਬਕਾਇਆ ਬਚੇ ਸਨ। ਇੰਨ੍ਹਾਂ ਪੈਸਿਆਂ ਦਾ ਚੈਕ ਕੱਟ ਕੇ ਉਹ ਕਿਸਨੂੰ ਦਿੰਦੇ, ਲੇਕਿਨ ਇਸ ਗੱਲ ਨੂੰ ਲੈ ਕੇ ਵਿਭਾਗ ਨੇ ਲਿਖਤੀ ਰੂਪ ‘ਚ ਜਵਾਬ ਮੰਗ ਲਿਆ ਹੈ, ਜਿਸਨੂੰ ਬਾਅਦ ‘ਚ ਖਰਚ ਕੇ ਉਸਦਾ ਜਵਾਬ ਦੇ ਦਿੱਤਾ ਗਿਆ ਹੈ।
Punjab Government and audit department asks about 75 paise balance from Education Departmentਇਸ ਦੌਰਾਨ ਬੀਪੀਓ ਕਾਹਨੂੰਵਾਨ ਨੇ ਅਕਾਊਂਟੈਂਟ ਵਿਨਯ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਲਵਿੰਦਰ ਸਿੰਘ ਸਮਰਾ ਨੇ ਕਿਹਾ ਕਿ ਵਿਭਾਗ ਨੇ ਹੈਡ ਆਫਿਸ ‘ਚ ਇਸ ਬਾਰੇ ‘ਚ ਜਵਾਬ ਮੰਗਿਆ ਸੀ, ਜੋ ਕਿ ਦੇ ਦਿੱਤਾ ਗਿਆ ਹੈ।
Punjab Government and audit department asks about 75 paise balance from Education Departmentਉਹਨਾਂ ਕਿਹਾ ਕਿ ਇਹ ਕੋਈ ਵੱਡਾ ਮਾਮਲਾ ਨਹੀਂ ਹੈ, ਪਰ ਜੇਕਰ ਜਵਾਬ ਮੰਗਿਆ ਜਾਵੇ ਤਾਂ ਉਸਨੂੰ ਦੇਣਾ ਪੈਂਦਾ ਹੈ। ਇਸ ਦੇਸ਼ ‘ਚ ਕਈ ਮਾਮਲੇ ਕਰੋੜਾਂ ਅਰਬਾਂ ਦੇ ਹਨ, ਲੇਕਿਨ ਪਤਾ ਨਹੀਂ ਇਸਨੂੰ ਇੰਨ੍ਹੀ ਤੂਲ ਕਿਉਂ ਦਿੱਤੀ ਗਈ ਹੈ।

—PTC News