Advertisment

ਪੰਜਾਬ ਸਰਕਾਰ ਨੇ ਲਿਆ ਫੈਸਲਾ, ਬੰਦ ਹੋਣਗੇ ਕੋਰੋਨਾ ਕੇਅਰ ਸੈਂਟਰ

author-image
Jagroop Kaur
New Update
ਪੰਜਾਬ ਸਰਕਾਰ ਨੇ ਲਿਆ ਫੈਸਲਾ, ਬੰਦ ਹੋਣਗੇ ਕੋਰੋਨਾ ਕੇਅਰ ਸੈਂਟਰ
Advertisment
ਕੋਰੋਨਾ ਮਹਾਮਾਰੀ ਨਾਲ ਨਜਿੱਠ ਰਹੀ ਪੰਜਾਬ ਸਰਕਾਰ ਨੇ ਅੱਜ ਵੱਡਾ ਫੈਸਲਾ ਲਿਆ ਹੈ ਇਸ ਫੈਸਲੇ ਤਹਿਤ ਹੁਣ ਕੋਵਿਡ ਕੇਅਰ ਸੈਂਟਰ ਬੰਦ ਕਰ ਦਿੱਤੇ ਜਾਣਗੇ। ਇਹ ਫੈਸਲਾ ਸਰਕਾਰ ਨੇ ਲਗਾਤਾਰ ਘੱਟ ਰਹੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ ਲਿਆ ਗਿਆ ਹੈ। ਕੋਵਿਡ ਕੇਅਰ ਸੈਂਟਰਾਂ ਵਿਚ ਮਰੀਜ਼ਾਂ ਦੀ ਗਿਣਤੀ ਨਾਮਾਤਰ ਹੋਣ ਕਾਰਨ ਲਿਆ ਹੈ। ਇਸ ਤਹਿਤ ਹੀ ਵਲੰਟੀਅਰਸ ਅਤੇ ਸਟਾਫ ਦੀਆਂ ਸੇਵਾਵਾਂ ਖਤਮ ਕਰਨ ਦੇ ਹੁਕਮ ਵੀ ਦੇ ਦਿਤੇ ਹਨ।publive-image ਫੈਸਲੇ ਤੋਂ ਬਾਅਦ ਹੁਣ ਕੋਵਿਡ ਕੇਅਰ ਸੈਂਟਰ ਵਿਚ ਵਰਤੇ ਜਾ ਰਹੇ ਸਾਰੇ ਕਲੀਨਿਕਲ ਉਪਕਰਣ, ਮੈਡੀਕਲ ਉਪਕਰਣ, ਬਿਜਲੀ ਦੇ ਉਪਕਰਣ, ਫਰਨੀਚਰ, ਵ੍ਹੀਲਚੇਅਰ, ਟਰਾਲੀ, ਲਾਂਡਰੀ ਮਸ਼ੀਨਾਂ ਆਦਿ ਜ਼ਿਲਾ ਹਸਪਤਾਲਾਂ ਵਿਚ ਵਾਪਸ ਭੇਜੀਆਂ ਜਾਣਗੀਆਂ। ਇਸਦੇ ਲਈ ਨੋਡਲ ਅਫਸਰਾਂ ਅਤੇ ਕੋਵਿਡ ਕੇਅਰ ਸੈਂਟਰ ਦੇ ਇੰਚਾਰਜਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਮਸ਼ੀਨਰੀਆਂ ਨੂੰ ਜ਼ਿਲ੍ਹਾ ਹਸਪਤਾਲਾਂ ਵਿੱਚ ਵਾਪਸ ਭੇਜ ਦਿੱਤਾ ਜਾਵੇ। COVID 19 COVID 19 ਇਸ ਵੇਲੇ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤਕ ਦੇ ਆਂਕੜੇ 1,19,186 ਗਿਣੇ ਗਏ ਹਨ ਅਤੇ ਸੂਬੇ ਭਰ 'ਚ ਕੁੱਲ 1,02,648 ਮਰੀਜਾਂ ਨੂੰ ਇਲਾਜ਼ ਤੋਂ ਬਾਅਦ ਛੁੱਟੀ ਦਿੱਤੀ ਗਈ , ਅਤੇ ਜਿੰਨਾ ਮਰੀਜ਼ਾਂ ਦੀ ਹਾਲਤ ਗੰਭੀਰ ਹੈ ਉਨ੍ਹਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਰੈਫਰ ਕਰਨ ਦੀ ਗੱਲ ਆਖੀ ਗਈ ਹੈ।-
punjab-government coronavirus covid-care-centre covid-care-centre-punjab
Advertisment

Stay updated with the latest news headlines.

Follow us:
Advertisment