Sat, Apr 20, 2024
Whatsapp

ਸਿੱਖਿਆ ਵਿਭਾਗ ਵਿੱਚ ਠੇਕੇ ‘ਤੇ ਕੰਮ ਕਰਦੇ 496 ਵਰਕਰਾਂ ਦੇ ਕਾਰਜਕਾਲ ’ਚ 1 ਸਾਲ ਦਾ ਵਾਧਾ

Written by  Shanker Badra -- May 29th 2020 08:15 PM
ਸਿੱਖਿਆ ਵਿਭਾਗ ਵਿੱਚ ਠੇਕੇ ‘ਤੇ ਕੰਮ ਕਰਦੇ 496 ਵਰਕਰਾਂ ਦੇ ਕਾਰਜਕਾਲ ’ਚ 1 ਸਾਲ ਦਾ ਵਾਧਾ

ਸਿੱਖਿਆ ਵਿਭਾਗ ਵਿੱਚ ਠੇਕੇ ‘ਤੇ ਕੰਮ ਕਰਦੇ 496 ਵਰਕਰਾਂ ਦੇ ਕਾਰਜਕਾਲ ’ਚ 1 ਸਾਲ ਦਾ ਵਾਧਾ

ਸਿੱਖਿਆ ਵਿਭਾਗ ਵਿੱਚ ਠੇਕੇ ‘ਤੇ ਕੰਮ ਕਰਦੇ 496 ਵਰਕਰਾਂ ਦੇ ਕਾਰਜਕਾਲ ’ਚ 1 ਸਾਲ ਦਾ ਵਾਧਾ:ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਕੂਲ ਸਿੱਖਿਆ ਵਿਭਾਗ ਵਿੱਚ ਠੇਕੇ ਦੇ ਆਧਾਰ ’ਤੇ ਵੱਖ -ਵੱਖ ਸ਼੍ਰੇਣੀਆਂ ’ਤੇ ਕੰਮ ਕਰ ਰਹੇ 496ਵਰਕਰਾਂ ਦੇ ਕਾਰਜ ਕਾਲ ਵਿੱਚ ਇੱਕ ਸਾਲ ਦਾ ਵਾਧਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਸਟੇਟ ਪ੍ਰੋਜੈਕਟ ਡਾਇਰੈਕਟਰ ਸਮੱਗਰਾ ਸਿੱਖਿਆ ਅਭਿਆਨ ਪੰਜਾਬ ਮੁਹੰਮਦ ਤਾਇਅਬ ਨੇ ਇਸ ਸਬੰਧੀ ਵੱਖ-ਵੱਖ ਪੱਤਰ ਜਾਰੀ ਕਰ ਦਿੱਤੇ ਹਨ। ਬੁਲਾਰੇ ਅਨੁਸਾਰ ਸਿੱਖਿਆ ਵਿਭਾਗ ਅਧੀਨ ਚੱਲ ਰਹੇ ਆਦਰਸ਼ ਅਤੇ ਮਾਡਲ ਸਕੂਲਾਂ ਵਿੱਚ ਠੇਕੇ ’ਤੇ ਤਾਇਨਾਤ 25 ਨਾਨ ਟੀਚਿੰਗ ਸਟਾਫ਼ ਦੇ ਕਾਰਜ ਕਾਲ ਵਿੱਚ 1 ਅਪ੍ਰੈਲ 2020 ਤੋਂ 31 ਮਾਰਚ 2021 ਵਾਧਾ ਕੀਤਾ ਹੈ। ਇਸੇ ਤਰ੍ਹਾਂ ਹੀ ਸਮੱਗਰਾ ਸਿੱਖਿਆ ਅਭਿਆਨ ਹੇਠ ਵੱਖ ਵੱਖ ਸਕੂਲਾਂ ਵਿੱਚ ਤਾਇਨਾਤ 373 ਆਈ.ਈ.ਆਰ.ਟੀ., 75 ਲੈਬ ਅਟੈਂਡੈਂਟਾਂ ਅਤੇ 23 ਨਾਨ ਟੀਚਿੰਗ ਸਟਾਫ ਦੇ ਕਾਰਜ ਕਾਲ ਵਿੱਚ ਵਾਧਾ ਕੀਤਾ ਗਿਆ ਹੈ। ਇਹ ਕਾਰਜਕਾਲ 1 ਅਪ੍ਰੈਲ 2020 ਤੋਂ 31 ਮਾਰਚ 2021 ਤੱਕ ਹੋਵੇਗਾ। ਇਹ ਵਾਧਾ ਉਨ੍ਹਾਂ ਦੇ ਕਾਰਜਕਾਲ ਵਿੱਚ ਕੀਤਾ ਹੈ ,ਜਿਨ੍ਹਾਂ ਦਾ ਕੰਮ ਤਸੱਲੀਬਖਸ਼ ਹੈ, ਜਿਨ੍ਹਾਂ ਵਿਰੁੱਧ ਕੋਈ ਵੀ ਵਿਭਾਗੀ ਜਾਂਚ/ਪੜਤਾਲ ਲੰਬਿਤ ਨਹੀਂ ਹੈ ਅਤੇ ਜਿਨ੍ਹਾਂ ਵਿਰੁੱਧ ਅਦਾਲਤ ਵਿੱਚ ਕੋਈ ਕੇਸ ਨਹੀਂ ਹੈ। ਬੁਲਾਰੇ ਅਨੁਸਾਰ ਇਹ ਵਾਧਾ ਮੂਲ ਨਿਯੁਕਤੀ ਪੱਤਰ ਵਿੱਚ ਦਰਜ ਸ਼ਰਤਾਂ, ਬਾਨਾਂ ਅਤੇ ਸਮੇਂ ਸਮੇਂ ਹੋਈਆਂ ਸੋਧਾਂ ਅਨੁਸਾਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। -PTCNews


Top News view more...

Latest News view more...