Wed, Apr 24, 2024
Whatsapp

ਪੰਜਾਬ 'ਚ 7 ਅਪ੍ਰੈਲ ਤੱਕ ਸਾਰੇ ਖ਼ਰੀਦ ਪ੍ਰਬੰਧ ਮੁਕੰਮਲ ਕਰਨ ਦੇ ਨਿਰਦੇਸ਼ , ਇੰਨੇ ਵਜੇ ਤੱਕ ਚੱਲ ਸਕਣਗੀਆਂ ਕੰਬਾਈਨਾਂ

Written by  Kaveri Joshi -- April 05th 2020 08:09 PM
ਪੰਜਾਬ 'ਚ 7 ਅਪ੍ਰੈਲ ਤੱਕ ਸਾਰੇ ਖ਼ਰੀਦ ਪ੍ਰਬੰਧ ਮੁਕੰਮਲ ਕਰਨ ਦੇ ਨਿਰਦੇਸ਼ , ਇੰਨੇ ਵਜੇ ਤੱਕ ਚੱਲ ਸਕਣਗੀਆਂ ਕੰਬਾਈਨਾਂ

ਪੰਜਾਬ 'ਚ 7 ਅਪ੍ਰੈਲ ਤੱਕ ਸਾਰੇ ਖ਼ਰੀਦ ਪ੍ਰਬੰਧ ਮੁਕੰਮਲ ਕਰਨ ਦੇ ਨਿਰਦੇਸ਼ , ਇੰਨੇ ਵਜੇ ਤੱਕ ਚੱਲ ਸਕਣਗੀਆਂ ਕੰਬਾਈਨਾਂ

ਚੰਡੀਗੜ੍ਹ : ਪੰਜਾਬ 'ਚ 7 ਅਪ੍ਰੈਲ ਤੱਕ ਸਾਰੇ ਖ਼ਰੀਦ ਪ੍ਰਬੰਧ ਮੁਕੰਮਲ ਕਰਨ ਦੇ ਨਿਰਦੇਸ਼ , ਇੰਨੇ ਵਜੇ ਤੱਕ ਚੱਲ ਸਕਣਗੀਆਂ ਕੰਬਾਈਨਾਂ: ਕੋਰੋਨਾ ਦੇ ਸੰਕਟ 'ਚ ਕਿਸਾਨ ਵਰਗ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਫਸਲਾਂ ਦੀ ਕਟਾਈ ਦਾ ਸੀਜ਼ਨ ਹੈ ਅਤੇ ਪੂਰੇ ਦੇਸ਼ 'ਚ ਲੌਕਡਾਊਨ ਲਾਗੂ ਹੋਇਆ ਹੈ । ਪੰਜਾਬ ਦੇ ਅੰਨਦਾਤੇ ਕਿਸਾਨ ਨੂੰ ਇਸ ਦੌਰਾਨ ਕਿਸੇ ਤਰ੍ਹਾਂ ਦੀ ਔਖਿਆਈ ਦਰਪੇਸ਼ ਨਾ ਆਵੇ ਇਸ ਲਈ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਫ਼ਸਲ ਦੇ ਖਰੀਦ ਪ੍ਰਬੰਧਾਂ ਨੂੰ ਪੜਾਅ ਵਾਰ ਤੈਅ ਕੀਤਾ ਹੈ ਤਾਂ ਜੋ ਕਿਸਾਨਾਂ ਦੀ ਸਾਰੀ ਫ਼ਸਲ ਦੀ ਵਿਕਰੀ ਚੋਖੇ ਢੰਗ ਨਾਲ ਹੋ ਸਕੇ । https://media.ptcnews.tv/wp-content/uploads/2020/04/7871281c-e818-47d0-b6d9-9aae6ef1bc3e.jpg ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ ਦਿਨਕਰ ਗੁਪਤਾ ਨੂੰ ਕਣਕ ਦੀ ਖਰੀਦ ਦੀ ਪੁਖਤਾ ਸੁਰੱਖਿਆ ਯੋਜਨਾ ਬਣਾਉਣ ਅਤੇ ਖਰੀਦ ਏਜੇਂਸੀਆਂ ਅਤੇ ਕੇਂਦਰਾਂ ਨੂੰ 7 ਅਪ੍ਰੈਲ ਤੱਕ ਸਾਰੇ ਖਰੀਦ ਪ੍ਰਬੰਧ ਪੂਰੇ ਕਰਨ ਲਈ ਕਿਹਾ ਹੈ । ਜ਼ਿਕਰਯੋਗ ਹੈ ਕਿ ਮੰਡੀਆਂ 'ਚ ਲੋਕਾਂ ਲਈ ਹਰ ਪ੍ਰਕਾਰ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ , ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਕੀਤੀ ਜਾਵੇ ਇਸ ਲਈ ਆੜ੍ਹਤੀਆਂ ਨੂੰ 48 ਘੰਟਿਆਂ 'ਚ ਫਸਲ ਦਾ ਭੁਗਤਾਨ ਕਰ ਦਿੱਤਾ ਜਾਵੇਗਾ । ਸਰਕਾਰੀ ਬੁਲਾਰੇ ਅਨੁਸਾਰ ਵਾਢੀ ਦੀ ਸੌਖੀ ਪ੍ਰਕਿਰਿਆ ਜਾਰੀ ਰਹੇ ਇਸ ਲਈ ਕੰਬਾਈਨਾਂ ਨੂੰ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤਕ ਕੰਮ ਕਰਨ ਦੀ ਆਗਿਆ ਦੇਣ ਦਾ ਨਿਸਚਾ ਕੀਤਾ ਗਿਆ ਹੈ । ਮਿਲੀ ਜਾਣਕਾਰੀ ਮੁਤਾਬਿਕ ਖਰੀਦ ਲਈ ਕੁੱਲ 1820 ਖਰੀਦ ਕੇਂਦਰ ਉਪਲਬੱਧ ਕਰਵਾਏ ਜਾਣਗੇ । ਮੰਡੀਆਂ 'ਚ ਭੀੜ ਨੂੰ ਰੋਕਣ ਲਈ ਵੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ । https://media.ptcnews.tv/wp-content/uploads/2020/04/074ccfbb-2800-488e-b80e-617263b6048e.jpg ਸੂਬਾ ਸਰਕਾਰ ਨੇ ਐਤਕੀਂ 3000 ਖਰੀਦ ਕੇਂਦਰਾਂ ਨੂੰ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨਾਲ ਜੋੜਨ ਦੀ ਯੋਜਨਾ ਬਣਾਈ ਹੈ ਅਤੇ ਇਸ 'ਤੇ ਕੰਮ ਵੀ ਕੀਤਾ ਜਾ ਰਿਹਾ ਹੈ । ਫ਼ਸਲ ਦੀ ਖਰੀਦ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਵਾਸਤੇ ਬਾਰਦਾਨੇ , ਲੱਕੜ ਦੇ ਬਸਤੇ , ਤਰਪਾਲਾਂ ਅਤੇ ਹੋਰ ਜ਼ਰੂਰੀ ਸਮਾਨ ਤੋਂ ਇਲਾਵਾ ਕਿਸਾਨਾਂ ਦੀ ਸਿਹਤ ਸੁਰੱਖਿਆ ਅਤੇ ਸਾਫ਼-ਸਫ਼ਾਈ ਦਾ ਵੀ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਜਾਵੇਗਾ ਤਾਂ ਜੋ ਖਰੀਦ ਦੀ ਪ੍ਰਕਿਰਿਆ ਸੁਲਝੇ ਢੰਗ ਨਾਲ ਹੋ ਸਕੇ ।


Top News view more...

Latest News view more...