ਮੁੱਖ ਖਬਰਾਂ

ਪੰਜਾਬ ਦੇ ਸਮੂਹ ਵਿਭਾਗਾਂ ਦੀਆਂ ਗੱਡੀਆਂ ਦੇ ਪੈਟਰੋਲ ਤੇ ਡੀਜ਼ਲ ਦੇ ਖਰਚਿਆਂ ਵਿਚ 25 ਫ਼ੀਸਦੀ ਕੀਤੀ ਕਟੌਤੀ

By Shanker Badra -- July 29, 2020 2:07 pm -- Updated:Feb 15, 2021

ਪੰਜਾਬ ਦੇ ਸਮੂਹ ਵਿਭਾਗਾਂ ਦੀਆਂ ਗੱਡੀਆਂ ਦੇ ਪੈਟਰੋਲ ਤੇ ਡੀਜ਼ਲ ਦੇ ਖਰਚਿਆਂ ਵਿਚ 25 ਫ਼ੀਸਦੀ ਕੀਤੀ ਕਟੌਤੀ:ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ 'ਚਖਰਚ ਨੂੰ ਘੱਟ ਕਾਰਨ ਲਈ ਕਰਮਚਾਰੀਆਂ ਤੇ ਅਧਿਕਾਰੀਆ ਦੇ ਮੋਬਾਈਲ ਭੱਤੇ ਵਿਚ ਕਟੌਤੀ ਕਰਨ ਤੋਂ ਬਾਅਦ ਹੁਣ ਨਵਾਂ ਫ਼ਰਮਾਨ ਜਾਰੀ ਕਰ ਕੇ ਪੈਟਰੋਲ ਤੇ ਡੀਜ਼ਲ ਦੇ ਖਰਚ ਵਿਚ 25 ਫ਼ੀਸਦੀ ਦੀ ਕਟੌਤੀ ਲਗਾ ਦਿੱਤੀ ਹੈ ।

ਪੰਜਾਬ ਦੇ ਸਮੂਹ ਵਿਭਾਗਾਂ ਦੀਆਂ ਗੱਡੀਆਂ ਦੇ ਪੈਟਰੋਲ ਤੇ ਡੀਜ਼ਲ ਦੇ ਖਰਚਿਆਂ ਵਿਚ 25 ਫ਼ੀਸਦੀ ਕੀਤੀ ਕਟੌਤੀ

ਪੰਜਾਬ ਸਰਕਾਰ ਵਲੋਂ ਸੂਬੇ ਦੇ ਸਮੂਹ ਵਿਭਾਗਾਂ ਦੀਆਂ ਗੱਡੀਆਂ ਦੇ ਪੈਟਰੋਲ ਤੇ ਡੀਜ਼ਲ ਦੇ ਖਰਚਿਆਂ ਵਿਚ 25 ਫ਼ੀਸਦੀ ਕਟੌਤੀ ਕਰ ਦਿੱਤੀ ਹੈ।  ਹਾਲਾਂਕਿ ਸਰਕਾਰ ਨੇ ਸਿਹਤ ਵਿਭਾਗ, ਪੁਲਿਸ, ਜ਼ਿਲ੍ਹਾ ਪ੍ਰਸ਼ਾਸਨ, ਮੈਡੀਕਲ ਸਿੱਖਿਆ ਅਤੇ ਖੇਤੀਬਾੜੀ ਵਿਭਾਗ ਨੂੰ ਛੋਟ ਦਿੱਤੀ ਹੈ।

ਪੰਜਾਬ ਦੇ ਸਮੂਹ ਵਿਭਾਗਾਂ ਦੀਆਂ ਗੱਡੀਆਂ ਦੇ ਪੈਟਰੋਲ ਤੇ ਡੀਜ਼ਲ ਦੇ ਖਰਚਿਆਂ ਵਿਚ 25 ਫ਼ੀਸਦੀ ਕੀਤੀ ਕਟੌਤੀ

ਸਰਕਾਰ ਵਲੋਂ ਮੰਤਰੀਆਂ 'ਤੇ ਕਿਸੇ ਵੀ ਤਰ੍ਹਾਂ ਕਟੌਤੀ ਨਹੀਂ ਕੀਤੀ ਗਈ ਹੈ। ਹੈਡਕੁਆਰਟਰ ‘ਤੇ ਤਾਇਨਾਤ ਅਧਿਕਾਰੀਆਂ ਦੀਆਂ ਗੱਡੀਆਂ ਦੇ ਤੇਲ ਦੇ ਖਰਚਿਆਂ ਉਪਰ 25 ਫ਼ੀਸਦੀ ਹੋਰ ਕਟੌਤੀ ਹੋਵੇਗੀ।  ਇਸ ਦੇ ਨਾਲ ਹੀ ਹੈੱਡੁਕਆਟਰਾਂ 'ਚ ਤਾਇਨਾਤ ਅਧਿਕਾਰੀਆਂ ਨੂੰ ਘੱਟ ਟੂਰ ਕਰਨ ਦੀ ਹਿਦਾਇਤ ਸਰਕਾਰ ਵਲੋਂ ਦਿੱਤੀ ਗਈ ਹੈ।

ਪੰਜਾਬ ਦੇ ਸਮੂਹ ਵਿਭਾਗਾਂ ਦੀਆਂ ਗੱਡੀਆਂ ਦੇ ਪੈਟਰੋਲ ਤੇ ਡੀਜ਼ਲ ਦੇ ਖਰਚਿਆਂ ਵਿਚ 25 ਫ਼ੀਸਦੀ ਕੀਤੀ ਕਟੌਤੀ

ਦੱਸ ਦੇਈਏ ਕਿ ਮੁਲਾਜ਼ਮਾਂ ਲਈ ਕੈਪਟਨ ਸਰਕਾਰ ਦਾ ਖਜ਼ਾਨਾ ਖ਼ਾਲੀ ਹੈ ਪਰ ਮੰਤਰੀਆਂ ਤੇ ਵਿਧਾਇਕਾਂ ਲਈ ਖੁੱਲ੍ਹੇ ਗੱਫੇ ਵੰਡੇ ਜਾ ਰਹੇ ਹਨ,ਕਿਉਂਕਿਮੰਤਰੀਆਂ ਦੇ ਖਰਚ ਵਿਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ। ਇਸ ਦੇ ਇਲਾਵਾ ਮੰਤਰੀ ਤੇ ਵਿਧਾਇਕ ਇਸ ਸਮੇ 15000 ਰੁਪਏ ਫੋਨ ਭੱਤਾ ਲੈ ਰਹੇ ਹਨ, ਉਸ ਵਿਚ ਵੀ ਕੋਈ ਕਟੌਤੀ ਨਹੀਂ ਕੀਤੀ ਗਈ ਹੈ ।
-PTCNews